ਅੰਬਾਲਾ (ਹਰਿਆਣਾ) ਗਨੌਰ ਦੇ ਪ੍ਰਾਪਰਟੀ ਡੀਲਰ ਦੀਪਕ ਉਰਫ ਸੀਟੂ ਦੇ ਲਾ-ਪ-ਤਾ ਹੋਣ ਦਾ ਭੇ-ਤ ਸੁਲਝ ਗਿਆ ਹੈ। 3 ਲੱ-ਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਮਾਮੀ ਅਤੇ ਭਾਣਜੇ ਨੇ ਦੀਪਕ ਦਾ ਕ-ਤ-ਲ ਕਰਕੇ ਉਸ ਦੀ ਦੇਹ ਨਰਵਾਣਾ ਬ੍ਰਾਂਚ ਨਹਿਰ ਵਿਚ ਸੁੱ-ਟ ਦਿੱਤੀ ਸੀ। ਥਾਣਾ ਪਡ਼ਾਵ ਦੀ ਪੁਲਿਸ ਵਲੋਂ ਗੁੰਮ-ਸ਼ੁਦਗੀ ਦੇ ਮਾਮਲੇ ਨੂੰ ਕ-ਤ-ਲ ਵਿਚ ਬਦਲ ਕੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਵਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦੇ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਸ ਮਾਮਲੇ ਸਬੰਧੀ ਅੰਬਾਲਾ ਦੇ ਪੜਾਵ ਥਾਣੇ ਵਿਚ ਦਿੱਤੀ ਸ਼ਿਕਾਇਤ ਵਿਚ ਸੰਦੀਪ ਕੁਮਾਰ ਵਾਸੀ ਸੋਨੀਪਤ ਗਨੌਰ ਨੇ ਦੱਸਿਆ ਕਿ ਉਸ ਦਾ ਭਰਾ ਦੀਪਕ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਰੀਨਾ ਨੇ ਦੀਪਕ ਤੋਂ ਰੋਹਤਕ ਦੇ ਪਿੰਡ ਢੋਭ ਦੇ ਰਹਿਣ ਵਾਲੇ ਆਪਣੇ ਭਾਣਜੇ ਸੁਮਿਤ ਨੂੰ 3 ਲੱਖ ਰੁਪਏ ਉਧਾਰ ਦੇਣ ਲਈ ਲਏ ਸੀ। ਗੰਨੌਰ ਦੀ ਰਹਿਣ ਵਾਲੀ ਰੀਨਾ ਵੀ ਸਹਾਰਾ ਕੰਪਨੀ ਵਿੱਚ ਕੰਮ ਕਰਦੀ ਸੀ ਅਤੇ ਦੋਵਾਂ ਵਿਚਾਲੇ ਪੈਸਿਆਂ ਦਾ ਲੈਣ-ਦੇਣ ਹੁੰਦਾ ਰਹਿੰਦਾ ਸੀ। ਇਸ ਦੌਰਾਨ ਰੀਨਾ ਅੰਬਾਲਾ ਸ਼ਹਿਰ ਦੇ ਸੈਕਟਰ 10 ਵਿੱਚ ਕਿਰਾਏ ਦੇ ਮਕਾਨ ਵਿੱਚ ਸ਼ਿਫਟ ਹੋ ਗਈ ਸੀ। ਉਥੇ ਵੀ ਉਸ ਦੇ ਭਰਾ ਦੀਪਕ ਦਾ ਪੈਸਿਆਂ ਦੇ ਲੈਣ-ਦੇਣ ਕਰਕੇ ਆਉਣਾ-ਜਾਣਾ ਰਹਿੰਦਾ ਸੀ।
ਇਕ ਦਮ ਹੀ ਗੁੰਮ ਹੋਇਆ ਦੀਪਕ
ਅੱਗੇ ਮ੍ਰਿਤਕ ਦੇ ਭਰਾ ਸੰਦੀਪ ਨੇ ਦੱਸਿਆ ਕਿ 15 ਮਈ ਨੂੰ ਉਸ ਦਾ ਭਰਾ ਦੀਪਕ ਅੰਬਾਲਾ ਸਥਿਤ ਰੀਨਾ ਦੇ ਘਰ ਪੈਸੇ ਲੈਣ ਆਇਆ ਸੀ ਪਰ ਜਦੋਂ ਉਹ ਵਾਪਸ ਨਹੀਂ ਆਇਆ ਅਤੇ ਉਸ ਦਾ ਮੋਬਾਈਲ ਫੋਨ ਵੀ ਬੰਦ ਆਉਣ ਲੱਗਿਆ ਤਾਂ ਉਨ੍ਹਾਂ ਨੂੰ ਸ਼ੱ-ਕ ਹੋਇਆ। ਜਿਸ ਉਤੇ ਉਸ ਨੇ ਰੀਨਾ ਨੂੰ ਫੋਨ ਕੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਦੀਪਕ ਨੂੰ ਤਿੰਨ ਲੱ-ਖ ਰੁਪਏ ਦੇ ਦਿੱਤੇ ਅਤੇ ਅੰਬਾਲਾ ਛਾਉਣੀ ਦੇ ਬੱਸ ਸਟੈਂਡ ਕੋਲ ਛੱਡ ਗਏ ਸਨ। ਜਿਸ ਤੋਂ ਬਾਅਦ ਦੀਪਕ ਦੇ ਭਰਾ ਸੰਦੀਪ ਨੇ ਪੜਾਵ ਥਾਣੇ ਵਿਚ ਆਪਣੇ ਭਰਾ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਸ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੇ ਉਸ ਦੇ ਭਰਾ ਦਾ ਕ-ਤ-ਲ ਕਰ ਦਿੱਤਾ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਪੜਾਵ ਦੇ ਐਸ. ਐਚ. ਓ. ਦਲੀਪ ਸਿੰਘ ਨੇ ਦੱਸਿਆ ਕਿ ਕ-ਤ-ਲ ਕੇਸ ਵਿੱਚ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੀਪਕ ਨੇ ਰੀਨਾ ਅਤੇ ਸੁਮਿਤ ਤੋਂ ਤਿੰਨ ਲੱ-ਖ ਲੈਣੇ ਸਨ, ਉਨ੍ਹਾਂ ਨੇ ਦੀਪਕ ਨੂੰ ਘਰ ਬੁਲਾਇਆ ਅਤੇ ਦੋਸ਼ੀਆਂ ਕੋਲ ਕਰਜ਼ਾ ਮੋੜਨ ਲਈ ਪੈਸੇ ਨਹੀਂ ਸਨ ਤਾਂ ਦੋਵੇਂ ਦੋਸ਼ੀ ਦੀਪਕ ਨੂੰ ਕਾਰ ਵਿੱਚ ਬਿਠਾ ਕੇ ਗਨੌਰ, ਪੰਜਾਬ ਚਲੇ ਗਏ।
ਜਿੱਥੇ ਉਨ੍ਹਾਂ ਨੇ ਨਰਵਾਣਾ ਬ੍ਰਾਂਚ ਨਹਿਰ ਦੇ ਕੰਢੇ ਉਸ ਦਾ ਕ-ਤ-ਲ ਕਰ ਕੇ ਦੇਹ ਨੂੰ ਨਹਿਰ ਵਿਚ ਸੁੱ-ਟ ਦਿੱਤਾ। ਫਿਲਹਾਲ ਪੁਲਿਸ ਵਲੋਂ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ, ਜਿੱਥੇ ਮਹਿਲਾ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ ਅਤੇ ਸੁਮਿਤ ਦਾ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।