ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਦਸੂਹਾ ਏਰੀਏ ਵਿਚ ਪੈਂਦੇ ਦੇ ਪਿੰਡ ਟੇਰਕਿਆਣਾ ਦੇ ਰਹਿਣ ਵਾਲੇ ਕਮਲਜੀਤ ਸਿੰਘ ਦੀ ਫਰਾਂਸ ਵਿਚ ਕੰਮ ਕਰਦੇ ਸਮੇਂ 5ਵੀਂ ਮੰਜ਼ਿਲ ਤੋਂ ਡਿੱ-ਗ ਕੇ ਮੌ-ਤ ਹੋ ਗਈ। ਆਪਣੀ ਮੌ-ਤ ਤੋਂ ਠੀਕ 2 ਦਿਨ ਪਹਿਲਾਂ ਇਸ ਨੌਜਵਾਨ ਨੇ ਇਕ ਮਿੰਟ 20 ਸੈਕਿੰਡ ਦਾ ਲਾਈਵ ਵੀਡੀਓ ਵੀ ਅਪਲੋਡ ਕੀਤਾ ਸੀ।
ਉਸ ਵੀਡੀਓ ਵਿਚ ਨੌਜਵਾਨ ਨੇ ਜਿਵੇਂ-ਜਿਵੇਂ ਕਿਹਾ ਸੀ, ਠੀਕ ਉਸੇ ਤਰ੍ਹਾਂ ਹੀ ਉਸ ਦੀ ਮੌ-ਤ ਹੋ ਗਈ ਹੈ। ਮ-ਰ-ਨ ਤੋਂ ਕੁਝ ਦਿਨ ਪਹਿਲਾਂ ਇਹ ਨੌਜਵਾਨ ਲਾਈਵ ਹੋਇਆ ਸੀ ਅਤੇ ਸਭ ਤੋਂ ਪਹਿਲਾਂ ਉਸ ਨੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਕੰਮ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ। ਨੌਜਵਾਨ ਨੇ ਦੱਸਿਆ ਕਿ ਵਿਦੇਸ਼ ਦੀ ਧਰਤੀ ਉਤੇ ਪੈਸਾ ਕਮਾਉਣਾ ਆਸਾਨ ਨਹੀਂ ਹੈ।
ਵੀਡੀਓ ਵਿਚ ਪੈਸਿਆਂ ਦੀ ਅਹਿਮੀਅਤ ਦੱਸੀ ਸੀ ਨੌਜਵਾਨ ਨੇ
ਉਕਤ ਵੀਡੀਓ ਵਿਚ ਨੌਜਵਾਨ ਪੈਸੇ ਦੀ ਮਹੱਤਤਾ ਸਮਝਾ ਰਿਹਾ ਸੀ, ਵੀਡੀਓ ਵਿਚ ਨੌਜਵਾਨ ਨੇ ਬਿਲਡਿੰਗ ਦੇ ਹੇਠਾਂ ਮੋਬਾਈਲ ਰਾਹੀਂ ਦਿਖਾਉਂਦੇ ਹੋਏ ਕਿਹਾ ਕਿ ਜੇਕਰ ਕੋਈ ਇੱਥੋਂ ਕੰਮ ਕਰਦੇ ਸਮੇਂ ਡਿੱ-ਗ ਜਾਵੇ ਤਾਂ ਉਸ ਨੂੰ ਕੋਈ ਡਾਕਟਰ ਨਹੀਂ ਬਚਾ ਸਕੇਗਾ ਅਤੇ ਉਸ ਦੀ ਤੁਰੰਤ ਹੀ ਮੌ-ਤ ਹੋ ਜਾਵੇਗੀ। ਵੀਡੀਓ ਵਿਚ ਨੌਜਵਾਨ ਨਾ ਸਿਰਫ ਨੌਜਵਾਨਾਂ ਨੂੰ ਪੈਸੇ ਦੀ ਮਹੱਤਤਾ ਦੱਸ ਰਿਹਾ ਹੈ, ਸਗੋਂ ਉਨ੍ਹਾਂ ਨੂੰ ਸਮਝਦਾਰੀ ਨਾਲ ਪੈਸੇ ਖਰਚ ਕਰਨ ਦੀ ਅਪੀਲ ਵੀ ਕਰ ਰਿਹਾ ਹੈ।
ਪੰਜਵੀਂ ਮੰਜ਼ਿਲ ਤੋਂ ਡਿੱ-ਗਿ-ਆ ਨੌਜਵਾਨ
ਇਸ ਨੌਜਵਾਨ ਨੇ ਸਿਰਫ ਦੋ ਦਿਨ ਪਹਿਲਾਂ ਜਿਵੇਂ ਦੱਸ ਕੇ ਵੀਡੀਓ ਅਪਲੋਡ ਕੀਤੀ ਸੀ ਉਸ ਤਰ੍ਹਾਂ ਹੀ ਉਹ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਹੇਠਾਂ ਡਿੱ-ਗ ਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਦੀ ਮਾਂ ਨੇ ਸਰਕਾਰ ਨੂੰ ਉਸ ਦੇ ਪੁੱਤਰ ਦੀ ਦੇਹ ਭਾਰਤ (ਪੰਜਾਬ) ਲਿਆਉਣ ਦੀ ਅਪੀਲ ਕੀਤੀ ਹੈ। ਉਸ ਨੇ ਦੱਸਿਆ ਕਿ ਪੁੱਤਰ ਪਿਛਲੇ 17 ਸਾਲਾਂ ਤੋਂ ਘਰ ਨਹੀਂ ਆਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਹ ਭਾਰਤ ਆਉਣ ਦੀ ਗੱਲ ਕਰ ਰਿਹਾ ਸੀ।