ਜਿਲ੍ਹਾ ਮੁਹਾਲੀ (ਪੰਜਾਬ) ਦੇ ਖਰੜ ਕਸਬੇ ਵਿੱਚ ਇੱਕ ਪੀਜੀ ਦੇ ਅੰਦਰ ਰਹਿਣ ਵਾਲੇ ਇੱਕ ਨੌਜਵਾਨ ਨੇ ਖੁ-ਦ-ਕੁ-ਸ਼ੀ ਕਰ ਲਈ ਹੈ। ਇਸ ਖੁ-ਦ-ਕੁ-ਸ਼ੀ ਦਾ ਕਾਰਨ ਪ੍ਰਾਈਵੇਟ ਯੂਨੀਵਰਸਿਟੀ ਵੱਲੋਂ ਪ੍ਰੀਖਿਆ ਲਈ ਉਸ ਦਾ ਐਡਮਿਟ ਕਾਰਡ ਜਾਰੀ ਨਾ ਕਰਨਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਨਿਤਿਨ ਉਮਰ 16 ਸਾਲ ਦੇ ਰੂਪ ਵਜੋਂ ਹੋਈ ਹੈ, ਜੋ ਕਿ ਭਿਵਾਨੀ ਦੇ ਰਹਿਣ ਵਾਲਾ ਸੀ।
ਪੁਲਿਸ ਵਲੋਂ ਫਿਲਹਾਲ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ। ਦੇਹ ਦਾ ਪੋਸਟ ਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਪੁਲਿਸ ਅੱਗੇ ਦੀ ਕਾਰਵਾਈ ਕਰੇਗੀ।
ਨੌਜਵਾਨ ਦੇ ਪਿਤਾ ਸ਼ਿਸ਼ਰਾਮ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਖੁ-ਦ-ਕੁ-ਸ਼ੀ ਨਹੀਂ ਕੀਤੀ ਹੈ। ਉਸ ਦਾ ਕ-ਤ-ਲ ਕਰ ਦਿੱਤਾ ਗਿਆ ਹੈ। ਉਸ ਨੇ ਦੱਸਿਆ ਕਿ ਇਸ ਘਟਨਾ ਤੋਂ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਉਸ ਨਾਲ ਗੱਲ ਹੋਈ ਸੀ। ਉਸ ਨੇ ਐਡਮਿਟ ਕਾਰਡ ਬਾਰੇ ਦੱਸਿਆ ਸੀ। ਉਨ੍ਹਾਂ ਨੇ ਉਦੋਂ ਉਸ ਨੂੰ ਕਿਹਾ ਸੀ ਕਿ ਘਰ ਵਾਪਸ ਆ ਜਾਵੇ। ਅਗਲੇ ਸਾਲ ਉਸ ਨੂੰ ਦੁਬਾਰਾ ਦਾਖਲ ਕਰਵਾ ਦੇਵਾਂਗੇ। ਉਸ ਸਮੇਂ ਉਸ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਸੀ।
ਅੰਦਰੋਂ ਬੰਦ ਸੀ ਦਰਵਾਜ਼ਾ
ਮ੍ਰਿਤਕ ਨਿਤਿਨ ਦੇ ਦੋਸਤ ਅਰਮਾਨ ਸ਼ਰਮਾ ਨੇ ਦੱਸਿਆ ਕਿ ਜਦੋਂ ਉਹ ਕਾਲਜ ਤੋਂ ਪੀਜੀ ਵਿਚ ਪਹੁੰਚਿਆ ਤਾਂ ਉਸ ਨੇ ਨਿਤਿਨ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਸੀ। ਜਦੋਂ ਉਸ ਨੇ ਦਰਵਾਜ਼ਾ ਨਾ ਖੋਲ੍ਹਿਆ ਤਾਂ ਉਨ੍ਹਾਂ ਨੇ ਖਿੜਕੀ ਰਾਹੀਂ ਕਮਰੇ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਦੇਖਿਆ ਨਿਤਿਨ ਪੱ-ਖੇ ਨਾਲ ਲ-ਟ-ਕ ਰਿਹਾ ਸੀ।
ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਅਜੇ ਪੋਸਟ ਮਾਰਟਮ ਦੀ ਰਿਪੋਰਟ ਨਹੀਂ ਆਈ ਹੈ। ਜਿਵੇਂ ਹੀ ਪੋਸਟ ਮਾਰਟਮ ਦੀ ਰਿਪੋਰਟ ਆਵੇਗੀ, ਉਸ ਦੇ ਆਧਾਰ ਉਤੇ ਮਾਮਲੇ ਦੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।