ਪੰਜਾਬ ਸੂਬੇ ਦੇ ਬਹੁਤ ਸਾਰੇ ਨੌਜਵਾਨ ਆਪਣੇ ਘਰਾਂ ਦੀਆਂ ਮਜਬੂਰੀਆਂ ਨੂੰ ਵੇਖ ਕੇ ਆਪਣੇ ਆਰ-ਥਿਕ ਹਾਲ ਨੂੰ ਸੁਧਾਰਨ ਦੇ ਲਈ ਵਿਦੇਸ਼ ਦੀ ਧਰਤੀ ਦੇ ਵੱਲ ਰੁਖ ਕਰ ਰਹੇ ਹਨ। ਵਿਦੇਸ਼ ਦੀ ਧਰਤੀ ਤੇ ਜਾ ਕੇ ਪੰਜਾਬੀ ਨੌਜਵਾਨ ਦਿਨ ਰਾਤ ਸਖਤ ਮਿਹਨਤ ਕਰਦੇ ਹਨ ਤਾਂ ਕਿ ਆਪਣੀ ਇਸ ਮਿਹਨਤ ਮਜ਼ਦੂਰੀ ਦੀ ਕਮਾਈ ਨਾਲ ਉਹ ਆਪਣੇ ਪਰਿਵਾਰ ਦਾ ਚੰਗਾ ਪਾਲਣ ਪੋਸ਼ਣ ਕਰ ਸਕਣ। ਪਰ ਕਈ ਵਾਰ ਵਿਦੇਸ਼ੀ ਧਰਤੀ ਤੇ ਉਨ੍ਹਾਂ ਨੌਜਵਾਨਾਂ ਦੇ ਨਾਲ ਕੰਮਕਾਰ ਕਰਦੇ ਹੋਏ ਕੁਝ ਅਜਿਹੀਆਂ ਘਟ-ਨਾਵਾਂ ਵੀ ਵਾਪਰ ਜਾਂਦੀਆਂ ਹਨ, ਜੋ ਪਿੱਛੇ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਝਿੰਜੋੜ ਕੇ ਰੱਖ ਦਿੰਦੀਆਂ ਹਨ।
ਹੁਣ ਵਿਦੇਸ਼ ਦੀ ਧਰਤੀ ਤੋਂ ਇਕ ਹੋਰ ਬਹੁਤ ਹੀ ਦੁੱਖ-ਦਾਈ ਘਟਨਾ ਸਾਹਮਣੇ ਆਈ ਹੈ। ਪਿਛਲੇ ਦਿਨੀਂ (ਬਠਿੰਡਾ) ਭੀਖੀ ਦੇ ਨੇੜਲੇ ਪਿੰਡ ਖੀਵਾ ਖੁਰਦ ਦੇ ਨੌਜਵਾਨ ਦੀ ਸਾਈਪ੍ਰਸ ਵਿਚ ਮੌਤ ਹੋ ਗਈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸਰਪੰਚ ਬਲਜੀਤ ਸ਼ਰਮਾ ਨੇ ਦੱਸਿਆ ਹੈ ਕਿ ਪਿੰਡ ਖੀਵਾ ਖੁਰਦ ਦਾ ਨੌਜਵਾਨ ਭੁਪਿੰਦਰ ਸਿੰਘ ਸੱਤ ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਅਤੇ ਰੋਜੀ ਰੋਟੀ ਦੀ ਭਾਲ ਵਿਚ ਵਰਕ ਪਰਮਿਟ ਉਤੇ ਸਾਈਪ੍ਰਸ ਸਤਿ ਗਿਆ ਸੀ। ਉਥੇ ਮ੍ਰਿਤਕ ਭੁਪਿੰਦਰ ਸਿੰਘ ਗਊਆਂ ਦੇ ਫਾਰਮ ਵਿਚ ਕੰਮ ਕਰਦਾ ਸੀ।
ਜਿਸ ਦੀ ਬੀਤੀ 14 ਮਈ ਨੂੰ ਇਕ ਸਾਂਢ (ਢੱਠੇ) ਵਲੋਂ ਟੱਕਰ ਮਾਰ ਦੇਣ ਕਰਕੇ ਮੌ-ਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਭੁਪਿੰਦਰ ਸਿੰਘ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ। ਜੋ ਕਿ ਤਿੰਨ ਭਰਾਵਾਂ ਵਿਚੋਂ ਵਿਚਕਾਰ ਵਾਲਾ ਸੀ। ਮ੍ਰਿਤਕ ਨੌਜਵਾਨ ਦੇ ਮਾਪਿਆਂ ਵਲੋਂ ਪੰਜਾਬ ਦੀ ਸਰਕਾਰ ਨੂੰ ਬੇਨਤੀ ਕੀਤੀ ਗਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਭਾਰਤ (ਪੰਜਾਬ) ਲਿਆਉਣ ਲਈ ਪਰਿਵਾਰ ਦੀ ਮਦਦ ਕੀਤੀ ਜਾਵੇ।