ਜਿਲ੍ਹਾ ਬਰਨਾਲਾ (ਪੰਜਾਬ) ਵਿਚ ਤਪਾ ਮੰਡੀ ਸਥਾਨਕ ਢਿੱਲਵਾਂ ਰੋਡ ਉਤੇ ਸਥਿਤ ਗੁਰੂ ਗੋਬਿੰਦ ਸਿੰਘ ਨਗਰ ਦੀ ਰਹਿਣ ਵਾਲੀ ਇੱਕ ਵਿਆਹੀ ਔਰਤ ਨੇ ਆਪਣੇ ਪਤੀ ਤੋਂ ਤੰ-ਗ ਆ ਕੇ ਆਪਣੀ ਧੀ ਸਮੇਤ ਜੋਗਾ-ਰੱਲਾ ਨਹਿਰ ਦੇ ਵਿੱਚ ਛਾ-ਲ, ਲਾ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੇ ਦੋਸ਼ੀ ਪਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸਬੰਧੀ ਮ੍ਰਿਤਕ ਲੜਕੀ ਦੇ ਭਰਾ ਬਲਵਿੰਦਰ ਸਿੰਘ ਉਰਫ਼ ਬਿੰਦਰ ਪੁੱਤਰ ਜਗਤਾਰ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਤਪਾ ਵਲੋਂ ਜੋਗਾ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਗਏ ਹਨ।
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੀ 3 ਸਾਲ ਪਹਿਲਾਂ ਕਰੋਨਾ ਦੌਰਾਨ ਮੌ-ਤ ਹੋ ਗਈ ਸੀ। ਉਸ ਦੀ ਭੈਣ ਕੁਲਵਿੰਦਰ ਕੌਰ ਦਾ ਵਿਆਹ ਕਰੀਬ 12 ਸਾਲ ਪਹਿਲਾਂ ਧਰਮਵੀਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਮੰਗਵਾਲ (ਸੰਗਰੂਰ) ਦੇ ਨਾਲ ਹੋਇਆ ਸੀ। ਜਿਨ੍ਹਾਂ ਦੇ ਦੋ ਜੁਆਕ 2 ਲੜਕੀਆਂ ਹਨ। ਲੜਕੀਆਂ ਦੀ ਉਮਰ ਕਰੀਬ 10 ਅਤੇ ਡੇਢ ਸਾਲ ਹੈ। ਹੁਣ ਉਹ ਪਿੰਡ ਰੂੜੇਕੇ ਕਲਾਂ (ਬਰਨਾਲਾ) ਵਿਖੇ ਰਹਿ ਰਹੇ ਸਨ। ਪਿਛਲੇ 2-3 ਦਿਨ ਪਹਿਲਾਂ ਮੇਰੀ ਭੈਣ ਨੇ ਆਪਣੇ ਪਤੀ ਧਰਮਵੀਰ ਸਿੰਘ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਛੋਟੀ ਲੜਕੀ ਸਮੇਤ ਰੱਲਾ ਨਹਿਰ ਵਿੱਚ ਛਾ-ਲ, ਮਾ-ਰ ਦਿੱਤੀ।
ਕੁਝ ਸਮੇਂ ਬਾਅਦ ਲੜਕੀ ਮਨਕੀਰਤ ਕੌਰ ਦੀ ਦੇਹ ਨੂੰ ਬਾਹਰ ਕੱਢਿਆ ਗਿਆ ਅਤੇ ਦੂਜੇ ਦਿਨ ਕੁਲਵਿੰਦਰ ਕੌਰ ਦੀ ਦੇਹ ਨਹਿਰ ਵਿਚੋਂ ਬਰਾ-ਮਦ ਕੀਤੀ ਗਈ। ਥਾਣਾ ਜੋਗਾ ਦੀ ਪੁਲਿਸ ਨੇ ਇਨ੍ਹਾਂ ਮਾਂ ਅਤੇ ਧੀ ਦੀਆਂ ਤਸਵੀਰਾਂ ਵਟਸਐਪ ਉਤੇ ਵਾਇਰਲ ਕਰ ਦਿੱਤੀਆਂ ਕਿਉਂਕਿ ਇਨ੍ਹਾਂ ਦੀਆਂ ਦੇਹਾਂ ਅਣ-ਪਛਾਤੀਆਂ ਸਨ। ਮ੍ਰਿਤਕਾ ਦੇ ਪਤੀ ਧਰਮਵੀਰ ਸਿੰਘ ਨੇ ਇਨ੍ਹਾਂ ਦੀ ਪਹਿਚਾਣ ਕੀਤੀ ਅਤੇ ਜਦੋਂ ਉਹ ਆਪਣੇ ਰਿਸ਼ਤੇਦਾਰਾਂ ਨਾਲ ਗਏ ਤਾਂ ਉਨ੍ਹਾਂ ਨੇ ਦੇਹਾਂ ਦੀ ਸ਼ਨਾਖਤ ਕੀਤੀ ਅਤੇ ਦੱਸਿਆ ਕਿ ਕੁਲਵਿੰਦਰ ਕੌਰ ਨੇ ਆਪਣੇ ਪਤੀ ਨਾਲ ਨਿਰਾਸ਼ ਹੋ ਕੇ ਖੁ-ਦ-ਕੁ-ਸ਼ੀ ਕਰ ਲਈ ਹੈ। ਪੁਲਿਸ ਨੇ ਮ੍ਰਿਤਕਾ ਦੇ ਭਰਾ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਧਾਰਾ 306 ਤਹਿਤ ਕੇਸ ਨੰਬਰ 39 ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।