ਜਿਲ੍ਹਾ ਜਲੰਧਰ (ਪੰਜਾਬ) ਵਿਚ ਫਿਲੌਰ ਕਸਬੇ ਦੇ ਪਿੰਡ ਦੁਸਾਂਝ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੈੱਡ ਗ੍ਰੰਥੀ ਦੀ ਬਿਜਲੀ ਦਾ ਕ-ਰੰ-ਟ ਲੱਗਣ ਕਾਰਨ ਮੌ-ਤ ਹੋ ਗਈ। ਮ੍ਰਿਤਕ ਦੀ ਪਹਿਚਾਣ ਭਾਈ ਸੁਰਿੰਦਰ ਸਿੰਘ ਸੋਢੀ ਉਮਰ 43 ਸਾਲ ਵਾਸੀ ਫਿਲੌਰ ਦੇ ਰੂਪ ਵਜੋਂ ਹੋਈ ਹੈ। ਦੱਸ ਦਈਏ ਕਿ ਪਿੰਡ ਦੁਸਾਂਝ ਕਲਾਂ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਦਲਜੀਤ ਸਿੰਘ ਦੁਸਾਂਝ ਦਾ ਪਿੰਡ ਹੈ।
ਇਹ ਹਾਦਸਾ ਗੁਰਦੁਆਰਾ ਸਾਹਿਬ ਵਿਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਹੋਇਆ ਹੈ। ਇਸ ਘ-ਟ-ਨਾ ਸਮੇਂ ਮੌਜੂਦ ਲੋਕ ਗ੍ਰੰਥੀ ਨੂੰ ਤੁਰੰਤ ਹੀ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਗ੍ਰੰਥੀ ਦੀ ਮੌ-ਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਨਿਸ਼ਾਨ ਸਾਹਿਬ ਚੜ੍ਹਾਉਣ ਸਮੇਂ ਵਾਪਰਿਆ ਹਾਦਸਾ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਗੁਰਦੁਆਰਾ ਸਾਹਿਬ ਦੇ ਉਪਰ ਦੀ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ। ਰੋਜ਼ਾਨਾ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਰਿੰਦਰ ਸਿੰਘ ਸੋਢੀ ਸਵੇਰੇ 7.30 ਵਜੇ ਨਿਸ਼ਾਨ ਸਾਹਿਬ ਚੜ੍ਹਾ ਰਹੇ ਸਨ। ਇਸ ਦੌਰਾਨ ਅਚਾ-ਨਕ ਨਿਸ਼ਾਨ ਸਾਹਿਬ ਦੇ ਪੋਲ ਵਿਚ ਕ-ਰੰ-ਟ ਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬਿਜਲੀ ਦੀ ਤਾਰ ਪੋਲ ਨਾਲ ਟੱਚ ਹੋਣ ਕਾਰਨ ਕ-ਰੰ-ਟ ਆਇਆ ਸੀ।
ਇਸ ਘ-ਟ-ਨਾ ਵਿੱਚ ਝੁ-ਲ-ਸ ਗਏ ਸੁਰਿੰਦਰ ਸਿੰਘ ਨੂੰ ਨੇੜੇ ਮੌਜੂਦ ਸੇਵਾਦਾਰਾਂ ਵਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਤੁਰੰਤ ਪਰਿਵਾਰ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ। ਸੁਰਿੰਦਰ ਸਿੰਘ ਦੀ ਮੌ-ਤ ਤੋਂ ਬਾਅਦ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਸੁਰਿੰਦਰ ਸਿੰਘ ਸੋਢੀ ਕਰੀਬ 32 ਸਾਲਾਂ ਤੋਂ ਫਿਲੌਰ ਦੇ ਪਿੰਡ ਦੁਸਾਂਝ ਕਲਾਂ ਵਿਚ ਰਹਿ ਰਿਹਾ ਸੀ। ਸੁਰਿੰਦਰ ਦਾ ਅੰਤਿਮ ਸਸਕਾਰ ਬਾਅਦ ਦੁਪਹਿਰ ਕਰੀਬ 3 ਵਜੇ ਫਿਲੌਰ ਵਿੱਚ ਕੀਤਾ ਜਾਵੇਗਾ।