ਨੌਜਵਾਨਾਂ ਨੇ, ਅਣ-ਪਛਾਤੇ ਲੋਕਾਂ ਵਲੋਂ ਘੇਰਨ ਕਾਰਨ ਭਜਾਇਆ ਮੋਟਰਸਾਇਕਲ, ਹੋਇਆ ਹਾਦਸਾ, ਇਕ ਨੇ ਤੋੜਿਆ ਦਮ, ਸਾਥੀ ਨੇ ਦਿੱਤੇ ਇਹ ਬਿਆਨ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਵਿਚ ਦੇਰ ਰਾਤ ਨੂੰ ਮੋਟਰਸਾਈਕਲ ਸਵਾਰ ਨੌਜਵਾਨ ਦੀ ਇਕ ਖੰਭੇ ਨਾਲ ਟ-ਕ-ਰਾ ਗਿਆ। ਜਿਸ ਕਾਰਨ ਨੌਜਵਾਨ ਦੀ ਮੌ-ਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪਿੱਛੇ ਸਵਿਫਟ ਕਾਰ ਅਤੇ ਮੋਟਰਸਾਇਕਲ ਉਤੇ ਸਵਾਰ ਕੁਝ ਅਣ-ਪਛਾਤੇ ਲੁ-ਟੇ-ਰੇ ਲੱਗ ਗਏ ਸਨ। ਜਦੋਂ ਆਪਣਾ ਬਚਾਅ ਕਰਨ ਲਈ ਉਸ ਨੇ ਮੋਟਰਸਾਇਕਲ ਭਜਾਇਆ ਤਾਂ ਉਹ ਇਕ ਖੰਭੇ ਨਾਲ ਟ-ਕ-ਰਾ ਗਿਆ। ਉਸ ਦੇ ਨਾਲ ਮੋਟਰਸਾਇਕਲ ਉਤੇ ਬੈਠੇ ਨੌਜਵਾਨ ਨੂੰ ਗੰਭੀਰ ਸੱ-ਟਾਂ ਲੱਗ ਗਈਆਂ ਹਨ।

ਨੌਜਵਾਨ ਨੇ ਮੌਕੇ ਤੇ ਹੀ ਤੋੜਿਆ ਦਮ

ਇਸ ਹਾਦਸੇ ਦੌਰਾਨ ਨੌਜਵਾਨ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਘਟਨਾ ਵਾਲੀ ਥਾਂ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਦਾ ਨਾਮ ਦਿਨੇਸ਼ ਕੁਮਾਰ ਹੈ। ਜੋ ਮਿਸਤਰੀ ਦਾ ਕੰਮ ਕਰਦਾ ਹੈ। ਜ਼ਖਮੀ ਦੋਸਤ ਦਾ ਨਾਮ ਨਿਖਿਲ ਹੈ। ਦੇਰ ਰਾਤ ਦਿਨੇਸ਼ ਆਪਣੇ ਦੋਸਤਾਂ ਨਾਲ ਐਸ. ਆਰ. ਐਸ. ਸਿਨੇਮਾ ਤੋਂ ਫਿਲਮ ਦੇਖ ਕੇ ਘਰ ਨੂੰ ਆ ਰਿਹਾ ਸੀ। ਸਕੂਟਰੀ ਉਤੇ ਉਸ ਦੇ ਦੋ ਦੋਸਤ ਵੀ ਉਸ ਦੇ ਨਾਲ ਸਨ। ਦਿਨੇਸ਼ ਦੇ ਸਾਥੀ ਭੁਪਿੰਦਰ ਨੇ ਪੁਲਿਸ ਨੂੰ ਦੱਸਿਆ ਕਿ ਉਹ ਮੁਹੱਲਾ ਗੋਬਿੰਦ ਨਗਰ ਨਿਊ ​​ਸ਼ਿਮਲਾਪੁਰੀ ਦਾ ਰਹਿਣ ਵਾਲਾ ਹੈ।

ਅਣ-ਪਛਾਤੇ ਲੋਕਾਂ ਨੇ ਕੀਤਾ ਪਿੱਛਾ ਤਾਂ ਹੋਇਆ ਹਾਦਸਾ

ਉਸ ਨੇ ਦੱਸਿਆ ਕਿ ਵਿਲਾ ਰਿਜ਼ੋਰਟ ਮੁੱਲਾਂਪੁਰ ਵਿੱਚ ਉਹ ਵਿਸਕੀ ਬਾਰ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਉਹ ਦਿਨੇਸ਼, ਨਿਖਿਲ ਅਤੇ ਰੋਹਿਤ ਨਾਲ ਫਿਲਮ ਦੇਖਣ ਗਿਆ ਸੀ। ਫਿਲਮ ਦੇਖਣ ਤੋਂ ਬਾਅਦ ਉਹ ਰਾਤ ਕਰੀਬ 1 ਵਜੇ ਘਰ ਆ ਰਹੇ ਸੀ। ਇਸ ਦੌਰਾਨ ਦਿਨੇਸ਼ ਦੇ ਮੋਟਰਸਾਇਕਲ ਉਤੇ ਉਸ ਨਾਲ ਨਿਖਿਲ ਬੈਠਾ ਸੀ। ਉਹ ਖੁਦ ਐਕਟਿਵਾ ਚਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਰੋਹਿਤ ਸੈਣੀ ਬੈਠਾ ਸੀ। ਜਦੋਂ ਉਹ ਰਾਤ 1.15 ਵਜੇ ਦੇ ਕਰੀਬ ਥਾਣਾ ਡਵੀਜ਼ਨ ਨੰਬਰ 6 ਢੋਲੇਵਾਲ ਨੇੜੇ ਪੁੱਜੇ ਤਾਂ ਸੜਕ ਉਤੇ ਤਿੰਨ ਅਣ-ਪਛਾਤੇ ਨੌਜਵਾਨ ਖੜ੍ਹੇ ਸਨ। ਸੜਕ ਦੇ ਦੂਜੇ ਪਾਸੇ ਕਰੀਬ 5 ਤੋਂ 6 ਨੌਜਵਾਨ ਮੌਜੂਦ ਸਨ। ਉਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਨਹੀਂ ਰੁਕੇ। ਉਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਪਿੱਛੇ ਸਵਿਫਟ ਕਾਰ ਲਾ ਦਿੱਤੀ।

ਬੇਸ-ਬਾਲ ਕੱਢ ਕੇ ਮਾ-ਰ-ਨ ਦੀ ਕੀਤੀ ਕੋਸ਼ਿਸ਼

ਕੁਝ ਨੌਜਵਾਨ ਕਾਰ ਚੋਂ ਬੇਸ-ਬਾਲ ਕੱਢ ਕੇ ਮਾ-ਰ-ਨ ਦੀ ਕੋਸ਼ਿਸ਼ ਕਰ ਰਹੇ ਸਨ। ਮਿਲਟਰੀ ਗੇਟ ਨੇੜੇ ਆ ਕੇ ਉਨ੍ਹਾਂ ਨੇ ਰੁਕਣ ਲਈ ਆਵਾਜ ਵੀ ਦਿੱਤੀ। ਅਣ-ਪਛਾਤੇ ਨੌਜਵਾਨ ਵੱਲੋਂ ਪਿੱਛਾ ਕੀਤੇ ਜਾਣ ਕਾਰਨ ਉਨ੍ਹਾਂ ਨੇ ਸ਼ੇਰਪੁਰ ਚੌਕ ਤੋਂ ਮੋਟਰਸਾਈਕਲ ਨੂੰ ਗਲਤ ਸਾਈਡ ਭਜਾ ਲਿਆ। ਭੁਪਿੰਦਰ ਅਨੁਸਾਰ ਜਿਵੇਂ ਹੀ ਉਨ੍ਹਾਂ ਨੇ ਆਪਣੇ ਬਚਾਅ ਲਈ ਮੋਟਰਸਾਇਕਲ ਅਤੇ ਐਕਟਿਵਾ ਨੂੰ ਡਾਬਾ ਰੋਡ ਵੱਲ ਮੋੜਿਆ ਤਾਂ ਕਾਰ ਅਤੇ ਮੋਟਰਸਾਇਕਲ ਤੇ ਸਵਾਰ ਲੋਕ ਉਨ੍ਹਾਂ ਦੇ ਪਿੱਛੇ ਲੱਗ ਗਏ।

ਕਾਰ ਵਿਚੋਂ ਇਕ ਨੌਜਵਾਨ ਨੇ ਦਿਨੇਸ਼ ਉਤੇ ਬੇਸ-ਬਾਲ ਸਟਿਕ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਲੋਕਾਂ ਨੇ ਜਾਣਬੁੱਝ ਕੇ ਮੋਟਰਸਾਇਕਲ ਨਾਲ ਹਾਦਸਾ ਕੀਤਾ। ਮੋਟਰਸਾਇਕਲ ਦਾ ਸੰਤੁਲਨ ਵਿਗੜਨ ਕਾਰਨ ਦਿਨੇਸ਼ ਦਾ ਮੋਟਰਸਾਇਕਲ ਖੰਭੇ ਨਾਲ ਟਕਰਾ ਗਿਆ। ਭੁਪਿੰਦਰ ਨੇ ਦੱਸਿਆ ਕਿ ਉਹ ਰੋਹਿਤ ਸੈਣੀ ਦੇ ਨਾਲ ਪਿੱਛੇ ਆ ਰਿਹਾ ਸੀ।

ਨਿੱਜੀ ਹਸਪਤਾਲ ਲੈ ਗਏ ਗਏ ਦੋਸਤ

ਦਿਨੇਸ਼ ਅਤੇ ਨਿਖਿਲ ਬ-ਲੱ-ਡ ਨਾਲ ਭਿੱਜੇ ਜ਼ਮੀਨ ਉਤੇ ਡਿੱਗ ਪਏ। ਪ੍ਰਾਈਵੇਟ ਕਾਰ ਦੀ ਮਦਦ ਨਾਲ ਮੋਹਨ ਦਾਈ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਦਿਨੇਸ਼ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਦੋਂ ਕਿ ਨਿਖਿਲ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਫਿਲਹਾਲ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਆਈ. ਪੀ. ਸੀ. ਦੀ ਧਾਰਾ 304, 337, 338, 427 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦਿਨੇਸ਼ ਦੀ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੇ ਦੇਹ ਦਾ ਸਸਕਾਰ ਕਰ ਦਿੱਤਾ ਹੈ।

Leave a Reply

Your email address will not be published. Required fields are marked *