ਜਿਲ੍ਹਾ ਲੁਧਿਆਣਾ (ਪੰਜਾਬ) ਵਿਚ 12 ਦਿਨ ਪਹਿਲਾਂ ਸੂਫ਼ੀਆਨਾ ਚੌਕ ਦੇ ਨੇੜੇ ਜਿੰਮ ਦੇ ਬਾਹਰ ਸੈਰ ਕਰ ਰਹੀ ਸਵੀਟੀ ਅਰੋੜਾ ਨਾਮ ਦੀ ਔਰਤ ਦੀ ਕਾਰ ਨਾਲ ਵਾਪਰੇ ਸੜਕ ਹਾਦਸੇ ਵਿੱਚ ਮੌ-ਤ ਹੋ ਗਈ ਸੀ, ਇਹ ਕੋਈ ਹਾਦਸਾ ਨਹੀਂ ਸਗੋਂ ਇਕ ਕ-ਤ-ਲ ਸੀ। ਨਾ-ਜਾ-ਇ-ਜ਼ ਸਬੰਧਾਂ ਕਾਰਨ ਸਵੀਟੀ ਦਾ ਕ-ਤ-ਲ ਕੀਤਾ ਗਿਆ ਸੀ। ਸਵੀਟੀ ਅਰੋੜਾ ਦੇ ਪ੍ਰੇ-ਮੀ ਨੇ ਉਸ ਤੋਂ ਛੁਟ-ਕਾਰਾ ਪਾਉਣ ਲਈ ਪੂਰੀ ਯੋਜਨਾ ਬਣਾ ਕੇ ਇਸ ਕ-ਤ-ਲ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਨੇ ਇਸ ਵਾਰ-ਦਾਤ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਕਿ ਇਹ ਪੂਰੀ ਤਰ੍ਹਾਂ ਨਾਲ ਹਾਦਸਾ ਲੱਗੇ।
ਦੋਸ਼ੀ ਆਪਣੀ ਯੋਜਨਾ ਵਿੱਚ ਕਾਮਯਾਬ ਵੀ ਹੋ ਗਏ ਅਤੇ ਪੁਲਿਸ ਨੇ ਇਸ ਮਾਮਲੇ ਨੂੰ ਹਾਦਸਾ ਮੰਨਦਿਆਂ ਜ਼ਾਈਲੋ ਕਾਰ ਦੇ ਡਰਾਈਵਰ ਅੰਮ੍ਰਿਤਸਰ ਦੇ ਰਹਿਣ ਵਾਲੇ ਅਜਮੇਰ ਸਿੰਘ ਖ਼ਿਲਾਫ਼ ਕੇਸ ਵੀ ਦਰਜ ਕਰ ਲਿਆ ਸੀ। ਪਰ ਘ-ਟ-ਨਾ ਦੇ ਹਾਲਾਤ ਨੇ ਇਸ ਹਾਦਸੇ ਉਤੇ ਸ਼ੱ-ਕ ਪੈਦਾ ਕਰ ਦਿੱਤਾ, ਜਦੋਂ ਪੁਲਿਸ ਨੇ ਇਸ ਮਾਮਲੇ ਦੀ ਵੱਖੋ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਤਾਂ ਕੁਝ CCTV ਕੈਮਰੇ ਦੀਆਂ ਫੁਟੇਜ ਸਾਹਮਣੇ ਆਈਆਂ। ਜਿਨ੍ਹਾਂ ਵਿੱਚ ਘ-ਟ-ਨਾ ਤੋਂ ਦੋ ਦਿਨ ਪਹਿਲਾਂ ਦੋ ਕਾਰਾਂ ਸਵੀਟੀ ਅਰੋੜਾ ਨੂੰ ਟਰੈਕ ਕਰਦੀਆਂ (ਰੈਕੀ ਕਰਦੀਆਂ) ਨਜ਼ਰ ਆਈਆਂ। ਪੁਲਿਸ ਨੇ ਇਨ੍ਹਾਂ ਕਾਰ ਸਵਾਰਾਂ ਨੂੰ ਬੁਲਾ ਕੇ ਸਖ਼ਤੀ ਨਾਲ ਪੁੱਛ ਗਿੱਛ ਕੀਤੀ।
ਇਸ ਤੋਂ ਬਾਅਦ ਕ-ਤ-ਲ ਦੀ ਘਟਨਾ ਸਾਹਮਣੇ ਆਈ। ਹੁਣ ਇਸ ਮਾਮਲੇ ਵਿਚ ਪੁਲਿਸ ਵਲੋਂ ਸਵੀਟੀ ਅਰੋੜਾ ਦੇ ਪ੍ਰੇ-ਮੀ ਮੋਹਾਲੀ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਲੱਖਾ ਅਤੇ ਉਸ ਦੇ ਦੋਸਤ ਕੁਲਵਿੰਦਰ ਸਿੰਘ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦੋਂ ਕਿ ਕ-ਤ-ਲ ਕਰਨ ਵਾਲਾ ਅੰਮ੍ਰਿਤਸਰ ਦਾ ਰਹਿਣ ਵਾਲਾ ਅਜਮੇਰ ਸਿੰਘ ਪੁਲਿਸ ਦੀ ਗ੍ਰਿਫਤ ਤੋਂ ਦੂਰ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਾਜ਼ਿਸ਼ ਤਹਿਤ ਕ-ਤ-ਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਸ਼ੀ ਦੀ ਭਾਲ ਜਾਰੀ ਹੈ, ਜਲਦੀ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਕ-ਤ-ਲ ਕਿਵੇਂ ਹੋਇਆ, ਕੀ ਹੈ ਪੂਰਾ ਮਾਮਲਾ…?
ਤੁਹਾਨੂੰ ਦੱਸ ਦੇਈਏ ਕਿ 10 ਮਈ ਦੀ ਸਵੇਰ ਨਿਊ ਹਰਗੋਬਿੰਦ ਨਗਰ ਦੀ ਰਹਿਣ ਵਾਲੀ ਸਵੀਟੀ ਅਰੋੜਾ ਉਮਰ 33 ਸਾਲ ਆਪਣੇ ਭਤੀਜੇ ਨਾਲ ਜਿੰਮ ਗਈ ਸੀ। ਸਕੂਟਰੀ ਤੋਂ ਹੇਠਾਂ ਉਤਰ ਕੇ ਉਹ ਸੜਕ ਉਤੇ ਡਿਵਾਈਡਰ ਦੇ ਨਾਲ-ਨਾਲ ਤੁਰਨ ਲੱਗ ਗਈ। ਉਦੋਂ ਹੀ ਪਿੱਛੇ ਤੋਂ ਇੱਕ ਤੇਜ਼ ਸਪੀਡ ਜ਼ਾਈਲੋ ਕਾਰ ਆਈ ਅਤੇ ਉਸ ਨੇ ਡਿਵਾਈਡਰ ਦੇ ਨਾਲ ਪੈਦਲ ਜਾ ਰਹੀ ਸਵੀਟੀ ਅਰੋੜਾ ਨੂੰ ਟੱਕਰ ਮਾ-ਰ ਦਿੱਤੀ। ਸਵੀਟੀ ਨੂੰ ਟੱਕਰ ਮਾ-ਰ-ਨ ਤੋਂ ਬਾਅਦ ਕਾਰ ਕੁਝ ਦੂਰੀ ਉੱਤੇ ਜਾ ਕੇ ਡਿਵਾਈਡਰ ਨਾਲ ਟਕਰਾ ਕੇ ਰੁਕ ਗਈ।
ਇਸ ਤੋਂ ਬਾਅਦ ਕਾਰ ਡਰਾਈਵਰ ਕਾਰ ਵਿਚੋਂ ਬਾਹਰ ਆਇਆ ਅਤੇ ਸਵੀਟੀ ਕੋਲ ਗਿਆ ਅਤੇ ਉਸ ਦੀ ਨਬਜ਼ ਚੈੱਕ ਕੀਤੀ। ਉਦੋਂ ਨੂੰ ਆਸ-ਪਾਸ ਲੋਕ ਇਕੱਠੇ ਹੋ ਗਏ। ਸਵੀਟੀ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿੱਥੋਂ ਡਾਕਟਰਾਂ ਨੇ ਉਸ ਨੂੰ ਰੈਫਰ ਕਰ ਦਿੱਤਾ। ਜਦੋਂ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਦਿੱਲੀ ਲੈ ਕੇ ਜਾ ਰਹੇ ਸਨ ਤਾਂ ਸਵੀਟੀ ਦੀ ਰਸਤੇ ਵਿਚ ਹੀ ਮੌ-ਤ ਹੋ ਗਈ। ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਇਸ ਮਾਮਲੇ ਵਿੱਚ ਮੁੱਢਲੀ ਕਾਰਵਾਈ ਕਰਦਿਆਂ ਦੋਸ਼ੀ ਜ਼ਾਈਲੋ ਕਾਰ ਡਰਾਈਵਰ ਅਜਮੇਰ ਸਿੰਘ ਵਾਸੀ ਅੰਮ੍ਰਿਤਸਰ ਦੇ ਖ਼ਿਲਾਫ਼ ਹਾਦਸੇ ਦਾ ਕੇਸ ਦਰਜ ਕਰ ਲਿਆ।
2 ਦਿਨ ਤੱਕ ਕੀਤੀ ਸਵੀਟੀ ਦੀ ਰੇ-ਕੀ, CCTV ਫੁਟੇਜ ਵਿਚ ਹੋਈ ਰਿਕਾਰਡ
ਇਸ ਮਾਮਲੇ ਵਿਚ ਭਾਵੇਂ ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਹਾਦਸੇ ਦਾ ਕੇਸ ਦਰਜ ਕਰ ਲਿਆ। ਪਰ, ਇਸ ਘਟਨਾ ਦੇ ਹਾ-ਲਾ-ਤ ਹਾਦਸੇ ਉਤੇ ਸ਼ੱ-ਕ ਜਤਾ ਰਹੇ ਸਨ। ਹਾਦਸੇ ਦੇ ਸਮੇਂ ਸਵੀਟੀ ਅਰੋੜਾ ਸੜਕ ਉਤੇ ਡਿਵਾਈਡਰ ਦੇ ਨਾਲ-ਨਾਲ ਤੁਰੀ ਜਾ ਰਹੀ ਸੀ। ਸੜਕ ਪੂਰੀ ਤਰ੍ਹਾਂ ਖਾਲੀ ਸੀ। ਉਦੋਂ ਇੱਕ ਤੇਜ਼ ਸਪੀਡ ਜ਼ਾਈਲੋ ਕਾਰ ਨੇ ਪਿੱਛੇ ਤੋਂ ਆ ਕੇ ਡਿਵਾਈਡਰ ਦੇ ਨਾਲ ਪੈਦਲ ਜਾ ਰਹੀ ਸਵੀਟੀ ਅਰੋੜਾ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਜ਼ਾਈਲੋ ਕਾਰ ਡਰਾਈਵਰ ਨੇ ਕਾਰ ਵਿਚੋਂ ਹੇਠਾਂ ਉਤਰ ਕੇ ਜ਼ਖਮੀ ਸਵੀਟੀ ਅਰੋੜਾ ਦੀ ਨਬਜ਼ ਚੈੱਕ ਕੀਤੀ। ਇਹ ਸਾਰੀ ਘਟਨਾ CCTV ਵਿੱਚ ਕੈਦ ਹੋ ਗਈ। ਇਸ CCTV ਫੁਟੇਜ ਨੇ ਵੀ ਪੁਲਿਸ ਅੱਗੇ ਸ਼ੱ-ਕ ਪ੍ਰਗਟ ਕੀਤਾ।
ਜਦੋਂ ਪੁਲਿਸ ਨੇ ਦੋ ਦਿਨ ਪਹਿਲਾਂ ਦੇ CCTV ਫੁਟੇਜ ਦੀ ਜਾਂਚ ਕੀਤੀ ਤਾਂ ਇੱਕ ਮਾਈਕਰਾ ਕਾਰ ਅਤੇ ਇੱਕ ਸਕਾਰਪੀਓ ਕਾਰ ਸਵੀਟੀ ਅਰੋੜਾ ਦੀ ਰੈਕੀ ਕਰਦੀਆਂ ਦਿਖਾਈ ਦਿੱਤੀਆਂ। ਜਾਂਚ ਦੌਰਾਨ ਪਤਾ ਲੱਗਿਆ ਕਿ ਇਹ ਗੱਡੀਆਂ ਮੋਹਾਲੀ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਉਰਫ ਲੱਖਾ ਦੀਆਂ ਹਨ। ਇਸ ਸਬੰਧੀ ਜਦੋਂ ਪੁਲਿਸ ਨੇ ਸਵੀਟੀ ਦੇ ਪਰਿਵਾਰਕ ਮੈਂਬਰਾਂ ਤੋਂ ਪੁੱਛ ਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਉਸ ਦਾ ਡਰਾਈਵਰ ਕੁਲਵਿੰਦਰ ਸਿੰਘ ਉਰਫ਼ ਪਿੰਦਾ ਵੀ ਉਨ੍ਹਾਂ ਦੇ ਘਰ ਆਉਂਦੇ ਜਾਂਦੇ ਸਨ। ਪੁਲਿਸ ਨੇ ਤੁਰੰਤ ਹੀ ਲਖਵਿੰਦਰ ਸਿੰਘ ਉਰਫ਼ ਲੱਖਾ ਅਤੇ ਕੁਲਵਿੰਦਰ ਸਿੰਘ ਉਰਫ਼ ਪਿੰਦਾ ਨੂੰ ਸ਼ੱ-ਕ ਦੇ ਆਧਾਰ ਉਤੇ ਕਾਬੂ ਕਰ ਲਿਆ। ਸਖ਼ਤੀ ਨਾਲ ਪੁੱਛ ਗਿੱਛ ਕਰਨ ਉਤੇ ਉਨ੍ਹਾਂ ਨੇ ਆਪਣਾ ਗੁ-ਨਾ-ਹ ਕਬੂਲ ਕਰ ਲਿਆ।
ਵਿਆਹ ਲਈ ਦਬਾਅ ਪਾ ਰਹੀ ਸੀ ਸਵੀਟੀ
ਪੁੱਛ ਗਿੱਛ ਦੌਰਾਨ ਦੋਸ਼ੀ ਲਖਵਿੰਦਰ ਸਿੰਘ ਉਰਫ਼ ਲੱਖਾ ਨੇ ਦੱਸਿਆ ਕਿ ਉਸ ਦੇ ਸਵੀਟੀ ਅਰੋੜਾ ਨਾਲ ਨਾ-ਜਾ-ਇ-ਜ਼ ਸਬੰਧ ਸਨ। ਸਵੀਟੀ ਉਸ ਉਤੇ ਵਿਆਹ ਲਈ ਦਬਾਅ ਬਣਾ ਰਹੀ ਸੀ। ਪਰ ਉਹ ਉਸ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਉਹ ਉਸ ਨੂੰ ਕਈ ਵਾਰ ਟਾਲਦਾ ਵੀ ਰਿਹਾ ਪਰ ਉਹ ਉਸ ਉਤੇ ਵਿਆਹ ਕਰਾਉਣ ਲਈ ਲਗਾਤਾਰ ਦਬਾਅ ਪਾ ਰਹੀ ਸੀ। ਇਸ ਕਾਰਨ ਉਸ ਨੇ ਸਵੀਟੀ ਨੂੰ ਹਮੇਸ਼ਾ ਲਈ ਰਸਤੇ ਤੋਂ ਹਟਾ-ਉਣ ਬਾਰੇ ਸੋਚਿਆ। ਇਸ ਵਿੱਚ ਉਸ ਦੇ ਡਰਾਈਵਰ ਅਤੇ ਰਿਸ਼ਤੇਦਾਰ ਕੁਲਵਿੰਦਰ ਸਿੰਘ ਨੇ ਉਸ ਦਾ ਸਾਥ ਦਿੱਤਾ। ਕੁਲਵਿੰਦਰ ਸਿੰਘ ਨੇ ਹੀ ਉਸ ਨੂੰ ਅਜਮੇਰ ਸਿੰਘ ਨਾਲ ਮਿਲਾਇਆ। ਇਸ ਕ-ਤ-ਲ ਨੂੰ ਹਾਦਸਾ ਬਣਾਉਣ ਲਈ ਉਨ੍ਹਾਂ ਨੇ ਪੂਰੀ ਵਿਉਂਤ-ਬੰਦੀ ਕੀਤੀ ਅਤੇ ਯੋਜਨਾ ਅਨੁਸਾਰ ਇਸ ਵਾਰ-ਦਾਤ ਨੂੰ ਅੰਜਾਮ ਦਿੱਤਾ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਵਨ ਜਗਬਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਵੱਖੋ ਵੱਖ ਪਹਿਲੂਆਂ ਦੇ ਆਧਾਰ ਉਤੇ ਇਸ ਮਾਮਲੇ ਦੀ ਜਾਂਚ ਕੀਤੀ। ਜਿਸ ਤੋਂ ਬਾਅਦ ਕ-ਤ-ਲ ਦੀ ਇਸ ਘਟਨਾ ਦਾ ਪਰਦਾ-ਫਾਸ਼ ਹੋਇਆ ਹੈ। ਦੋਸ਼ੀ ਲਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਫਰਾਰ ਦੋਸ਼ੀ ਅਜਮੇਰ ਦੀ ਭਾਲ ਜਾਰੀ ਹੈ। ਛੇਤੀ ਹੀ ਉਸ ਨੂੰ ਵੀ ਕਾਬੂ ਕਰ ਲਿਆ ਜਾਵੇਗਾ।