ਸ਼ੱ-ਕ ਦੇ ਚਲਦਿਆਂ, ਪਤਨੀ ਉਤੇ ਕੀਤਾ ਵਾਰ, ਜਖਮੀਂ ਮਹਿਲਾ ਨੇ ਮੌਕੇ ਤੇ ਤਿਆਗੇ ਪ੍ਰਾਣ, ਮ੍ਰਿ-ਤ-ਕਾ ਦੇ ਪਿਤਾ ਨੇ ਦਰਜ ਕਰਵਾਏ, ਇਹ ਬਿਆਨ

Punjab

ਪੰਜਾਬ ਸੂਬੇ ਵਿਚ ਜਿਲ੍ਹਾ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਵਿਧਾਨ ਸਭਾ ਹਲਕੇ ਵਿਚ ਇਕ ਪਤੀ ਨੇ ਚਰਿੱਤਰ ਉਤੇ ਸ਼ੱ-ਕ ਕਾਰਨ ਆਪਣੀ ਪਤਨੀ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਹੈ ਕਿ ਮ੍ਰਿਤਕ ਹਰਪ੍ਰੀਤ ਕੌਰ ਦੇ ਪਿਤਾ ਸੁਨੀਲ ਕੁਮਾਰ ਪੁੱਤਰ ਉਮੇਦ ਸਿੰਘ ਵਾਸੀ ਧਨੌਲਾ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਦੀ ਲੜਕੀ ਹਰਪ੍ਰੀਤ ਕੌਰ ਦਾ ਵਿਆਹ ਕਰੀਬ 6 ਸਾਲ ਪਹਿਲਾਂ ਇੰਦਰਜੀਤ ਸਿੰਘ ਉਰਫ਼ ਇੰਦੂ ਵਾਸੀ ਮਲੋਟ, ਹਾਲ ਵਾਸੀ ਗਿੱਦੜਬਾਹਾ ਦੇ ਨਾਲ ਹੋਇਆ ਸੀ।

ਪਿਤਾ ਨੇ ਬਿਆਨਾਂ ਵਿਚ ਦੱਸਿਆ ਕਿ ਇੰਦਰਜੀਤ ਸਿੰਘ ਆਪਣੀ ਪਤਨੀ ਹਰਪ੍ਰੀਤ ਕੌਰ ਦੇ ਚਰਿੱਤਰ ਉਤੇ ਸ਼ੱ-ਕ ਕਰਦਾ ਸੀ ਅਤੇ ਇਸ ਕਾਰਨ ਉਹ ਅਕਸਰ ਉਸ ਦੀ ਕੁੱਟ-ਮਾਰ ਕਰਦਾ ਰਹਿੰਦਾ ਸੀ। ਬੀਤੇ ਦਿਨ ਉਸ ਦੀ ਲੜਕੀ ਹਰਪ੍ਰੀਤ ਕੌਰ ਨੇ ਫੋਨ ਕਰਕੇ ਆਪਣੇ ਪਿਤਾ ਨੂੰ ਦੱਸਿਆ ਕਿ ਉਸ ਦਾ ਪਤੀ ਇੰਦਰਜੀਤ ਸਿੰਘ ਉਸ ਦੀ ਕੁੱਟ-ਮਾਰ ਕਰ ਰਿਹਾ ਹੈ।

ਲੋਹੇ ਨਾਲ ਨਾਲ ਕੀਤਾ ਵਾਰ

ਧੀ ਦਾ ਫੋਨ ਆਉਣ ਤੋਂ ਬਾਅਦ ਜਦੋਂ ਸੁਨੀਲ ਕੁਮਾਰ ਆਪਣੇ ਦੋਸਤ ਜਗਸੀਰ ਸਿੰਘ ਨਾਲ ਗਿੱਦੜਬਾਹਾ ਸਥਿਤ ਹਰਪ੍ਰੀਤ ਕੌਰ ਦੇ ਘਰ ਪਹੁੰਚਿਆ ਤਾਂ ਉਸ ਦਾ ਜਵਾਈ ਇੰਦਰਜੀਤ ਸਿੰਘ ਉਸ ਦੀ ਬੇਟੀ ਹਰਪ੍ਰੀਤ ਕੌਰ ਦੀ ਕੁੱ-ਟ-ਮਾ-ਰ ਕਰ ਰਿਹਾ ਸੀ ਅਤੇ ਇਸ ਦੌਰਾਨ ਇੰਦਰਜੀਤ ਸਿੰਘ ਨੇ ਹਰਪ੍ਰੀਤ ਕੌਰ ਦੇ ਸਿ-ਰ ਅਤੇ ਬਾਂਹ ਉਤੇ ਲੋ-ਹੇ ਦੀ ਕਿਸੇ ਚੀਜ ਨਾਲ ਤਿੰਨ ਵਾਰ ਕੀਤੇ, ਜਿਸ ਕਾਰਨ ਹਰਪ੍ਰੀਤ ਕੌਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।

ਅੱਗੇ ਜਾਣਕਾਰੀ ਦਿੰਦਿਆਂ ਐਸ. ਐਚ. ਓ. ਇੰਸਪੈਕਟਰ ਪਰਮਜੀਤ ਕੁਮਾਰ ਕੰਬੋਜ ਨੇ ਦੱਸਿਆ ਕਿ ਸੁਨੀਜ ਕੁਮਾਰ ਦੇ ਬਿਆਨਾਂ ਉਤੇ ਪੁਲਿਸ ਨੇ ਕਥਿਤ ਦੋਸ਼ੀ ਇੰਦਰਜੀਤ ਸਿੰਘ ਉਰਫ਼ ਇੰਦੂ ਦੇ ਖ਼ਿਲਾਫ਼ ਧਾਰਾ 302 ਦੇ ਤਹਿਤ ਕ-ਤ-ਲ ਦਾ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *