ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਦੇ ਦਸੂਹਾ ਤਲਵਾੜਾ ਮੁੱਖ ਮਾਰਗ ਉਤੇ ਪਰਾਲੀ ਨਾਲ ਭਰੀ ਓਵਰਲੋਡ ਟ੍ਰੈਕਟਰ ਟ੍ਰਾਲੀ ਅਤੇ ਸਵਿਫਟ ਕਾਰ ਵਿਚਾਲੇ ਟੱ-ਕ-ਰ ਹੋ ਗਈ। ਇਸ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌ-ਤ ਹੋ ਗਈ ਜਦੋਂ ਕਿ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ। ਲੋਕਾਂ ਨੇ ਕਿਹਾ ਕਿ ਦਸੂਹਾ ਤਲਵਾੜਾ ਮੁੱਖ ਮਾਰਗ ਉਤੇ ਪਿੰਡ ਨੰਗਲ ਬਿਹਾਲਾਂ ਨੇੜੇ ਇਹ ਤੀਜਾ ਹਾਦਸਾ ਹੈ, ਜੋ ਕਿ ਓਵਰਲੋਡ ਟਰਾਲੀਆਂ ਕਾਰਨ ਵਾਪਰਿਆ ਹੈ, ਪਰ ਪੁਲਿਸ ਪ੍ਰਸ਼ਾਸਨ ਸਿਰਫ਼ ਤਮਾਸ਼ਾ ਦੇਖ ਰਿਹਾ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 10 ਵਜੇ ਇੱਕ ਸਵਿਫ਼ਟ ਕਾਰ ਹਾਜੀਪੁਰ ਤੋਂ ਆ ਰਹੀ ਸੀ ਜੋ ਦਸੂਹਾ ਵੱਲੋਂ ਆ ਰਹੀ ਇੱਕ ਓਵਰਲੋਡ ਟਰਾਲੀ ਨਾਲ ਟ-ਕ-ਰਾ ਗਈ। ਇਹ ਟੱ-ਕ-ਰ ਇੰਨੀ ਜ਼ਬਰ-ਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਟੁੱ-ਟ ਗਈ ਅਤੇ ਡਰਾਈਵਰ ਕਾਰ ਵਿਚ ਬੁਰੀ ਤਰ੍ਹਾਂ ਫ-ਸ ਗਿਆ, ਜਿਸ ਨੂੰ ਸਥਾਨਕ ਲੋਕਾਂ ਨੇ ਬੜੀ ਹੀ ਮੁਸ਼ਕਲ ਨਾਲ ਕਾਰ ਵਿਚੋਂ ਬਾਹਰ ਕੱਢਿਆ।
ਇਸ ਕਾਰ ਵਿਚ ਦੋ ਲੋਕ ਸਵਾਰ ਸਨ। ਕਾਰ ਡਰਾਈਵਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਉਮਰ 75 ਸਾਲ ਵਾਸੀ ਪਿੰਡ ਮਾਨਗੜ੍ਹ ਦੇ ਰੂਪ ਵਜੋਂ ਹੋਈ ਹੈ ਅਤੇ ਦੂਜਾ ਵਿਅਕਤੀ ਕਮਲਜੀਤ ਸਿੰਘ ਜੋ ਗੰਭੀਰ ਰੂਪ ਵਿਚ ਜ਼ਖ਼ਮੀ ਹੈ।
ਦਵਾਈ ਲੈਣ ਜਾ ਰਹੇ ਸਨ ਕਾਰ ਸਵਾਰ
ਇਸ ਕਾਰ ਵਿੱਚ ਸਵਾਰ ਦੋਵੇਂ ਵਿਅਕਤੀ ਸਕੇ ਭਰਾ ਸਨ ਅਤੇ ਦਵਾਈ ਲੈਣ ਲਈ ਹਾਜੀਪੁਰ ਜਾ ਰਹੇ ਸਨ ਅਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਓਵਰਲੋਡ ਟਰਾਲੀਆਂ ਉਤੇ ਜਲਦ ਤੋਂ ਜਲਦ ਸ਼ਿਕੰਜਾ ਕੱਸਿਆ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਇਨ੍ਹਾਂ ਕਾਰਨ ਕਿਸੇ ਹੋਰ ਦੀ ਕੀਮਤੀ ਜਾ-ਨ ਵੀ ਜਾ ਸਕਦੀ ਹੈ।