ਜਿਲ੍ਹਾ ਪਾਣੀਪਤ (ਹਰਿਆਣਾ) ਵਿਚ ਸੁਮਿਤ ਉਮਰ 28 ਸਾਲ ਨਾਮ ਦੇ ਨੌਜਵਾਨ ਨੇ ਆਪਣੀ ਮਹੀਨਾਵਾਰ ਤਨਖਾਹ ਨੂੰ ਲੈ ਕੇ ਫਾਈਨਾਂਸ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨਾਲ ਹੋਏ ਝ-ਗ-ੜੇ ਅਤੇ ਕੁੱਟ-ਮਾਰ ਦੇ ਕਾਰਨ ਖੁ-ਦ-ਕੁ-ਸ਼ੀ ਕਰ ਲਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਮਿਤ ਪਿਛਲੇ 9 ਮਹੀਨਿਆਂ ਤੋਂ ਇੱਕ ਫਾਈਨਾਂਸ ਕੰਪਨੀ ਦੇ ਲੋਨ ਵਿਭਾਗ ਵਿੱਚ ਡੀ. ਐਨ. ਏ. ਦੇ ਅਹੁਦੇ ਉਤੇ ਕੰਮ ਕਰਦਾ ਸੀ। ਉਹ ਪਿਛਲੇ 20 ਦਿਨਾਂ ਤੋਂ ਕੰਮ ਉਤੇ ਨਹੀਂ ਜਾ ਰਿਹਾ ਸੀ। ਮ੍ਰਿਤਕ ਸੁਮਿਤ ਦੀ ਪਤਨੀ ਨੇ ਦੋ ਨਾਮਜ਼ਦ ਦੋਸ਼ੀਆਂ ਖ਼ਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖਵਾ ਦਿੱਤਾ ਹੈ। ਮ੍ਰਿਤਕ ਸੁਮਿਤ ਦੇ ਦੋ ਜੁਆਕ ਹਨ। ਪੁਲਿਸ ਵਲੋਂ ਮ੍ਰਿਤਕ ਸੁਮਿਤ ਦੀ ਪਤਨੀ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਕ ਇਹ ਘਟਨਾ ਪਾਣੀਪਤ ਦੀ ਵਧਾਵਾ ਰਾਮ ਕਲੋਨੀ ਦੀ ਹੈ। ਇੱਥੇ ਸੁਮਿਤ ਨੇ ਘਰ ਵਿਚ ਕਮਰੇ ਅੰਦਰ ਪੱਖੇ ਨਾਲ ਫਾ-ਹਾ, ਲਾ ਲਿਆ। ਸੁਮਿਤ ਦੀ ਦੇਹ ਦੇ ਨੇੜਿਓਂ ਇੱਕ ਸੁ-ਸਾ-ਈ-ਡ ਨੋਟ ਮਿਲਿਆ ਹੈ। ਸੁਮਿਤ ਵਲੋਂ ਇਸ ਵਿਚ ਆਪਣੀ ਮੌ-ਤ ਲਈ ਫਾਈਨਾਂਸ ਕੰਪਨੀ ਦੇ ਕਰਮਚਾਰੀਆਂ ਦੁਰਗਾ ਪ੍ਰਸਾਦ ਸ਼ਰਮਾ ਅਤੇ ਗੌਰਵ ਉਪਾਧਿਆਏ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਫਾਈਨਾਂਸ ਕੰਪਨੀ ਦੇ ਸੀਨੀਅਰ ਅਧਿਕਾਰੀਆਂ ਨੇ ਸੁਮਿਤ ਦੇ ਖਾਤੇ ਵਿਚ ਜਾਅਲੀ ਕਰਜ਼ਾ ਲੈ ਕੇ ਉਸ ਨੂੰ ਕਰਜ਼ੇ ਦੀ ਕਿਸ਼ਤ ਦੇਣ ਲਈ ਮਜਬੂਰ ਕੀਤਾ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਖੁ-ਦ-ਕੁ-ਸ਼ੀ ਕਰ ਲਈ। ਦੋਸ਼ ਹੈ ਕਿ ਦੋਸ਼ੀਆਂ ਨੇ ਸੁਮਿਤ ਨੂੰ ਤਨਖ਼ਾਹ ਦੇਣ ਲਈ ਬੱਸ ਸਟੈਂਡ ਉਤੇ ਬੁਲਾਇਆ ਅਤੇ ਉਸ ਦੀ ਕੁੱਟ-ਮਾਰ ਕੀਤੀ। ਜਦੋਂ ਸੁਮਿਤ ਆਪਣਾ ਮੈਡੀਕਲ ਕਰਵਾਉਣ ਗਿਆ ਤਾਂ ਉਸ ਤੋਂ ਪਹਿਲਾਂ ਦੋਸ਼ੀਆਂ ਨੇ ਉਸ ਦੇ ਖ਼ਿਲਾਫ਼ ਹੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ। ਫਿਲਹਾਲ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ।
ਸੁ-ਸਾ-ਈ-ਡ, ਨੋਟ ਵਿਚ ਲਿਖਿਆ
ਮੈਂ, ਸੁਮਿਤ ਕੁਮਾਰ ਪੁੱਤਰ ਓਮਕਾਰ ਸਿੰਘ, ਆਪਣੇ ਹੋਸ਼ ਹਵਾਸ ਵਿਚ ਇਹ ਕ-ਦ-ਮ ਚੁੱਕ ਰਿਹਾ ਹਾਂ। ਦੁਰਗਾ ਪ੍ਰਸਾਦ ਸ਼ਰਮਾ ਅਤੇ ਗੌਰਵ ਉਪਾਧਿਆਏ ਮੈਨੂੰ ਮਾ-ਰ-ਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੇਰੀ ਮਿਹਨਤ ਦੇ ਪੈਸੇ ਰੋਕੇ ਹਨ। ਮੈਂ ਦੁਰਗਾ ਪ੍ਰਸਾਦ ਸ਼ਰਮਾ ਦੇ ਦਬਾਅ ਕਾਰਨ ਇਹ ਕ-ਦ-ਮ ਚੁੱਕ ਰਿਹਾ ਹਾਂ, ਮੇਰੇ ਜੁਆਕਾਂ ਅਤੇ ਪਤਨੀ ਨੂੰ ਇਨਸਾਫ ਮਿਲੇ। ਇਹੀ ਸਰਕਾਰ ਨੂੰ ਮੇਰੀ ਬੇਨਤੀ ਹੈ। ਮੇਰੀ ਮੌ-ਤ ਲਈ ਦੁਰਗਾ ਪ੍ਰਸਾਦ ਸ਼ਰਮਾ ਜ਼ਿੰਮੇਵਾਰ ਹੈ।