ਪੰਜਾਬ ਸੂਬੇ ਵਿਚ ਸੁਨਾਮ ਰੋਡ ਉਤੇ ਨਹਿਰ ਵਿਚ 10 ਮਈ ਨੂੰ ਦੁਪਹਿਰ ਸਮੇਂ ਪਿੰਡ ਮੋਹਰ ਸਿੰਘ ਵਾਲਾ ਦੇ ਹੈਪੀ ਸਿੰਘ ਉਮਰ 14 ਸਾਲ ਪੁੱਤਰ ਮਲਕੀਤ ਸਿੰਘ ਦੀ ਨਹਿਰ ਵਿਚ ਡਿੱ-ਗ-ਣ ਦੀ ਸੂਚਨਾ ਮਿਲੀ ਸੀ। ਉਸ ਦੀ ਭਾਲ ਕਰਨ ਵਾਲੇ ਲੋਕਾਂ ਨੂੰ ਅੱਜ ਉਸ ਸਮੇਂ ਕਾਮਯਾਬੀ ਮਿਲੀ ਜਦੋਂ 50 ਘੰਟੇ ਬਾਅਦ ਉਸ ਦੀ ਦੇਹ ਪਿੰਡ ਕਿਸ਼ਨਗੜ੍ਹ ਫਰਮਾਹੀ ਨੇੜੇ ਉਕਤ ਨਹਿਰ ਵਿਚੋਂ ਬਰਾ-ਮਦ ਕਰ ਲਈ ਗਈ।
ਦੱਸਿਆ ਜਾ ਰਿਹਾ ਹੈ ਕਿ ਲਾਪਤਾ ਹੈਪੀ ਸਿੰਘ ਦੀ ਦੇਹ ਫਰਮਾਹੀ ਤੋਂ ਬੱਪੀਆਣਾ ਵਾਲੇ ਪਾਸੇ ਤੋਂ ਮਿਲੀ ਹੈ। ਹੈਪੀ ਸਿੰਘ ਦੀ ਭਾਲ ਕਰਨ ਲਈ ਐੱਨ. ਡੀ. ਆਰ. ਐਫ. ਟੀਮ ਉਸ ਦਿਨ ਤੋਂ ਹੀ ਰੁੱਝੀ ਹੋਈ ਸੀ, ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਜਦੋਂ ਉਹ ਨਾ ਮਿਲਿਆ ਤਾਂ ਭੀਖੀ ਪੁਲਿਸ ਦੇ ਸਹਾਇਕ ਐਸ. ਐਚ. ਓ. ਦਲਜੀਤ ਸਿੰਘ ਅਤੇ ਮੁੱਖ ਮੁਨਸ਼ੀ ਮਨਦੀਪ ਸਿੰਘ ਐਸ. ਐੱਚ. ਓ. ਗੁਰਵੀਰ ਸਿੰਘ ਦੀ ਅਗਵਾਈ ਵਿਚ ਰਾਹਤ ਕਾਰਜ ਚਲਾਏ ਜਾ ਰਹੇ ਸਨ।
ਇਸ ਮੌਕੇ ਪਿੰਡ ਵਾਸੀ ਮੱਖਣ ਸਿੰਘ ਨੇ ਦੱਸਿਆ ਕਿ ਹੈਪੀ ਸਿੰਘ ਦੋ ਭੈਣਾਂ ਦਾ ਇਕ-ਲੌਤਾ ਭਰਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ। ਉਕਤ ਜੁਆਕ ਇਕ ਗਰੀਬ ਪਰਿਵਾਰ ਦਾ ਸੀ। ਇਸ ਮੌਕੇ ਐਨ. ਡੀ. ਆਰ. ਐੱਫ. ਬਠਿੰਡਾ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਪਿਛਲੇ ਕੁਝ ਦਿਨਾਂ ਤੋਂ ਉਕਤ ਜੁਆਕ ਦੀ ਭਾਲ ਕਰ ਰਹੀ ਸੀ। ਉਨ੍ਹਾਂ ਅਜੇ ਦੂਸਰਾ ਗੇੜ ਹੀ ਸ਼ੁਰੂ ਕੀਤਾ ਸੀ ਕਿ ਉਕਤ ਜੁਆਕ ਦੀ ਦੇਹ ਪਿੰਡ ਕਿਸ਼ਨਗੜ੍ਹ ਫਰਮਾਹੀ ਨੇੜੇ ਮਿਲ ਗਈ। ਭੀਖੀ ਥਾਣੇ ਦੇ ਸਹਾਇਕ ਐਸ. ਐਚ. ਓ. ਨਛੱਤਰ ਸਿੰਘ ਨੇ ਦੱਸਿਆ ਕਿ ਉਕਤ ਜੁਆਕ ਦੀ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਮਾਨਸਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ। ਪੋਸਟ ਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।