ਖੇਤ ਵਿਚ ਝੋਨੇ ਦੀ ਪਨੀਰੀ ਨੂੰ, ਪਾਣੀ ਲਾਉਣ ਲਈ ਗਏ, ਨੌਜਵਾਨ ਕਿਸਾਨ ਨਾਲ ਵਾਪਰਿਆ ਦੁ-ਖ-ਦ ਹਾਦਸਾ, ਤਿਆਗੇ ਪ੍ਰਾਣ

Punjab

ਤਰਨਤਾਰਨ (ਪੰਜਾਬ) ਦੇ ਖੇਮਕਰਨ ਏਰੀਏ ਵਿਚ ਪੈਂਦੇ ਪਿੰਡ ਆਸਲ ਉਤਾੜ ਦੇ ਨੇੜੇ ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਖੇਤ ਵਿਚ ਲੱਗੀ ਪਾਣੀ ਵਾਲੀ ਮੋਟਰ ਤੋਂ ਜਬਰ-ਦਸਤ ਕਰੰਟ ਦਾ ਝਟਕਾ ਲੱਗ ਜਾਣ ਕਾਰਨ ਇਕ ਕਿਸਾਨ ਨੌਜਵਾਨ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਜੀਤ ਸਿੰਘ ਉਮਰ 26 ਸਾਲ ਪੁੱਤਰ ਮੰਗਲ ਸਿੰਘ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਅੱਠ ਮਹੀਨੇ ਦਾ ਛੋਟਾ ਜੁਆਕ ਹੈ।

ਪਨੀਰੀ ਨੂੰ ਪਾਣੀ ਦੇਣ ਗਿਆ ਸੀ ਨੌਜਵਾਨ

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਸਲ ਉਤਾੜ ਦੇ ਬਾਹਰਲੇ ਪਾਸੇ ਖੇਤਾ ਵਿਚ ਪਰਿਵਾਰ ਨਾਲ ਰਹਿ ਰਹੇ ਪਿੰਡ ਆਸਲ ਉਤਾੜ ਦੇ ਕਿਸਾਨ ਨੌਜਵਾਨ ਦੀ ਮੋਟਰ ਤੋਂ ਕਰੰਟ ਲੱਗਣ ਕਰਕੇ ਮੌ-ਤ ਹੋ ਗਈ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਮੰਗਲ ਸਿੰਘ ਨੇ ਦੱਸਿਆ ਹੈ ਕਿ ਬੀਤੇ ਦਿਨ ਉਨ੍ਹਾਂ ਦਾ ਬੇਟਾ ਗੁਰਜੀਤ ਸਿੰਘ ਉਮਰ 26 ਸਾਲ ਝੋਨੇ ਦੀ ਫਸਲ (ਪਨੀਰੀ) ਨੂੰ ਪਾਣੀ ਲਾਉਣ ਲਈ ਖੇਤ ਵਿਚ ਲੱਗੀ ਮੋਟਰ ਨੂੰ ਚਲਾਉਣ ਲਈ ਗਿਆ ਸੀ।

ਜੁਆਕ ਸਿਰੋਂ ਉੱਠਿਆ ਪਿਤਾ ਦਾ ਛਾਇਆ

ਇਸ ਦੌਰਾਨ ਉਸ ਨੂੰ ਜੋਰਦਾਰ ਕਰੰਟ ਦਾ ਝਟਕਾ ਲੱਗ ਗਿਆ। ਪਿਤਾ ਨੇ ਦੱਸਿਆ ਕਿ ਉਸ ਨੇ ਮੌਕੇ ਉਤੇ ਹੀ ਦਮ ਤੋੜ ਦਿੱਤਾ। ਉਨ੍ਹਾਂ ਦੱਸਿਆ ਕਿ ਕਰੀਬ ਦੋ ਸਾਲ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦਾ ਕਰੀਬ 8 ਮਹੀਨੇ ਉਮਰ ਦਾ ਲੜਕਾ ਹੈ। ਛੋਟੀ ਉਮਰ ਵਿਚ ਹੀ ਜੁਆਕ ਦੇ ਸਿਰ ਤੋਂ ਪਿਤਾ ਦਾ ਆਸਰਾ ਉੱਠ ਗਿਆ ਹੈ। ਪਿੰਡ ਵਿਚ ਹੋਈ ਨੌਜਵਾਨ ਪੁੱਤਰ ਦੀ ਮੌ-ਤ ਕਾਰਨ ਪਰਿਵਾਰ ਵਾਲਿਆਂ ਅਤੇ ਪਿੰਡ ਵਾਸੀਆਂ ਵਿਚ ਸਦਮਾ ਛਾਇਆ ਹੋਇਆ ਹੈ।

Leave a Reply

Your email address will not be published. Required fields are marked *