ਬੀਤੇ 2 ਦਿਨਾਂ ਤੋਂ ਲਾਪਤਾ ਰਹੇ ਫਾਜ਼ਿਲਕਾ ਦੇ ਪਿੰਡ ਹਸਤਾ ਕਲਾਂ ਦੇ ਰਹਿਣ ਵਾਲੇ ਇੱਕ ਮਿਹਨਤ ਮਜ਼ਦੂਰੀ ਕਰਨ ਵਾਲੇ ਨੌਜਵਾਨ ਦੀ ਦੇਹ ਪਿੰਡ ਦਾਨੇਵਾਲਾ ਨੇੜੇ ਨਹਿਰ ਵਿੱਚੋਂ ਬਰਾ-ਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ 5 ਮਈ ਐਤਵਾਰ ਤੋਂ ਲਾਪਤਾ ਸੀ। ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਕਾਫੀ ਭਾਲ ਕੀਤੀ, ਪਰ ਉਹ ਕਿਤੇ ਵੀ ਨਹੀਂ ਮਿਲਿਆ।
ਹੁਣ ਉਸ ਦੀ ਦੇਹ ਪਿੰਡ ਦਾਨੇਵਾਲਾ ਨੇੜੇ ਇਕ ਨਹਿਰ ਵਿਚੋਂ ਬਰਾ-ਮਦ ਹੋਈ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਉਸ ਦਾ ਪੈਰ ਤਿਲਕ ਕੇ ਅਚਾ-ਨਕ ਨਹਿਰ ਵਿੱਚ ਡਿੱ-ਗ-ਣ ਕਾਰਨ ਉਸ ਦੀ ਮੌ-ਤ ਹੋ ਗਈ।
ਇਸ ਮੌਕੇ ਮ੍ਰਿਤਕ ਨੌਜਵਾਨ ਕਰਨ ਸਿੰਘ ਉਮਰ 22 ਸਾਲ ਦੇ ਪਿਤਾ ਨਿਹਾਲ ਸਿੰਘ ਨੇ ਦੱਸਿਆ ਕਿ ਉਸ ਪੁੱਤਰ ਦਾਣਾ ਮੰਡੀ ਵਿੱਚ ਤੋਲਣ ਦਾ ਕੰਮ ਕਰਦਾ ਸੀ। 5 ਮਈ ਨੂੰ ਉਹ ਨੇ ਘਰੋਂ ਕੰਮ ਉਤੇ ਜਾਣ ਲਈ ਕਹਿ ਕੇ ਗਿਆ। ਇਸ ਤੋਂ ਬਾਅਦ ਉਸ ਨੇ ਆਪਣੇ ਚਾਚੇ ਨੂੰ ਫੋਨ ਕਰਕੇ ਦੱਸਿਆ ਕਿ ਉਹ ਪਿੰਡ ਬੋਦੀਵਾਲਾ ਨੇੜੇ ਗੰਗਾ ਨਹਿਰ ਕੋਲ ਹੈ। ਇਸ ਦੌਰਾਨ ਅਚਾ-ਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਤੈਰਨਾ ਨਹੀਂ ਜਾਣਦਾ ਸੀ ਅਤੇ ਉਹ ਬਾਹਰ ਨਹੀਂ ਨਿਕਲ ਸਕਿਆ।
ਜਿਸ ਤੋਂ ਬਾਅਦ ਉਸ ਦੀ ਕਾਫੀ ਭਾਲ ਕੀਤੀ ਗਈ ਪਰ ਕੁਝ ਪਤਾ ਨਹੀਂ ਲੱਗਿਆ। ਇਸ ਦੌਰਾਨ ਉਸ ਦੀ ਦੇਹ ਪਿੰਡ ਦਾਨੇਵਾਲਾ ਨੇੜੇ ਗੰਗਾ ਨਹਿਰ ਵਿੱਚੋਂ ਮਿਲੀ, ਮ੍ਰਿਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਹ ਵਿਆਹਿਆ ਹੋਇਆ ਸੀ ਅਤੇ ਉਸ ਦੇ ਦੋ ਜੁਆਕ ਹਨ। ਵੱਡੇ ਜੁਆਕ ਦੀ ਉਮਰ ਤਿੰਨ ਸਾਲ ਅਤੇ ਛੋਟੇ ਦੀ ਉਮਰ ਡੇਢ ਸਾਲ ਦੀ ਹੈ।
ਇਸ ਤੋਂ ਪਹਿਲਾਂ ਉਸ ਦੇ ਲਾਪਤਾ ਹੋਣ ਦੀ ਪੋਸਟ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਸੀ। ਪਰਿਵਾਰਕ ਮੈਂਬਰਾਂ ਨੂੰ ਸੂਚਨਾ ਮਿਲੀ ਕਿ ਗੰਗਾ ਨਹਿਰ ਵਿੱਚ ਇੱਕ ਦੇਹ ਫ-ਸੀ ਹੋਈ ਹੈ। ਜਦੋਂ ਪਰਿਵਾਰਕ ਮੈਂਬਰਾਂ ਨੇ ਇਸ ਦੇਹ ਨੂੰ ਦੇਖਿਆ ਤਾਂ ਇਹ ਉਸ ਦੀ ਹੀ ਸੀ। ਜਿਸ ਤੋਂ ਬਾਅਦ ਪਰਿਵਾਰ ਵਲੋਂ ਦੇਹ ਨੂੰ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਫਾਜ਼ਿਲਕਾ ਲਿਆਂਦਾ ਗਿਆ।