ਪੰਜਾਬ ਸੂਬੇ ਵਿਚ 12ਵੀਂ ਦੇ ਨਤੀਜੇ ਐਲਾਨੇ ਗਏ ਹਨ, ਜਿੱਥੇ ਪਾਸ ਹੋਣ ਉਤੇ ਜੁਆਕਾਂ ਦੇ ਚਿਹਰੇ ਖਿੜ ਗਏ ਹਨ। ਉੱਥੇ ਹੀ ਇੱਕ ਦੁਖ-ਦਾਈ ਸਮਾਚਾਰ ਵੀ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਰੋਪੜ ਦੇ ਸਬ-ਡਵੀਜ਼ਨ ਨੰਗਲ ਦੇ ਪਿੰਡ ਸੰਗਤਪੁਰ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਨੇ ਫਾ-ਹਾ, ਲਾ ਆਪਣੀ ਜਿੰਦਗੀ ਨੂੰ ਅਲਵਿਦਾ ਆਖ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰਮਨਪ੍ਰੀਤ ਸਿੰਘ ਇਕ ਪ੍ਰਾਈਵੇਟ ਸਕੂਲ ਵਿਚ 12ਵੀਂ ਜਮਾਤ ਵਿਚ ਪੜ੍ਹਦਾ ਸੀ ਅਤੇ ਨਤੀਜੇ ਵਿਚ ਘੱ-ਟ ਨੰਬਰ ਆਉਣ ਦੇ ਕਾਰਨ ਉਸ ਨੇ ਇਹ ਖੌ-ਫ ਭਰਿਆ ਕ-ਦ-ਮ ਚੁੱਕ ਲਿਆ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਨੇ ਦੱਸਿਆ ਹੈ ਕਿ ਇਹ ਜੁਆਕ ਬਹੁਤ ਹੀ ਸਲੀਕੇ ਵਾਲਾ ਅਤੇ ਹੱਸਮੁੱਖ ਸੁਭਾਅ ਦਾ ਸੀ। ਉਹ ਕਦੇ ਵੀ ਬਿਨਾਂ ਕਿਸੇ ਕੰਮ ਦੇ ਘਰੋਂ ਬਾਹਰ ਨਹੀਂ ਗਿਆ ਸੀ। ਉਸ ਨੇ 12ਵੀਂ ਜਮਾਤ ਵਿੱਚ 61 ਫ਼ੀਸਦੀ ਅੰਕ ਹਾਸਲ ਕੀਤੇ ਸਨ ਪਰ ਪਤਾ ਨਹੀਂ ਕਿਹੜੇ ਕਾਰਨ ਹੋਣਗੇ ਜਿਨ੍ਹਾਂ ਦੇ ਕਾਰਨ ਉਸ ਨੇ ਇੰਨਾ ਵੱ-ਡਾ ਕਦਮ ਚੁੱਕਿਆ ਹੈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਸਦਮੇ ਵਿਚ ਬੁ-ਰਾ ਹਾਲ ਹੈ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਪਰਿਵਾਰ ਵਿੱਚ ਵਿਦਿਆਰਥੀ ਦਾ ਪਿਤਾ ਵਿਦੇਸ਼ ਵਿੱਚ ਕੰਮ ਕਰਦਾ ਹੈ ਅਤੇ ਘਰ ਵਿੱਚ ਉਸ ਦੀ ਮਾਂ ਅਤੇ ਭੈਣ ਰਹਿੰਦੀਆਂ ਹਨ। ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਹਰਮਨਪ੍ਰੀਤ ਸਿੰਘ ਬਹੁਤ ਹੀ ਨੇਕ-ਦਿਲ ਅਤੇ ਚੰਗੇ ਸੁਭਾਅ ਦੀ ਸੀ। ਉਹ ਅਜਿਹਾ ਕ-ਦ-ਮ ਨਹੀਂ ਚੁੱਕ ਸਕਦਾ ਜਿਸ ਕਰਕੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਹਰਮਨਪ੍ਰੀਤ ਸਿੰਘ ਨੇ ਆਪਣੇ ਦਾਦੇ ਨੂੰ ਘਰ ਰੋਟੀ ਦੇਣ ਤੋਂ ਬਾਅਦ ਇਸ ਘਟਨਾ ਨੂੰ ਅੰਜਾਮ ਦਿੱਤਾ। ਇਸ ਮੌਕੇ ਮੌਜੂਦ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਸਾਰੇ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।