ਲੜਕੀ ਦੇ ਭਰਾ ਨੇ, ਆਪਣੇ ਸਾਥੀਆਂ ਨਾਲ ਮਿਲ ਕੇ, ਨੌਜਵਾਨ ਉਤੇ ਕੀਤਾ ਵਾਰ, ਜਖਮੀਂ ਨੇ ਇਲਾਜ ਦੌਰਾਨ ਤੋੜਿਆ ਦਮ, ਜਾਂਂਚ ਜਾਰੀ

Punjab

ਜਿਲ੍ਹਾ ਮੋਹਾਲੀ (ਪੰਜਾਬ) ਦੇ ਸੈਕਟਰ 68 ਦੇ ਰਹਿਣ ਵਾਲੇ ਨੌਜਵਾਨ ਕਰਨਵੀਰ ਸਿੰਘ ਉਮਰ 24 ਸਾਲ ਦਾ ਕ-ਤ-ਲ ਕਰ ਦਿੱਤਾ ਗਿਆ। ਹੁਣ ਤੱਕ ਪੁਲਿਸ ਇਸ ਕ-ਤ-ਲ ਨੂੰ ਝ-ਗ-ੜੇ ਨਾਲ ਜੋੜ ਕੇ ਦੇਖ ਰਹੀ ਸੀ, ਪਰ ਹੁਣ ਪੁਲਿਸ ਜਾਂਚ ਵਿੱਚ ਇਹ ਮਾਮਲਾ ਪ੍ਰੇ-ਮ ਸਬੰਧਾਂ ਨਾਲ ਜੁੜਿਆ ਸਾਹਮਣੇ ਆਇਆ ਹੈ। ਪੁਲਿਸ ਨੇ ਆਸਪਾਸ ਦੇ CCTV ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਲਈ ਹੈ। ਉਸ ਅਨੁਸਾਰ ਮ੍ਰਿਤਕ ਨੂੰ ਉਸ ਦੀ ਪ੍ਰੇ-ਮਿ-ਕਾ ਦੇ ਭਰਾ ਵਲੋਂ ਕੁੱ-ਟ, ਕੇ ਕ-ਤ-ਲ ਕੀਤਾ ਗਿਆ ਹੈ। ਹਾਲਾਂਕਿ ਦੋਸ਼ੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ।

ਲੜਕੀ ਨੂੰ ਮਿਲਣ ਲਈ ਗਿਆ ਸੀ ਨੌਜਵਾਨ

ਪੁਲਿਸ ਦੀ ਜਾਂਚ ਵਿੱਚ ਹੁਣ ਤੱਕ ਪਤਾ ਲੱਗਿਆ ਹੈ ਕਿ ਮ੍ਰਿਤਕ ਕਰਨਵੀਰ ਸਿੰਘ ਆਪਣੀ ਪ੍ਰੇ-ਮਿ-ਕਾ ਨੂੰ ਮਿਲਣ ਗਿਆ ਸੀ। ਜਦੋਂ ਉਸ ਦੇ ਭਰਾ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲੀ ਤਾਂ ਉਹ ਆਪਣੇ ਸਾਥੀਆਂ ਨਾਲ ਨੌਜਵਾਨ ਉਤੇ ਹ-ਮ-ਲਾ ਕਰਨ ਲਈ ਆ ਗਿਆ। ਦੋਸ਼ੀਆਂ ਨੇ ਉਸ ਨੂੰ ਜ਼ਖ਼ਮੀ ਹਾਲ ਵਿੱਚ ਸੜਕ ਦੇ ਕਿਨਾਰੇ ਛੱਡ ਦਿੱਤਾ ਸੀ। ਓਥੇ ਰਾਹਗੀਰਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਉਸ ਨੂੰ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਾਇਆ। ਜਿੱਥੇ ਨੌਜਵਾਨ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

ਇਸ ਮੌਕੇ ਮ੍ਰਿਤਕ ਦੇ ਪਿਤਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਹਾਲ ਹੀ ਵਿੱਚ ਆਪਣੀ ਪੜ੍ਹਾਈ ਨੂੰ ਪੂਰਾ ਕੀਤਾ ਸੀ। ਉਹ ਖੁਦ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ। ਉਸ ਦੇ ਪੁੱਤਰ ਨੂੰ ਕਿਸੇ ਜਾਣਕਾਰ ਦਾ ਫੋਨ ਆਇਆ ਸੀ। ਇਹ ਫੋਨ ਆਉਣ ਤੋਂ ਬਾਅਦ ਉਹ ਘਰੋਂ ਚਲਾ ਗਿਆ। ਪਰ ਬਾਅਦ ਵਿੱਚ ਉਸ ਨੂੰ ਹਸਪਤਾਲ ਤੋਂ ਫੋਨ ਆਇਆ ਕਿ ਉਸ ਦਾ ਲੜਕਾ ਹਸਪਤਾਲ ਵਿੱਚ ਇਲਾਜ ਅਧੀਨ ਹੈ। ਜਦੋਂ ਉਹ ਮੌਕੇ ਉਤੇ ਗਿਆ ਤਾਂ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੁਹਾਲੀ ਦੇ ਡੀ. ਐਸ. ਪੀ-2 ਹਰਸਿਮਰਤ ਸਿੰਘ ਬੱਲ ਵੀ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਹਸਪਤਾਲ ਜਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਹੁਣ ਪੁਲਿਸ ਵਲੋਂ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖੋ ਵੱਖ ਟੀਮਾਂ ਬਣਾਈਆਂ ਗਈਆਂ ਹਨ। ਪੁਲਿਸ ਵਲੋਂ ਵੱਖੋ ਵੱਖ ਥਾਵਾਂ ਉਤੇ ਛਾਪੇ ਮਾਰੀ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *