ਘਰੋਂ ਬਾਹਰ ਜਾ ਕੇ, ਲੜਕੇ ਨੇ ਜਿੰਦਗੀ ਨੂੰ ਆਖੀ ਅਲਵਿਦਾ, ਮੁੱਢਲੀ ਜਾਂਚ ਵਿਚ ਸਾਹਮਣੇ ਆਇਆ, ਹੈ-ਰਾ-ਨ ਕਰਨ ਵਾਲਾ ਕਾਰਨ

Punjab

ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਤੋਂ ਇੱਕ ਬਹੁਤ ਹੀ ਹੈ-ਰਾ-ਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 10 ਸਾਲ ਦੇ ਲੜਕੇ ਨੇ ਫਾ-ਹਾ, ਲਾ ਆਪਣੀ ਜਿੰਦਗੀ ਨੂੰ ਅਲਵਿਦਾ ਆਖ ਦਿੱਤੀ। ਇਹ ਘ-ਟ-ਨਾ ਫ਼ਿਰੋਜ਼ਪੁਰ ਦੇ ਪਿੰਡ ਵਿਰਕ ਖੁਰਦ (ਕਰਕਾਂਦੀ) ਦੀ ਹੈ। ਮ੍ਰਿਤਕ ਲੜਕੇ ਦੀ ਪਹਿਚਾਣ ਅਰਾਈਆਂਵਾਲਾ ਦੇ ਰਹਿਣ ਵਾਲੇ ਕਰਨ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਲੜਕੇ ਦਾ ਪਿਤਾ ਮੱਧ ਪ੍ਰਦੇਸ਼ ਵਿੱਚ ਰਹਿੰਦਾ ਹੈ ਅਤੇ ਇਹ ਆਪਣੀ ਮਾਂ ਨਾਲ ਪਿੰਡ ਅਰਾਈਆਂਵਾਲਾ ਵਿੱਚ ਰਹਿ ਰਿਹਾ ਸੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਅਤੁਲ ਸੈਣੀ ਨੇ ਦੱਸਿਆ ਕਿ ਕਰਨ ਤੋਂ ਆਪਣੀ ਮਾਂ ਦਾ ਮੋਬਾਈਲ ਟੁੱਟ ਗਿਆ ਸੀ ਜਿਸ ਕਰਕੇ ਉਹ ਬਹੁਤ ਡ-ਰ ਗਿਆ ਸੀ। ਉਸ ਨੇ ਖੇਤਾਂ ਵਿਚ ਜਾ ਕੇ ਪਾਈਪ ਨਾਲ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਕੱਲ੍ਹ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ ਵਿਚ ਬਾਹਰ ਪਾਣੀ ਦੀ ਟੈਂਕੀ ਦੀ ਇਮਾਰਤ ਵਿਚ ਪਾਈਪ ਨਾਲ ਇਕ ਲੜਕੇ ਦੀ ਦੇਹ ਲ-ਟ-ਕ ਰਹੀ ਹੈ।

ਉਦੋਂ ਪੁਲਿਸ ਜੁਆਕ ਦੀ ਸ਼ਨਾਖਤ ਨਹੀਂ ਕਰ ਸਕੀ, ਜਿਸ ਕਾਰਨ ਦੇਹ ਨੂੰ ਸ਼ਨਾਖਤ ਲਈ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਸੀ। ਇਸ ਦੌਰਾਨ ਲੜਕੇ ਦੇ ਮਾਪਿਆਂ ਨੇ ਉਸ ਦੀ ਪਹਿਚਾਣ ਕਰਕੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਲੜਕੇ ਤੋਂ ਮੋਬਾਈਲ ਟੁੱਟ ਗਿਆ ਸੀ ਜਿਸ ਤੋਂ ਬਾਅਦ ਉਹ ਡ-ਰ ਗਿਆ ਅਤੇ ਬਾਹਰ ਚਲਿਆ ਗਿਆ।

ਇਸ ਮੌਕੇ ਪੁਲਿਸ ਨੇ ਦੱਸਿਆ ਹੈ ਕਿ ਲੜਕੇ ਦੇ ਸਰੀਰ ਉਤੇ ਸੱ-ਟ ਦਾ ਕੋਈ ਨਿਸ਼ਾਨ ਨਹੀਂ ਹੈ, ਦੇਹ ਨੂੰ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਅੱਜ ਦੇ ਸਮੇਂ ਵਿੱਚ ਹਰ ਜੁਆਕ ਕੋਲ ਉਸ ਦੇ ਪਰਿਵਾਰ ਦੇ ਕਿਸੇ ਨਾ ਕਿਸੇ ਮੈਂਬਰ ਦਾ ਮੋਬਾਈਲ ਫ਼ੋਨ ਹੈ। ਅਜਿਹੇ ਵਿਚ 10 ਸਾਲ ਦੇ ਜੁਆਕ ਦਾ ਅਜਿਹਾ ਕਦਮ ਚੁੱ-ਕ-ਣਾ ਬੇਹੱਦ ਚਿੰ-ਤਾ ਦੀ ਗੱਲ ਹੈ।

Leave a Reply

Your email address will not be published. Required fields are marked *