ਹਰਿਆਣਾ ਸੂਬੇ ਦੇ ਜਿਲ੍ਹਾ ਕੁਰੂਕਸ਼ੇਤਰ ਤੋਂ ਬਹੁਤ ਹੀ ਦੁ-ਖ-ਦ ਸਮਾਚਾਰ ਸਾਹਮਣੇ ਆਇਆ ਹੈ। ਜ਼ਿਲ੍ਹੇ ਕੁਰੂਕਸ਼ੇਤਰ ਵਿਚ ਪੈਂਦੇ ਪਿੰਡ ਡੋਡਾ ਖੇੜੀ ਦੇ ਵਿੱਚ ਦੋ ਧਿਰਾਂ ਦੇ ਕਿਸੇ ਜ਼ਮੀਨੀ ਵਿਵਾਦ ਨੂੰ ਲੈ ਕੇ ਪਿੰਡ ਦੇ ਸਰਪੰਚ ਦੀ ਪਤਨੀ ਦਾ ਕ-ਤ-ਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹ-ਮ-ਲੇ ਵਿਚ ਸਰਪੰਚ ਅਨਿਲ ਵੀ ਜ਼ਖਮੀ ਹੋ ਗਿਆ ਹੈ। ਸਰਪੰਚ ਨੂੰ ਜਖਮੀਂ ਹਾਲ ਵਿਚ L. N. J. P. ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਚਾਰ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਚਾਚੇ-ਤਾਏ ਨਾਲ ਚੱਲ ਰਿਹਾ ਸੀ ਵਿ-ਵਾ-ਦ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਹਿਚਾਣ ਯਸ਼ੋਦਾ ਉਮਰ ਕਰੀਬ 28 ਸਾਲ ਪਿੰਡ ਡੋਡਾ ਖੇੜੀ ਦੀ ਰਹਿਣ ਵਾਲੀ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਦੇ ਸਰਪੰਚ ਅਨਿਲ ਕੁਮਾਰ ਦਾ ਆਪਣੇ ਚਾਚੇ-ਤਾਏ ਦੇ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਝ-ਗ-ੜਾ ਚੱਲ ਰਿਹਾ ਸੀ। ਸਰਪੰਚ ਅਨਿਲ ਦਾ ਆਪਣੇ ਚਾਚੇ-ਤਾਏ ਦੇ ਪਰਿਵਾਰ ਨਾਲ 2 ਕਨਾਲ ਜ਼ਮੀਨ ਨੂੰ ਲੈ ਕੇ ਝ-ਗ-ੜਾ ਚੱਲ ਰਿਹਾ ਸੀ। ਸ਼ੁੱਕਰਵਾਰ ਨੂੰ ਇਸ ਜ਼ਮੀਨ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਸੀ। ਇਸ ਮਾਮਲੇ ਸਬੰਧੀ ਪਿੰਡ ਵਿੱਚ ਉਨ੍ਹਾਂ ਦੀ ਪੰਚਾਇਤ ਵਿਚ ਗੱਲਬਾਤ ਚੱਲ ਰਹੀ ਸੀ। ਉਦੋਂ ਹੀ ਅਸ਼ੋਕ ਕੁਮਾਰ ਅਤੇ ਉਸ ਦੀ ਪਤਨੀ ਉਨ੍ਹਾਂ ਨਾਲ ਲ-ੜ-ਨ ਲੱਗ ਪਏ।
ਸਰਪੰਚ ਦੀ ਪਤਨੀ ਨੇ ਇਲਾਜ ਦੌਰਾਨ ਤੋੜਿਆ ਦਮ
ਦੋਸ਼ ਲਗਾਇਆ ਜਾ ਰਿਹਾ ਹੈ ਕਿ ਇਸ ਝ-ਗ-ੜੇ ਦੌਰਾਨ ਅਸ਼ੋਕ ਅਤੇ ਉਸ ਦੀ ਪਤਨੀ ਨੇ ਮਹਿਲਾ ਯਸ਼ੋਦਾ ਦੇ ਢਿੱਡ ਵਿਚ ਲੱ-ਤ ਮਾਰ ਦਿੱਤੀ, ਜਿਸ ਕਾਰਨ ਉਸ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਪਤੀ ਅਤੇ ਪਤਨੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ। ਹਸਪਤਾਲ ਵਿਚ ਇਲਾਜ ਦੇ ਦੌਰਾਨ ਯਸ਼ੋਦਾ ਦੀ ਮੌ-ਤ ਹੋ ਗਈ।