ਪੰਜਾਬ ਸੂਬਾ ਡੈਸਕ:- ਪੰਜਾਬ ਵਿਚਲੇ ਮੌਸਮ ਨੂੰ ਲੈ ਕੇ ਅਹਿਮ ਸਮਾਚਾਰ ਸਾਹਮਣੇ ਆ ਰਹੇ ਹਨ। ਦਰਅਸਲ, ਆਈ. ਐਮ. ਡੀ. ਨੇ ਚੇਤਾ-ਵਨੀ ਦਿੱਤੀ ਹੈ, ਕਿ 18 ਤੋਂ 21 ਮਈ ਦੌਰਾਨ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਬਹੁਤੀ ਗਰਮੀ ਪੈਣ ਦੇ ਹਾਲਾਤ ਰਹਿਣ ਦੀ ਉਮੀਦ ਹੈ। ਆਈ. ਐਮ. ਡੀ. ਵਲੋਂ ਪੰਜਾਬ, ਹਰਿਆਣਾ, ਪੂਰਬੀ ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ, ਬਿਹਾਰ ਅਤੇ ਗੁਜਰਾਤ ਦੇ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਜੂਨ-ਜੁਲਾਈ ਵਿਚ ਪੈਣ ਵਾਲੀ ਗਰਮੀ, ਮਈ ਦਿਖਾ ਰਹੀ ਹੈ ਆਪਣੇ ਰੰਗ
ਤੁਹਾਨੂੰ ਦੱਸ ਦਈਏ ਕਿ ਜੂਨ-ਜੁਲਾਈ ਦੇ ਵਿਚ ਪੈਣ ਵਾਲੀ ਗਰਮੀ ਮਈ ਮਹੀਨੇ ਵਿਚ ਹੀ ਆਪਣੇ ਰੰਗ ਦਿਖਾ ਰਹੀ ਹੈ, ਜਿਸ ਕਾਰਨ ਲੋਕਾਂ ਦੇ ਰੋਜ਼ਾਨਾ ਦੇ ਕੰਮਕਾਜ ਪ੍ਰਭਾਵਿਤ ਹੋਣੇ ਸ਼ੁਰੂ ਹੋ ਗਏ ਹਨ। ਵਧਦੀ ਜਾ ਰਹੀ ਗਰਮੀ ਦੇ ਪ੍ਰਕੋਪ ਅਤੇ ਲੂ ਚੱਲਣ ਕਾਰਨ ਜਲੰਧਰ ਸ਼ਹਿਰ ਦਾ ਤਾਪਮਾਨ 43 ਡਿਗਰੀ ਦੇ ਨੇੜੇ ਦਰਜ ਕੀਤਾ ਗਿਆ, ਜਿਸ ਕਾਰਨ ਲੋਕਾਂ ਦਾ ਹਾਲ ਖਰਾਬ ਹੁੰਦਾ ਨਜ਼ਰ ਆ ਰਿਹਾ ਹੈ। ਦੁਪਹਿਰ ਵੇਲੇ ਸੜਕਾਂ ਉਤੇ ਸੰਨਾਟਾ ਛਾਇਆ ਅਤੇ ਲੋਕ ਛਾਂ ਦੀ ਭਾਲ ਕਰਦੇ ਦੇਖੇ ਗਏ ਹਨ। ਪਿਛਲੇ ਦਿਨ ਦੇ ਮੁਕਾਬਲੇ ਅੱਜ ਤਾਪਮਾਨ 1 ਡਿਗਰੀ ਤੋਂ ਜ਼ਿਆਦਾ ਵਧ ਗਿਆ ਹੈ। ਇਸ ਦੇ ਨਾਲ ਹੀ ਗਰਮੀ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਜਾ ਰਹੀਆਂ ਹਨ।
ਖਾਸ ਤੌਰ ਤੇ ਦੁਪਹਿਰ ਸਮੇਂ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਡ-ਰ ਰਹੇ ਹਨ, ਜਿਸ ਕਾਰਨ ਕਾਰੋਬਾਰ ਅਤੇ ਕੰਮਕਾਜ ਵੀ ਪ੍ਰਭਾਵਿਤ ਹੋਣ ਲੱਗ ਪਿਆ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਪੂਰਵ ਅਨੁਮਾਨ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਵਧਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਸਮੇਂ ਮੌਸਮ ਬੇਹੱਦ ਖੁਸ਼ਕ ਹੈ, ਜਿਸ ਕਾਰਨ ਸਿੱਧੀ ਧੁੱਪ ਨਾਲ ਚਮੜੀ ਵਿਚ ਜਲਨ ਦੀ ਭਾਵਨਾ ਪੈਦਾ ਹੋ ਰਹੀ ਹੈ। ਇਸ ਮੌਸਮ ਵਿਚ ਆਪਣੀ ਸਿਹਤ ਦੀ ਰੱਖਿਆ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ, ਨਹੀਂ ਤਾਂ ਧੁੱਪ ਕਾਰਨ ਕਈ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
ਪਾਣੀ ਦਾ ਰੱਖੋ ਖਿਆਲ
ਅੱਜਕੱਲ੍ਹ ਜਾਣੀ ਕਿ ਗਰਮੀਆਂ ਦਾ ਮੌਸਮ ਨੇੜੇ ਆਉਣ ਨਾਲ ਪੇਟ ਖਰਾਬ ਹੋਣਾ ਆਮ ਜਿਹੀ ਗੱਲ ਹੋ ਜਾਂਦੀ ਹੈ। ਪੀ. ਜੀ. ਆਈ. ਗੈਸਟਰੋਲੋਜਿਸਟ ਡਾਕਟਰ ਵਿਸ਼ਾਲ ਸ਼ਰਮਾ ਦੇ ਦੱਸਣ ਅਨੁਸਾਰ ਇਸ ਮੌਸਮ ਵਿੱਚ ਪਾਣੀ ਇੱਕ ਜ਼ਰੂਰੀ (ਅਹਿਮ) ਚੀਜ਼ ਬਣ ਜਾਂਦਾ ਹੈ। ਇਸ ਗੱਲ ਨੂੰ ਨਜ਼ਰ-ਅੰਦਾਜ਼ ਨਾ ਕਰੋ ਕਿ ਤੁਸੀਂ ਕਿੰਨਾ ਪਾਣੀ ਪੀ ਰਹੇ ਹੋ। ਬਾਹਰ ਖਾਣ ਤੋਂ ਪ੍ਰਹੇਜ ਕਰੋ ਅਤੇ ਭੋਜਨ ਨੂੰ ਸਾਫ਼ ਪਾਣੀ ਵਿੱਚ ਬਣਾਓ। ਸਭ ਤੋਂ ਮਹੱਤਵਪੂਰਨ, ਭੋਜਨ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਹੀ ਖਾਓ। ਕਈ ਵਾਰ ਖਾਣਾ ਜਲਦੀ ਵਿਚ ਠੀਕ ਤਰ੍ਹਾਂ ਨਹੀਂ ਪੱਕਦਾ। ਅਜਿਹਾ ਇਸ ਸੀਜ਼ਨ ਵਿਚ ਵੱਡੀ ਸਮੱ-ਸਿਆ ਬਣ ਸਕਦਾ ਹੈ। ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸੂਰਜ ਦੀ ਤਪਸ਼ ਬਹੁਤ ਤੇਜ਼ ਹੁੰਦੀ ਹੈ, ਇਸ ਲਈ ਜੇਕਰ ਸੰਭਵ ਹੋਵੇ ਤਾਂ ਇਸ ਸਮੇਂ ਵਿਚ ਬਾਹਰ ਜਾਣ ਤੋਂ ਬਚਣ ਦੀ ਕੋਸ਼ਿਸ਼ ਕਰੋ।