ਜ਼ੀਰਕਪੁਰ ਦੇ ਚੰਡੀਗੜ੍ਹ ਅੰਬਾਲਾ ਰੋਡ ਉਤੇ ਸਥਿਤ ਗੁਲਿਸਤਾਨ ਪੈਲੇਸ ਦੇ ਸਾਹਮਣੇ ਮੰਗਲਵਾਰ ਸਵੇਰੇ ਕਰੀਬ 8 ਵਜੇ ਇਕ ਟਰੱਕ ਡਰਾਈਵਰ ਨੇ ਇਕ ਸਕੂਲੀ ਵਿਦਿਆ-ਰਥਣ ਨੂੰ ਦ-ਰ-ੜ ਦਿੱਤਾ। ਇਸ ਹਾਦਸੇ ਵਿਚ ਅਨੰਨਿਆ ਉਮਰ 12 ਸਾਲ ਵਾਸੀ ਪ੍ਰੀਤ ਕਲੋਨੀ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਦੌਰਾਨ ਐਕਟਿਵਾ ਚਲਾ ਰਹੀ ਉਸ ਦੀ ਮਾਂ ਨੂੰ ਸੱ-ਟਾਂ ਲੱਗੀਆਂ ਹਨ, ਪਰ ਉਹ ਖ-ਤ-ਰੇ ਤੋਂ ਬਾਹਰ ਹੈ। ਅਨੰਨਿਆ ਆਪਣੀ ਮਾਂ ਪੁਸ਼ਪਾ ਨਾਲ ਐਕਟਿਵਾ ਉਤੇ ਨਗਲਾ ਰੋਡ ਉਤੇ ਸਥਿਤ ਇਕ ਪ੍ਰਾਈਵੇਟ ਸਕੂਲ ਨੂੰ ਜਾ ਰਹੀ ਸੀ। ਮਾਂ ਐਕਟਿਵਾ ਚਲਾ ਰਹੀ ਸੀ ਤੇ ਧੀ ਪਿੱਛੇ ਬੈਠੀ ਸੀ।
ਜਿਉਂ ਹੀ ਉਹ ਸਿੰਘਪੁਰਾ ਚੌਕ ਨੇੜੇ ਗੁਲਿਸਤਾਨ ਪੈਲੇਸ ਦੇ ਸਾਹਮਣੇ ਪਹੁੰਚੀਆਂ ਅਤੇ ਮੁੱਖ ਸੜਕ ਤੋਂ ਸਰਵਿਸ ਲਾਇਨ ਉਤੇ ਆਉਣ ਲੱਗੀਆਂ ਤਾਂ ਉਨ੍ਹਾਂ ਦੀ ਐਕਟਿਵਾ ਇਕ ਟਰੱਕ ਨਾਲ ਟ-ਕ-ਰਾ ਗਈ। ਅਨੰਨਿਆ ਟਰੱਕ ਦੇ ਕੋਲ ਜਾ ਡਿੱ-ਗੀ ਅਤੇ ਟਰੱਕ ਦਾ ਪਿਛਲਾ ਟਾਇਰ ਉਸ ਦੇ ਸਿ-ਰ ਦੇ ਉਪਰ ਦੀ ਲੰ-ਘ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਉਸ ਦੀ ਮਾਂ ਸੜਕ ਦੇ ਦੂਜੇ ਪਾਸੇ ਜਾ ਕੇ ਡਿੱ-ਗ ਪਈ ਅਤੇ ਉਸ ਨੂੰ ਮਾਮੂਲੀ ਸੱ-ਟਾਂ ਲੱਗੀਆਂ ਹਨ। ਦੇਹ ਨੂੰ ਡੇਰਾਬਸੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਟੀਮ ਨੇ ਟਰੱਕ ਡਰਾਈਵਰ ਨੂੰ ਮੌਕੇ ਉਤੇ ਹੀ ਗ੍ਰਿਫਤਾਰ ਕਰ ਲਿਆ ਅਤੇ ਟਰੱਕ ਨੂੰ ਜ਼-ਬ-ਤ ਕਰ ਲਿਆ। ਟਰੱਕ ਡਰਾਈਵਰ ਕਾਲੀ ਭੂਸ਼ਨ ਉਮਰ 23 ਸਾਲ ਵਾਸੀ ਜੰਮੂ ਨੇ ਦੱਸਿਆ ਕਿ ਉਹ ਬੱਦੀ ਤੋਂ ਅੰਬਾਲਾ ਸਰੀਆ ਛੱਡਣ ਜਾ ਰਿਹਾ ਸੀ। ਮੋੜ ਹੋਣ ਕਾਰਨ ਉਹ ਐਕਟਿਵਾ ਨੂੰ ਦੇਖ ਨਹੀਂ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਪੁਲਿਸ ਨੇ ਟਰੱਕ ਡਰਾਈਵਰ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਉਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਸੜਕ ਦੇ ਖਸਤਾ ਹਾਲ ਕਾਰਨ ਇਹ ਹਾਦਸਾ ਵਾਪਰਿਆ ਹੈ। ਜਿਸ ਉਤੇ NHIA ਨੂੰ ਧਿਆਨ ਦੇਣਾ ਚਾਹੀਦਾ ਹੈ।