ਹਰਿਆਣਾ ਦੇ ਜਿਲ੍ਹਾ ਸਿਰਸਾ ਦੇ ਨੈਸ਼ਨਲ ਹਾਈਵੇ-9 ਉਤੇ ਦੋ ਕਾਰਾਂ ਦੇ ਵਿਚਕਾਰ ਜ਼ਬਰ-ਦਸਤ ਟੱਕਰ ਹੋ ਗਈ। ਇਸ ਦੁਖ-ਦਾਈ ਹਾਦਸੇ ਵਿੱਚ ਪਿੰਡ ਗੰਗਾ ਦੇ ਸਾਬਕਾ ਸਰਪੰਚ ਅਤੇ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਦੀ ਮੌ-ਤ ਹੋ ਗਈ। ਇਸ ਦੌਰਾਨ ਇੱਕ ਹੋਰ ਨੌਜਵਾਨ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਇਸ ਹਾਦਸੇ ਦੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਨੇ ਮੌਕੇ ਉਤੇ ਪਹੁੰਚ ਕੇ ਮ੍ਰਿਤਕ ਜੇ. ਜੇ. ਪੀ. ਆਗੂ ਗੁਰਪਾਲ ਸਿੰਘ ਦੀ ਦੇਹ ਨੂੰ ਪੋਸਟ ਮਾਰਟਮ ਦੇ ਲਈ ਮੋਰਚਰੀ ਵਿਚ ਰਖਵਾ ਦਿੱਤਾ।
ਅੱਗੇ ਜਾ ਰਹੀ ਹੋਰ ਕਾਰ ਨਾਲ ਟਕਰਾਈ
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਭਿਆ-ਨਕ ਸੀ ਕਿ ਕਾਰ ਦਾ ਅਗਲੇ ਪਾਸੇ ਦਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਜਦੋਂ ਕਿ ਦੂਜੀ ਕਾਰ ਡਿਵਾਈਡਰ ਉਤੇ ਜਾਕੇ ਪਲਟ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਗੁਰਪਾਲ ਸਿੰਘ ਆਪਣੀ ਕਾਰ ਵਿੱਚ ਸਿਰਸਾ ਤੋਂ ਡੱਬਵਾਲੀ ਵੱਲ ਨੂੰ ਜਾ ਰਿਹਾ ਸੀ। ਉਨ੍ਹਾਂ ਦੀ ਕਾਰ ਦੇ ਅੱਗੇ ਇੱਕ ਹੋਰ ਮਾਰੂਤੀ ਕਾਰ ਜਾ ਰਹੀ ਸੀ। ਨੈਸ਼ਨਲ ਹਾਈਵੇਅ 9 ਉਤੇ ਪਿੰਡ ਮੀਰਪੁਰ ਤੋਂ ਥੋੜ੍ਹਾ ਅੱਗੇ ਜਾ ਕੇ ਮਾਰੂਤੀ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟ-ਕ-ਰਾ ਗਈ। ਇਸ ਕਾਰਨ ਪਿੱਛੇ ਆ ਰਹੀ ਗੁਰਪਾਲ ਸਿੰਘ ਦੀ ਕਾਰ ਮਾਰੂਤੀ ਕਾਰ ਦੇ ਨਾਲ ਟਕਰਾ ਕੇ ਪਲਟੀ ਖਾ ਗਈ।
ਇਸ ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਵਲੋਂ ਦੋਵਾਂ ਕਾਰ ਸਵਾਰਾਂ ਨੂੰ ਕਾਰਾਂ ਵਿਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਹਸਪਤਾਲ ਪਹੁੰਚਦੇ ਕੀਤਾ ਗਿਆ। ਜਿੱਥੇ ਆਲਟੋ ਕਾਰ ਵਿੱਚ ਸਵਾਰ ਸਾਬਕਾ ਸਰਪੰਚ ਗੁਰਪਾਲ ਸਿੰਘ ਦੀ ਇਲਾਜ ਦੌਰਾਨ ਮੌ-ਤ ਹੋ ਗਈ। ਇਸ ਹਾਦਸੇ ਵਾਲੀ ਦੂਜੀ ਕਾਰ ਵਿੱਚ ਸਵਾਰ ਨੌਜਵਾਨ ਦੀ ਪਹਿਚਾਣ ਸਤਪਾਲ ਦੇ ਰੂਪ ਵਜੋਂ ਹੋਈ ਹੈ। ਹਸਪਤਾਲ ਵਿਚ ਉਸ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਹਾਲ ਅਜੇ ਵੀ ਨਾਜ਼ੁਕ ਬਣਿਆ ਹੋਇਆ ਹੈ।