ਪੰਜਾਬ ਵਿਚ ਤਰਨਤਾਰਨ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਚੰਬਾ ਖੁਰਦ ਵਿੱਚ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਦੁ-ਖ-ਦ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਮਿੱਟੀ ਹੇਠ ਦੱ-ਬ ਜਾਣ ਕਰਕੇ ਦੋ ਚਚੇਰੇ ਭ-ਰਾ-ਵਾਂ ਦੀ ਦਰਦ-ਨਾਕ ਮੌ-ਤ ਹੋ ਗਈ ਹੈ, ਜਦੋਂ ਕਿ ਦੋ ਹੋਰ ਨੌਜਵਾਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਜੁਗਰਾਜ ਸਿੰਘ ਉਮਰ 20 ਸਾਲ ਅਤੇ ਉਸ ਦੇ ਚਾਚੇ ਦਾ ਪੁੱਤਰ ਪ੍ਰਿਤਪਾਲ ਸਿੰਘ ਉਮਰ 18 ਸਾਲ ਦੇ ਰੂਪ ਵਜੋਂ ਹੋਈ ਹੈ।
ਚੱਲ ਰਿਹਾ ਸੀ ਤਿੰਨ ਫੁੱਟ ਡੂੰਘੀ ਖੁਦਾਈ ਦਾ ਕੰਮ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਗੋਇੰਦਵਾਲ ਸਾਹਿਬ ਦੇ ਇੰਚਾਰਜ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਟੀਮ ਨੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਚੰਬਾ ਖੁਰਦ ਵਿੱਚ 3 ਫੁੱਟ ਡੂੰਘੀ ਖੁਦਾਈ ਦਾ ਕੰਮ ਕਰਦੇ ਸਮੇਂ 4 ਨੌਜਵਾਨ ਅਚਾ-ਨਕ ਹੀ ਮਿੱਟੀ ਹੇਠਾਂ ਦੱ-ਬ ਗਏ। ਇਸ ਤੋਂ ਬਾਅਦ ਜ਼ਮੀਨ ਮਾਲਕ ਵੱਲੋਂ ਜੇ. ਸੀ. ਬੀ. ਮਸ਼ੀਨ ਅਤੇ ਪੁਲਿਸ ਦੀ ਮਦਦ ਨਾਲ ਚਾਰਾਂ ਨੌਜਵਾਨਾਂ ਨੂੰ ਮਿੱਟੀ ਵਿਚੋਂ ਬਾਹਰ ਕੱਢਿਆ ਗਿਆ। ਇਨ੍ਹਾਂ ਚਾਰਾਂ ਹੀ ਨੌਜਵਾਨਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਦੋ ਨੌਜਵਾਨ ਚਚੇਰੇ ਭ-ਰਾ-ਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਮੌਕੇ ਜਾਣਕਾਰੀ ਦਿੰਦਿਆਂ ਮੁਖਤਿਆਰ ਸਿੰਘ ਵਾਸੀ ਰਾਣੀਵਾਲਾ ਨੇ ਦੱਸਿਆ ਕਿ ਉਸ ਦਾ ਲੜਕਾ ਜੁਗਰਾਜ ਸਿੰਘ ਉਮਰ 20 ਸਾਲ ਅਤੇ ਉਸ ਦਾ ਭਤੀਜਾ ਪ੍ਰਿਤਪਾਲ ਸਿੰਘ ਉਮਰ 18 ਸਾਲ ਪਾਈਪ ਵਿਛਾਉਣ ਲਈ ਗਏ ਸਨ। ਉਥੇ ਮਿੱਟੀ ਦੀ ਪੁਟਾਈ ਸਮੇਂ ਉਸ ਦਾ ਪੁੱਤਰ ਅਤੇ ਭਤੀਜਾ ਅਚਾ-ਨਕ ਹੀ ਮਿੱਟੀ ਹੇਠਾਂ ਦੱ-ਬ ਗਏ।