ਮੋਟਰਸਾਇਕਲ ਸਵਾਰ ਨੂੰ ਬਚਾਉਣ ਦੇ ਚੱਕਰ ਵਿਚ, ਦੋ ਕਾਰਾਂ ਵਿਚਕਾਰ ਵਾਪਰਿਆ ਹਾਦਸਾ, ਇਕ ਮਹਿਲਾ ਨੇ ਤੋੜਿਆ ਦਮ, 4 ਹੋਰ ਹੋਏ ਜਖ਼ਮੀ

Punjab

ਜਿਲ੍ਹਾ ਮੋਗਾ (ਪੰਜਾਬ) ਦੇ ਅੰਮ੍ਰਿਤਸਰ ਰੋਡ ਉਤੇ ਦੋ ਕਾਰਾਂ ਦੀ ਜ਼ਬਰ-ਦਸਤ ਟੱਕਰ ਹੋਣ ਕਾਰਨ ਵੱ-ਡਾ ਹਾਦਸਾ ਵਾਪਰ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੌਰਾਨ ਇਕ ਔਰਤ ਦੀ ਮੌ-ਤ ਹੋ ਗਈ ਹੈ ਅਤੇ ਚਾਰ ਹੋਰ ਲੋਕ ਬੁ-ਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਹਨ। ਇਨ੍ਹਾਂ ਜਖਮੀਆਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ।

ਇਸ ਮੌਕੇ ਇਸ ਹਾਦਸੇ ਬਾਰੇ ਜਾਣਕਾਰੀ ਦਿੰਦਿਆਂ ਇਕ ਕਾਰ ਡਰਾਈਵਰ ਨੇ ਦੱਸਿਆ ਕਿ ਉਹ ਧਰਮਕੋਟ ਤੋਂ ਮੋਗਾ ਵੱਲ ਆ ਰਿਹਾ ਸੀ। ਇਸੇ ਦੌਰਾਨ ਦੂਜੇ ਪਾਸੇ ਤੋਂ ਆ ਰਹੀ ਤੇਜ਼ ਸਪੀਡ ਕਾਰ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।

ਇਸ ਦੌਰਾਨ ਇਕ ਕਾਰ ਡਰਾਈਵਰ ਦੀ ਮਾਤਾ ਦੀ ਹੋਈ ਮੌ-ਤ

ਇਸ ਮੌਕੇ ਦੂਜੇ ਡਰਾਈਵਰ ਦਾ ਕਹਿਣਾ ਹੈ ਕਿ ਉਹ ਮੋਗਾ ਤੋਂ ਧਰਮਕੋਟ ਵੱਲ ਜਾ ਰਿਹਾ ਸੀ ਕਿ ਅਚਾ-ਨਕ ਮੋਟਰਸਾਈਕਲ ਵਿਚਕਾਰ ਆ ਗਿਆ, ਜਿਸ ਨੂੰ ਬਚਾਉਣ ਲਈ ਕਾਰ ਸੜਕ ਦੇ ਵਿਚਕਾਰ ਚਲੀ ਗਈ। ਇਸ ਦੌਰਾਨ ਉਹ ਦੂਜੇ ਪਾਸੇ ਤੋਂ ਆ ਰਹੀ ਇੱਕ ਕਾਰ ਨਾਲ ਟਕਰਾ ਗਿਆ। ਜਿਸ ਵਿੱਚ ਉਸ ਦੀ ਮਾਤਾ ਕਮਲੇਸ਼ ਉਮਰ 48 ਸਾਲ ਦੀ ਮੌ-ਤ ਹੋ ਗਈ। ਕਾਰ ਵਿਚ 4 ਲੋਕ ਸਵਾਰ ਸਨ। ਉਹ ਸਾਰੇ ਵੀ ਜ਼ਖਮੀ ਹੋ ਗਏ।

4 ਜ਼ਖਮੀਆਂ ਦਾ ਚੱਲ ਰਿਹਾ ਹੈ ਇਲਾਜ

ਜਾਣਕਾਰੀ ਦਿੰਦਿਆਂ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਪਿੰਡ ਲੰਡੇਕੇ ਕੋਲ ਦੋ ਕਾਰਾਂ ਦੀ ਆਪਸ ਵਿਚ ਟੱਕਰ ਹੋ ਗਈ ਹੈ। ਜਿਸ ਵਿੱਚ ਇੱਕ ਔਰਤ ਦੀ ਮੌ-ਤ ਹੋ ਗਈ ਹੈ। ਜਦੋਂ ਕਿ ਚਾਰ ਜਣਿਆਂ ਨੂੰ ਜ਼ਖ਼ਮੀ ਹਾਲ ਵਿੱਚ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਿਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ।

Leave a Reply

Your email address will not be published. Required fields are marked *