ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਕਰਵਾਇਆ ਸੀ ਵਿਆਹ, ਹੁਣ ਲੜਕੀ ਨੇ ਤਿਆਗ ਦਿੱਤੀ ਆਪਣੀ ਜਿੰਦਗੀ, ਜਾਂਂਚ ਜਾਰੀ

Punjab

ਜਿਲ੍ਹਾ ਫ਼ਿਰੋਜ਼ਪੁਰ (ਪੰਜਾਬ) ਦੇ ਜ਼ੀਰਾ ਸ਼ਹਿਰ ਵਿੱਚ ਕਰੀਬ ਚਾਰ-ਪੰਜ ਕੁ ਮਹੀਨੇ ਪਹਿਲਾਂ ਆਪਣੀ ਮਰਜੀ ਨਾਲ (ਪ੍ਰੇ-ਮ) ਵਿਆਹ ਕਰਵਾਉਣ ਵਾਲੀ ਇੱਕ ਵਿਆਹੀ ਲੜਕੀ ਨੇ ਫਾ-ਹਾ, ਲਾ ਖ਼ੁ-ਦ-ਕੁ-ਸ਼ੀ ਕਰ ਲਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਵਲੋਂ ਦੇਹ ਨੂੰ ਥੱਲ੍ਹੇ ਉਤਾਰਿਆ ਗਿਆ ਅਤੇ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਕਰਵਾਉਣ ਲਈ ਹਸਪਤਾਲ ਭੇਜਿਆ ਗਿਆ।

ਇਸ ਮੌਕੇ ਸਿਵਲ ਹਸਪਤਾਲ ਜੀਰਾ ਵਿਚ ਪਹੁੰਚੇ ਮ੍ਰਿਤਕ ਲੜਕੀ ਦੇ ਚਾਚਾ ਪਰਮਜੀਤ ਪੰਮਾ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਨੀਸ਼ਾ ਉਮਰ 18 ਸਾਲ ਪੁੱਤਰੀ ਮਨਜੀਤ ਸਿੰਘ ਨੇ ਆਪਣੇ ਪਰਿਵਾਰ ਦੀ ਮਰਜ਼ੀ ਦੇ ਖਿਲਾਫ ਚਾਰ-ਪੰਜ ਮਹੀਨੇ ਪਹਿਲਾਂ ਰਾਹੁਲ ਪੁੱਤਰ ਅਜੀਤ ਮਸੀਹ ਵਾਸੀ ਛੀਂਹਾਂ ਪਾਰੀ ਜੀਰਾ ਦੇ ਨਾਲ ਪ੍ਰੇ-ਮ ਵਿਆਹ ਕਰਵਾਇਆ ਸੀ। ਕੁਝ ਦਿਨਾਂ ਤੋਂ ਬਾਅਦ ਹੀ ਲੜਕੀ ਦੇ ਮਾਪਿਆਂ ਨੇ ਇਸ ਰਿਸ਼ਤੇ ਨੂੰ ਸਵੀਕਾਰ ਕਰ ਲਿਆ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਥੋੜ੍ਹੇ ਸਮੇਂ ਬਾਅਦ ਹੀ ਮਨੀਸ਼ਾ ਦੇ ਸਹੁਰੇ ਉਸ ਨਾਲ ਝ-ਗ-ੜਾ ਕਰਨ ਲੱਗ ਪਏ। ਦੋਸ਼ ਹੈ ਕਿ ਮਨੀਸ਼ਾ ਦੀ ਕੁੱ-ਟ-ਮਾ-ਰ ਕੀਤੀ ਜਾਂਦੀ ਸੀ। ਉਸ ਨੇ ਦੱਸਿਆ ਕਿ ਲੜਕੀ ਦਾ ਫੋਨ ਆਉਣ ਉਤੇ ਉਹ ਉਸ ਨੂੰ ਉਸ ਦੇ ਸਹੁਰੇ ਘਰ ਤੋਂ ਉਸ ਦੇ ਪੇਕੇ ਘਰ ਲੈ ਆਏ ਸੀ। ਰਾਤ ਨੂੰ ਝ-ਗ-ੜੇ ਤੋਂ ਤੰ-ਗ ਆ ਕੇ ਮਨੀਸ਼ਾ ਨੇ ਆਪਣੇ ਪੇਕੇ ਘਰ ਵਿਚ ਪੱਖੇ ਨਾਲ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਜੀਰਾ ਸਦਰ ਥਾਣੇ ਦੇ ਏ. ਐਸ. ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਜੀਰਾ ਤੋਂ ਸੂਚਨਾ ਮਿਲੀ ਸੀ। ਉਨ੍ਹਾਂ ਵਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘ-ਟ-ਨਾ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *