ਵਿਦੇਸ਼ੀ ਧਰਤੀ ਅਮਰੀਕਾ ਤੋਂ ਦੁਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਜਿਲ੍ਹਾ ਮੁਹਾਲੀ (ਪੰਜਾਬ) ਦੇ ਕਸਬਾ ਖਰੜ ਦੇ ਇੱਕ ਨੌਜਵਾਨ ਦੀ ਅਮਰੀਕਾ ਵਿੱਚ ਦਿਲ ਦਾ ਦੌ-ਰਾ ਪੈਣ ਕਾਰਨ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਤਰਨਦੀਪ ਸਿੰਘ ਵਾਸੀ ਮੁਹਾਲੀ ਜਿਲ੍ਹੇ ਦੇ ਕਸਬਾ ਖਰੜ ਦੇ ਰੂਪ ਵਜੋਂ ਹੋਈ ਹੈ। ਉਸ ਦੀ ਦੇਹ ਖਰੜ ਸਥਿਤ ਉਸ ਦੇ ਘਰ ਲਿਆਂਦੀ ਗਈ ਹੈ। ਦੇਹ ਘਰ ਪਹੁੰਚਦੇ ਹੀ ਪੂਰੇ ਘਰ ਵਿਚ ਗਮਗੀਨ ਮਾਹੌਲ ਬਣ ਗਿਆ। ਮ੍ਰਿਤਕ ਤਰਨਦੀਪ ਸਿੰਘ ਕਰੀਬ 2 ਸਾਲ ਪਹਿਲਾਂ ਹੀ ਪੰਜਾਬ ਤੋਂ ਅਮਰੀਕਾ ਗਿਆ ਸੀ। ਉਹ ਸਟੱਡੀ ਵੀਜ਼ੇ ਉਤੇ ਅਮਰੀਕਾ ਗਿਆ ਸੀ ਅਤੇ ਆਪਣੇ ਮਾਮੇ ਕੋਲ ਰਹਿ ਰਿਹਾ ਸੀ। ਤਰਨਦੀਪ ਸਿੰਘ ਦੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਸ ਨੂੰ ਇਸ ਤੋਂ ਪਹਿਲਾਂ ਕਦੇ ਵੀ ਦਿਲ ਦੀ ਕੋਈ ਬਿਮਾਰੀ ਨਹੀਂ ਸੀ।
ਪਰਿਵਾਰ ਵਿਚ ਉਸ ਦੀ ਇਕ ਭੈਣ
ਇਸ ਮੌਕੇ ਮ੍ਰਿਤਕ ਨੌਜਵਾਨ ਤਰਨਦੀਪ ਸਿੰਘ ਦੇ ਪਿਤਾ ਚਤਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਕੁਝ ਮਹੀਨਿਆਂ ਬਾਅਦ ਘਰ ਪਰਤਣਾ ਸੀ। ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਦੇਹ ਘਰ ਪਹੁੰਚ ਗਈ। ਇਸ ਕਾਰਨ ਪੂਰੇ ਘਰ ਵਿੱਚ ਸੋਗ ਦਾ ਮਾਹੌਲ ਹੈ। ਕਦੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਅਜਿਹਾ ਵੀ ਹੋ ਸਕਦਾ ਹੈ। ਪਰਿਵਾਰ ਵਿੱਚ ਉਸ ਦੀ ਇੱਕ ਭੈਣ ਹੈ। ਕੁਝ ਸਮੇਂ ਬਾਅਦ ਉਸ ਦਾ ਵਿਆਹ ਹੋਣਾ ਸੀ। ਭੈਣ ਦੇ ਵਿਆਹ ਲਈ ਉਸ ਨੇ ਘਰ ਆਉਣਾ ਸੀ।
ਪੜ੍ਹਨ ਦੇ ਨਾਲ-ਨਾਲ ਕਰਦਾ ਸੀ ਕੰਮ
ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸੀਆਂ ਕਿ ਉਹ ਆਪਣੇ ਪਰਿਵਾਰ ਵਿਚ ਇਕ-ਲੌਤਾ ਕਮਾਉਣ ਵਾਲਾ ਸੀ। ਉਥੇ ਉਹ ਪੜ੍ਹਾਈ ਦੇ ਨਾਲ-ਨਾਲ ਪਾਰਟ ਟਾਈਮ ਕੰਮ ਕਰਦਾ ਸੀ। ਤਾਂ ਜੋ ਉਹ ਆਪਣੀ ਭੈਣ ਦਾ ਵਿਆਹ ਕਰ ਸਕੇ। ਇਸ ਲਈ ਉਹ ਅਮਰੀਕਾ ਗਿਆ ਸੀ। ਪਰ ਹੁਣ ਉਸ ਦੀ ਮੌ-ਤ ਤੋਂ ਬਾਅਦ ਪੂਰਾ ਪਰਿਵਾਰ ਸਦਮੇ ਵਿਚ ਆ ਗਿਆ ਹੈ। ਉਨ੍ਹਾਂ ਦੇ ਪਰਿਵਾਰ ਦਾ ਇਕ-ਲੌਤਾ ਕਮਾਊ ਪੁੱਤਰ ਇਸ ਸੰਸਾਰ ਵਿੱਚ ਨਹੀਂ ਰਿਹਾ। ਇਹ ਖ-ਬ-ਰ ਸੁਣਨ ਤੋਂ ਬਾਅਦ ਤੋਂ ਹੀ ਮ੍ਰਿਤਕ ਦੀ ਮਾਂ ਬਿਮਾਰ ਹਾਲ ਵਿਚ ਹੈ। ਭੈਣ ਦਾ ਵੀ ਰੋ-ਰੋ ਬੁ-ਰਾ ਹਾਲ ਹੈ।