ਜਿਲ੍ਹਾ ਲੁਧਿਆਣਾ (ਪੰਜਾਬ) ਤੋਂ ਬਹੁਤ ਹੀ ਦੁੱਖ-ਦਾਈ ਸਮਾਚਾਰ ਸਾਹਮਣੇ ਆਇਆ ਹੈ। ਇਥੇ ਪੇਪਰ ਦੇਣ ਆਏ ਇਕ ਨੌਜਵਾਨ ਵਿਦਿਆਰਥੀ ਨੇ ਆਪਣੀ ਜਿੰਦਗੀ ਤਿਆਗ ਦਿੱਤੀ ਹੈ।
-
ਹਾਈਲਾਈਟਸ
- ਲੁਧਿਆਣਾ ਵਿਚ 7ਵੀਂ ਮੰਜ਼ਿਲ ਤੋਂ ਛਾਲ ਮਾ-ਰ ਕੇ ਕੀਤੀ ਖੁ-ਦ-ਕੁ-ਸ਼ੀ
- ਉਸ ਤੋਂ ਲਿਖਤੀ ਤੌਰ ਉਤੇ ਲਿਆ ਗਿਆ, ਕਿ ਉਹ ਨਕਲ ਕਰ ਰਿਹਾ ਸੀ।
- ਇੰਨਾ ਦੁ-ਖੀ ਹੋਇਆ ਵਿਦਿਆਰਥੀ, ਕਿ ਉਸ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾ-ਰ, ਕੇ ਕਰ ਲਈ ਖੁ-ਦ-ਕੁ-ਸ਼ੀ
ਪ੍ਰਾਪਤ ਜਾਣਕਾਰੀ ਅਨੁਸਾਰ ਪੀ. ਸੀ. ਟੀ. ਈ. ਕਾਲਜ ਲੁਧਿਆਣਾ ਦੇ ਬੀ. ਕਾਮ. ਪਹਿਲੇ ਸਾਲ ਦੇ ਵਿਦਿਆਰਥੀ ਨੇ 7ਵੀਂ ਮੰਜ਼ਿਲ ਤੋਂ ਛਾ-ਲ ਲਾ ਦਿੱਤੀ। ਇਸ ਦੌਰਾਨ ਉਸ ਦੀ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀ ਪ੍ਰੀਖਿਆ ਦੇਣ ਦੇ ਲਈ ਕਾਲਜ ਆਇਆ ਹੋਇਆ ਸੀ। ਇਸ ਦੌਰਾਨ ਅਧਿਆਪਕ ਨੇ ਉਸ ਨੂੰ ਨਕਲ ਕਰਦੇ ਫ-ੜ ਲਿਆ ਸੀ।
ਵਿਦਿਆਰਥੀ ਨੇ ਸੱਤਵੀਂ ਮੰਜ਼ਿਲ ਤੋਂ ਮਾ-ਰੀ ਛਾਲ
ਇਸ ਤੋਂ ਬਾਅਦ ਅਧਿਆਪਕ ਨੇ ਉਸ ਨੂੰ ਇਮਤਿਹਾਨ ਦੇਣ ਤੋਂ ਰੋਕ ਦਿੱਤਾ ਅਤੇ ਉਸ ਤੋਂ ਲਿਖਤੀ ਤੌਰ ਉਤੇ ਲਿਆ ਗਿਆ ਕਿ ਉਸ ਨੇ ਨਕਲ ਕੀਤੀ ਹੈ। ਇਸ ਘਟਨਾ ਤੋਂ ਦੁ-ਖੀ ਹੋਏ ਵਿਦਿਆਰਥੀ ਨੇ ਕਾਲਜ ਦੀ ਇਮਾਰਤ ਦੀ 7ਵੀਂ ਮੰਜ਼ਿਲ ਤੋਂ ਛਾ-ਲ, ਲਾ ਦਿੱਤੀ। ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਸ਼ਮਸ਼ੇਰ ਸਿੰਘ ਗਰੇਵਾਲ ਦੇ ਰੂਪ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਡੀ. ਐਮ. ਸੀ. ਹਸਪਤਾਲ ਵਿੱਚ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਤਲਾਸ਼ੀ ਲਈ ਤਾਂ ਮਿਲੀਆਂ ਪਰਚੀਆਂ
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਦੇ ਡਾਇਰੈਕਟਰ ਡਾ: ਨਰੇਸ਼ ਸਚਦੇਵ ਨੇ ਦੱਸਿਆ ਹੈ ਕਿ ਕਾਲਜ ਵਿਚ ਅੱਜ ਸਵੇਰੇ 9.30 ਵਜੇ ਪ੍ਰੀਖਿਆ ਸ਼ੁਰੂ ਹੋਈ ਸੀ। ਅੱਜ ਵਾਤਾਵਰਨ ਵਿਗਿਆਨ (ਈਵੀਐਸ) ਦਾ ਪੇਪਰ ਸੀ ਅਤੇ ਸ਼ਮਸ਼ੇਰ ਸਿੰਘ ਵੀ ਪ੍ਰੀਖਿਆ ਦੇ ਰਿਹਾ ਸੀ। ਇਸ ਦੌਰਾਨ ਅਧਿਆਪਕ ਨੂੰ ਸ਼ੱ-ਕ ਹੋਇਆ ਕਿ ਸ਼ਮਸ਼ੇਰ ਸਿੰਘ ਨਕਲ ਕਰ ਰਿਹਾ ਹੈ। ਜਦੋਂ ਅਧਿਆਪਕ ਨੇ ਵਿਦਿਆਰਥੀ ਦੀ ਤਲਾਸ਼ੀ ਲਈ ਤਾਂ ਉਸ ਦੇ ਜਿਓਮੈਟਰੀ ਬਾਕਸ ਵਿੱਚੋਂ ਪਰਚੀਆਂ ਮਿਲ ਗਈਆਂ।
ਪਰਚੀਆਂ ਮਿਲਣ ਤੋਂ ਬਾਅਦ ਅਧਿਆਪਕ ਸ਼ਮਸ਼ੇਰ ਸਿੰਘ ਨੂੰ ਐਗਜ਼ਾਮੀਨਰ ਸੁਪਰਡੈਂਟ ਕੋਲ ਲੈ ਗਿਆ। ਉਥੇ ਵਿਦਿਆਰਥੀ ਤੋਂ ਪੁੱਛ ਗਿੱਛ ਕੀਤੀ ਗਈ। ਇਸ ਦੌਰਾਨ ਸ਼ਮਸ਼ੇਰ ਸਿੰਘ ਨੇ ਖੁਦ ਸੁਪਰਡੈਂਟ ਨੂੰ ਦੱਸਿਆ ਕਿ ਉਸ ਨੇ ਨਕਲ ਕੀਤੀ ਹੈ। ਉਹ ਪਰਚੀਆਂ ਲੈ ਕੇ ਆਇਆ ਸੀ। ਇਹ ਗੱਲ ਉਸ ਨੇ ਲਿਖਤੀ ਰੂਪ ਵਿੱਚ ਵੀ ਦਿੱਤੀ ਹੈ।