ਨੈਸ਼ਨਲ ਡੈਸਕ, (ਰਾਜਸਥਾਨ) ਉਮਰ ਭਰ ਸਾਥ ਨਿਭਾਉਣ ਦਾ ਵਾਅਦਾ ਕਰਨ ਵਾਲੇ ਜ਼ਾ-ਲ-ਮ ਪਤੀ ਨੇ ਆਪਣੀ ਪਤਨੀ ਦਾ ਬੇ-ਰ-ਹਿ-ਮੀ ਨਾਲ ਕ-ਤ-ਲ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਵਿਚੋਂ ਪੈਸੇ ਚੋ-ਰੀ ਕਰਨ ਦੇ ਸ਼ੱ-ਕ ਵਿਚ ਪਤੀ ਨੇ ਪਹਿਲਾਂ ਪਤਨੀ ਨੂੰ ਕੁੱ-ਟਿ-ਆ ਅਤੇ ਫਿਰ ਉਸ ਦਾ ਕ-ਤ-ਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਦਿਲੀਪ ਉਮਰ 29 ਸਾਲ ਨੇ ਆਪਣੀ ਪਤਨੀ ਜਸ਼ੋਦਾ ਉਮਰ 28 ਸਾਲ ਦਾ ਕ-ਤ-ਲ ਕਰਕੇ ਆਪਣੇ ਜੁ-ਰ-ਮ ਨੂੰ ਛੁਪਾਉਣ ਲਈ ਇਸ ਨੂੰ ਹਾ-ਦ-ਸੇ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਸ-ਰੀ-ਰ ਉਤੇ ਕੁੱਟ-ਮਾਰ ਦੇ ਪਏ ਨਿਸ਼ਾਨਾਂ ਨੇ ਸੱਚਾਈ ਦਾ ਪਰਦਾ-ਫਾਸ਼ ਕਰ ਦਿੱਤਾ।
ਸ਼ਿਰਫ ਇੰਨਾ ਹੀ ਨਹੀਂ ਪਤੀ ਦਿਲੀਪ ਕ-ਤ-ਲ ਤੋਂ ਪਹਿਲਾਂ ਆਪਣੀ ਪਤਨੀ ਜਸੋਦਾ ਨੂੰ ਮੰਦਰ ਲੈ ਗਿਆ ਸੀ ਅਤੇ ਉੱਥੇ ਰੀਲ ਵੀ ਬਣਾਈ ਸੀ। ਕ-ਤ-ਲ ਤੋਂ ਕੁਝ ਘੰਟੇ ਪਹਿਲਾਂ ਉਹ ਇਕੱਲਾ ਹੀ ਸਾਲਾਸਰ ਮੰਦਰ ਜਾ ਕੇ ਆਇਆ ਸੀ। ਆਪਣੀ ਧੀ ਦੀ ਮੌ-ਤ ਤੋਂ ਬਾਅਦ ਸਦਮੇ ਵਿਚ ਜਸ਼ੋਦਾ ਦੀ ਮਾਂ ਸ਼ਾਂਤਾ ਉਮਰ 60 ਸਾਲ ਆਪਣੇ ਪਤੀ ਚੇਨਾਰਾਮ ਉਮਰ 62 ਸਾਲ ਦੇ ਨਾਲ ਮੰਗਲਵਾਰ ਨੂੰ ਆਪਣੀ ਬੇਟੀ ਦੀ ਦੇਹ ਲੈਣ ਲਈ ਬਾਂਗੜ ਹਸਪਤਾਲ ਦੀ ਮੋਰਚਰੀ ਪਹੁੰਚੇ, ਜਿੱਥੇ ਆਪਣੀ ਧੀ ਦੀ ਦੇਹ ਦੇਖ ਕੇ ਮ੍ਰਿਤਕਾ ਦੀ ਮਾਂ ਸ਼ਾਂਤਾ ਹਾ-ਉੰ-ਕੇ ਲੈ ਕੇ ਰੋਣ ਲੱਗੀ।
ਮ੍ਰਿਤਕ ਜਸ਼ੋਦਾ ਦਾ 8 ਸਾਲ ਉਮਰ ਦਾ ਪੁੱਤਰ ਅਤੇ 3 ਸਾਲ ਉਮਰ ਦੀ ਬੇਟੀ ਵੀ ਰੋਂਦੇ ਦੇਖੇ ਗਏ। ਦੋਵੇਂ ਜੁਆਕਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਜ਼ਾ-ਲ-ਮ ਪਿਤਾ ਨੇ ਉਨ੍ਹਾਂ ਦੀ ਮਾਂ ਦਾ ਕ-ਤ-ਲ ਕਰ ਦਿੱਤਾ ਹੈ। ਉਹ ਬਾਰ ਬਾਰ ਪੁੱਛ ਰਹੇ ਸਨ ਕਿ ਮੰਮੀ-ਡੈਡੀ ਕਿੱਥੇ ਹਨ.. ? ਸ਼ਾਂਤਾ ਨੇ ਕਿਹਾ- ਮੈਨੂੰ ਯਕੀਨ ਨਹੀਂ ਆ ਰਿਹਾ ਕਿ ਮੇਰੇ ਜਵਾਈ ਨੇ ਮੇਰੀ ਧੀ ਦਾ ਕ-ਤ-ਲ ਕਰ ਦਿੱਤਾ ਹੈ। ਮਾਂ ਨੇ ਦੋਸ਼ ਲਗਾਇਆ ਹੈ ਕਿ ਦਿਲੀਪ ਜਸ਼ੋਦਾ ਨੂੰ ਤਿੰਨ ਘੰਟੇ ਤੱਕ ਕੁੱ-ਟ-ਦਾ ਰਿਹਾ। ਮੇਰੀ ਧੀ ਦੇ ਸਿ-ਰ ਉਤੇ ਜ਼ਖ਼ਮ ਸੀ, ਜਿਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਜਿਵੇਂ ਕਿਸੇ ਤਿੱ-ਖੀ ਚੀਜ਼ ਨਾਲ ਵਾਰ ਕੀਤਾ ਗਿਆ ਹੋਵੇ। ਸਰੀਰ ਉਤੇ ਵੱਖੋ ਵੱਖ ਥਾਵਾਂ ਤੇ ਲੱਕੜ ਅਤੇ ਸਟੀਲ ਦੀਆਂ ਪਾਈਪਾਂ ਨਾਲ ਸੱ-ਟਾਂ ਦੇ ਨਿਸ਼ਾਨ ਹਨ।
ਇਸ ਮੌਕੇ ਪਿਤਾ ਚੇਨਾਰਾਮ ਪ੍ਰਜਾਪਤ ਨੇ ਇਲਜ਼ਾਮ ਲਗਾਇਆ ਹੈ ਕਿ ਵਿਆਹ ਤੋਂ ਬਾਅਦ ਦੋਵਾਂ ਵਿੱਚ ਕਈ ਵਾਰ ਅਣਬਣ ਹੋਈ ਸੀ। ਪਿਤਾ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਉਸ ਦੀ ਲਾਡਲੀ ਧੀ ਨੂੰ ਮਾ-ਰ ਦੇਵੇਗਾ। ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਆਪਣੀ ਧੀ ਨੂੰ ਇਸ ਜ-ਲਾ-ਦ ਕੋਲ ਨਾ ਛੱਡਦਾ। ਇਸ ਨੇ ਆਪਣੇ ਦੋ ਜੁਆਕਾਂ ਬਾਰੇ ਇੱਕ ਵਾਰ ਵੀ ਨਹੀਂ ਸੋਚਿਆ। ਮ੍ਰਿਤਕਾ ਦੇ ਪਿਤਾ ਚੇਨਾਰਾਮ ਨੇ ਦੱਸਿਆ ਕਿ ਉਸ ਦੀ ਲੜਕੀ ਦੇ ਮੂੰ-ਹ ਵਿੱਚ ਕੱ-ਪ-ੜਾ ਪਾ ਕੇ ਉਸ ਦੀ ਬੇ-ਰ-ਹਿ-ਮੀ ਨਾਲ ਕੁੱ-ਟ-ਮਾ-ਰ ਕੀਤੀ ਗਈ। ਤਾਂ ਜੋ ਉਸ ਦੀ ਆਵਾਜ਼ ਆਸ-ਪਾਸ ਦੇ ਘਰਾਂ ਤੱਕ ਨਾ ਪਹੁੰਚ ਸਕੇ।
ਦੱਸਿਆ ਜਾ ਰਿਹਾ ਹੈ ਕਿ ਦਿਲੀਪ ਆਪਣੀ ਪਤਨੀ ਨਾਲ ਰੀਲਾਂ ਬਣਾਉਂਦਾ ਰਹਿੰਦਾ ਸੀ। ਕ-ਤ-ਲ ਤੋਂ ਪਹਿਲਾਂ ਵੀ ਦੋਵਾਂ ਨੇ ਰੀਲ ਬਣਾਈ ਸੀ। ਇਹ ਸਾਰਾ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਦਿਲੀਪ ਦੇ ਪਿਤਾ ਨੇ ਫੋਨ ਕਰਕੇ ਕਿਹਾ ਕਿ ਘਰ ਵਿਚੋਂ 3-35 ਹਜ਼ਾਰ ਰੁਪਏ ਚੋ-ਰੀ ਹੋ ਗਏ ਹਨ, ਅਜਿਹੇ ਵਿਚ ਦਿਲੀਪ ਨੇ ਜਸ਼ੋਦਾ ਉਤੇ ਸ਼ੱ-ਕ ਜ਼ਾਹਰ ਕੀਤਾ। ਪਿਤਾ ਨੇ ਫੋਨ ਕਰਕੇ ਕਿਹਾ ਸੀ ਕਿ ਘਰ ਵਿੱਚ ਰੱਖੇ 35 ਤੋਂ 37 ਹਜ਼ਾਰ ਰੁਪਏ ਚੋਰੀ ਹੋ ਗਏ ਹਨ। ਮੈਨੂੰ ਸ਼ੱ-ਕ ਹੈ ਕਿ ਤੇਰੀ ਪਤਨੀ ਨੇ ਇਹ ਪੈਸੇ ਲਏ ਹਨ। ਸੋਮਵਾਰ ਸਵੇਰੇ ਜਿਵੇਂ ਹੀ ਦਿਲੀਪ ਘਰ ਪਹੁੰਚਿਆ ਤਾਂ ਇਸ ਗੱਲ ਨੂੰ ਲੈ ਕੇ ਝ-ਗ-ੜਾ ਹੋ ਗਿਆ ਅਤੇ ਉਸ ਨੇ ਪਤਨੀ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਉਸ ਦੀ ਮੌ-ਤ ਹੋ ਗਈ ਅਤੇ ਪਤਨੀ ਦੇ ਕ-ਤ-ਲ ਤੋਂ ਬਾਅਦ ਦਿਲੀਪ ਘਬਰਾ ਗਿਆ ਅਤੇ ਉਸ ਨੇ ਇਸ ਨੂੰ ਹਾ-ਦ-ਸਾ ਕਹਿਣਾ ਸ਼ੁਰੂ ਕਰ ਦਿੱਤਾ।
ਜਿਸ ਤੋਂ ਬਾਅਦ ਉਹ ਆਪਣੀ ਪਤਨੀ ਦੇ ਕੱਪੜੇ ਬਦਲ ਕੇ ਖੁਦ ਉਸ ਨੂੰ ਬਾਂਗੜ ਹਸਪਤਾਲ ਲੈ ਗਿਆ ਅਤੇ ਦੱਸਿਆ ਕਿ ਉਹ ਸ਼ਹਿਰ ਦੇ ਨਯਾਗਾਓਂ ਨੇੜੇ ਹਾਦਸੇ ਦਾ ਸ਼ਿ-ਕਾ-ਰ ਹੋ ਗਈ ਅਤੇ ਉਸ ਦੀ ਮੌ-ਤ ਹੋ ਗਈ। ਜਦੋਂ ਡਾਕਟਰ ਨੇ ਜਸੋਦਾ ਦੇ ਸਰੀਰ ਉਤੇ ਸੱ-ਟਾਂ ਦੇ ਨਿਸ਼ਾਨ ਦੇਖੇ ਤਾਂ ਉਨ੍ਹਾਂ ਨੂੰ ਸ਼ੱ-ਕ ਹੋਇਆ ਅਤੇ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕਰ ਦਿੱਤਾ। ਜਦੋਂ ਪੁਲਿਸ ਨੇ ਦਲੀਪ ਨੂੰ ਹਿਰਾਸਤ ਵਿੱਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਇਹ ਸਾਰੀ ਕਹਾਣੀ ਸਾਹਮਣੇ ਆਈ। ਦਲੀਪ ਦਾ ਵਿਆਹ 14 ਜੁਲਾਈ 2016 ਨੂੰ ਜਸ਼ੋਦਾ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਦੋਵਾਂ ਦੇ ਦੋ ਜੁਆਕ ਹੋਏ। ਜਿਨ੍ਹਾਂ ਦਾ ਨਾਮ ਜੀਤ ਉਰਫ ਜੀਤੂ ਉਮਰ 8 ਸਾਲ ਅਤੇ 3 ਸਾਲ ਦੀ ਧੀ ਪਾਇਲ ਹੈ। ਹੁਣ ਪੁਲਿਸ ਨੇ ਦੋਸ਼ੀ ਪਤੀ ਦਲੀਪ ਨੂੰ ਹਿਰਾਸਤ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।