ਘਰ ਦੇ ਵਰਾਂਡੇ ਵਿਚ ਪਏ ਵਿਅਕਤੀ ਉਤੇ, ਰਾਤ ਨੂੰ ਅਣ-ਪਛਾਤਿਆਂ ਨੇ ਕੀਤਾ ਵਾਰ, ਜਖਮੀਂ ਨੇ ਤੋੜਿਆ ਦਮ, ਜਾਂਂਚ ਜਾਰੀ

Punjab

ਪੰਜਾਬ ਵਿਚ ਜਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਏਰੀਏ ਵਿਚ ਪੈਂਦੇ ਪਿੰਡ ਕੋਲੀਆਂ ਦੇ ਵਿੱਚ ਇੱਕ ਵਿਅਕਤੀ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਉਸ ਦੀ ਦੇਹ ਘਰ ਵਿਚ ਬਣੇ ਵਰਾਂਡੇ ਵਿਚੋਂ ਬਰਾ-ਮਦ ਹੋਈ ਹੈ। ਇਹ ਸਾਰੀ ਘ-ਟ-ਨਾ ਦਾ ਪਤਾ ਸਵੇਰ ਨੂੰ ਉਸ ਸਮੇਂ ਲੱਗਿਆ ਜਦੋਂ ਮ੍ਰਿਤਕ ਵਿਅਕਤੀ ਦੀ ਪਤਨੀ ਆਪਣੇ ਕਮਰੇ ਤੋਂ ਬਾਹਰ ਆਈ। ਜਿਸ ਨੇ ਆਪਣੇ ਪਤੀ ਦੀ ਦੇਹ ਦੇਖ ਕੇ ਇਸ ਮਾਮਲੇ ਬਾਰੇ ਆਪਣੇ ਗੁਆਂਢੀ ਪਰਿਵਾਰ ਨੂੰ ਸੂਚਿਤ ਕੀਤਾ।

ਮ੍ਰਿਤਕ ਵਿਅਕਤੀ ਦੀ ਪਹਿਚਾਣ ਬੂਟੀ ਰਾਮ ਉਮਰ 45 ਸਾਲ ਪੁੱਤਰ ਹੰਸ ਰਾਜ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਪਿੰਡ ਵਿੱਚ ਹੀ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ। ਮ੍ਰਿਤਕ ਦੇ ਮੂੰਹ ਅਤੇ ਸਿ-ਰ ਉਤੇ ਡੂੰ-ਘੇ ਜ਼ਖਮਾਂ ਦੇ ਨਾਲ-ਨਾਲ ਘਰ ਦੇ ਇਕ ਪੋਲ ਉਤੇ ਵੀ ਬ-ਲੱ-ਡ ਦੇ ਨਿਸ਼ਾਨ ਮਿਲੇ ਹਨ।

ਪੁਲਿਸ ਕਰ ਰਹੀ ਹੈ ਪਤਨੀ ਤੋਂ ਪੁੱਛ ਗਿੱਛ

ਇਸ ਮਾਮਲੇ ਬਾਰੇ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਏਰੀਏ ਦੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਮੁੱਢਲੀ ਕਾਰਵਾਈ ਕੀਤੀ। ਇਸ ਘ-ਟ-ਨਾ ਨੂੰ ਕ-ਤ-ਲ ਦੀ ਸੰਭਾਵਨਾ ਵਜੋਂ ਦੇਖਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੇ ਸਬੰਧ ਵਿਚ ਮ੍ਰਿਤਕ ਦੀ ਪਤਨੀ ਤੋਂ ਪੁੱਛ ਗਿੱਛ ਕਰ ਰਹੀ ਹੈ।

ਇਸ ਮਾਮਲੇ ਵਿਚ ਪੁਲਿਸ ਵਲੋਂ ਵੱਖੋ-ਵੱਖ ਐਂਗਲਾਂ ਤੋਂ ਜਾਂਂਚ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਮ੍ਰਿਤਕ ਦੀ ਦੇਹ ਨੂੰ ਸਿਵਲ ਹਸਪਤਾਲ ਦਸੂਹਾ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ। ਇਸ ਮੌਕੇ ਦਸੂਹਾ ਦੇ ਡਿਪਟੀ ਕੈਪਟਨ ਜਗਦੀਸ਼ ਰਾਜ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕ-ਤ-ਲ ਕੀਤਾ ਗਿਆ ਹੈ। ਪੁਲਿਸ ਨੇ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ ਉਨ੍ਹਾਂ ਦੇ ਆਧਾਰ ਉਤੇ ਦੋਸ਼ੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *