ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਲੋਕ ਸਭਾ ਚੋਣਾਂ ਦੇ ਛੇਵੇਂ ਪੜਾਅ ਲਈ ਡਿਊਟੀ ਕਰਨ ਲਈ ਜਾ ਰਹੇ ਸਿਰਮੌਰ ਦੇ ਇਕ ਹੋਮਗਾਰਡ ਜਵਾਨ ਦੀ ਮੌ-ਤ ਹੋ ਗਈ ਹੈ। ਇਸ ਜਵਾਨ ਦੀ ਮੌ-ਤ ਦਾ ਕਾਰਨ ਦਿਲ ਦਾ ਦੌ-ਰਾ ਦੱਸਿਆ ਜਾ ਰਿਹਾ ਹੈ। ਇਹ ਘਟਨਾ ਮੰਗਲਵਾਰ ਦੁਪਹਿਰ ਕਰੀਬ 12:30 ਵਜੇ ਦੀ ਦੱਸੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਹਰਿਆਣਾ ਚੋਣਾਂ ਲਈ ਮੰਗਲਵਾਰ ਨੂੰ ਨਾਹਨ ਦੇ ਚੰਬੇਵਾਲਾ ਮੈਦਾਨ ਤੋਂ 448 ਹੋਮਗਾਰਡ ਜਵਾਨ ਡਿਊਟੀ ਲਈ ਰਵਾਨਾ ਹੋਏ ਸਨ। ਹਰਿਆਣਾ ਰੋਡਵੇਜ਼ ਦੀਆਂ 10 ਬੱਸਾਂ ਵੀ ਚੋਣ ਡਿਊਟੀ ਤੇ ਹੋਮ ਗਾਰਡ ਦੇ ਜਵਾਨਾਂ ਨੂੰ ਲਿਜਾਣ ਦੇ ਲਈ ਸਵੇਰੇ ਹੀ ਚੰਬੇਵਾਲਾ ਮੈਦਾਨ ਪਹੁੰਚ ਗਈਆਂ ਸਨ।
ਇਹ ਸਾਰੇ ਸਿਪਾਹੀ ਡਿਊਟੀ ਲਈ ਮੈਦਾਨ ਵਿੱਚ ਦਾਖਲ ਹੋ ਰਹੇ ਸਨ। ਇਸੇ ਦੌਰਾਨ ਪਾਉਂਟਾ ਸਾਹਿਬ ਹੋਮ ਗਾਰਡ ਕੰਪਨੀ ਦਾ ਜਵਾਨ ਹੁਕਮ ਸ਼ਰਮਾ ਬੈਲਟ ਨੰਬਰ 425 ਬੱਸ ਵਿਚ ਸਵਾਰ ਹੋਣ ਤੋਂ ਪਹਿਲਾਂ ਹੀ ਜਮੀਨ ਉਤੇ ਦਿਲ ਦਾ ਦੌ-ਰਾ ਪੈਣ ਕਾਰਨ ਅਚਾ-ਨਕ ਡਿੱਗ ਗਿਆ। ਉਥੇ ਮੌਕੇ ਉਤੇ ਮੌਜੂਦ ਹੋਰ ਹੋਮਗਾਰਡ ਜਵਾਨਾਂ ਨੇ ਤੁਰੰਤ ਹੁਕਮ ਸ਼ਰਮਾ ਨੂੰ ਇਲਾਜ ਲਈ ਮੈਡੀਕਲ ਕਾਲਜ ਹਸਪਤਾਲ ਨਾਹਨ ਪਹੁੰਚਦੇ ਕੀਤਾ, ਜਿੱਥੇ ਡਿਊਟੀ ਉਤੇ ਮੌਜੂਦ ਡਾਕਟਰ ਨੇ ਮੁੱਢਲੀ ਜਾਂਚ ਤੋਂ ਬਾਅਦ ਹੁਕਮ ਸ਼ਰਮਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ਦੀ ਪੁਸ਼ਟੀ ਸਿਰਮੌਰ ਜ਼ਿਲ੍ਹਾ ਹੋਮ ਗਾਰਡ ਕਮਾਂਡੈਂਟ ਟੀ. ਆਰ. ਵਰਮਾ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੁਕਮ ਸ਼ਰਮਾ ਪੁੱਤਰ ਪਾਤੀਰਾਮ ਸ਼ਰਮਾ ਵਾਸੀ ਪਾਤਲਿਓਂ ਡਾਕਖਾਨਾ ਬਾਤਾਮੰਡੀ, ਤਹਿਸੀਲ ਪਾਉਂਟਾ ਸਾਹਿਬ ਬਹੁਤ ਹੀ ਹੋਣਹਾਰ ਜਵਾਨ ਸੀ, ਜੋ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਉਂਦਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਜੋ ਵੀ ਰਾਹਤ ਰਾਸ਼ੀ ਮੁਹੱਈਆ ਕਰਵਾਈ ਜਾਵੇਗੀ, ਉਹ ਦਸਤਾਵੇਜ਼ ਮੁਕੰਮਲ ਕਰਨ ਉਪਰੰਤ ਜਾਰੀ ਕੀਤੀ ਜਾਵੇਗੀ। ਫਿਲਹਾਲ ਫੌਰੀ ਰਾਹਤ ਦੇ ਤੌਰ ਉਤੇ ਬੁੱਧਵਾਰ ਨੂੰ ਹੋਣ ਵਾਲੇ ਅੰਤਿਮ ਸਸਕਾਰ ਤੋਂ ਪਹਿਲਾਂ ਮ੍ਰਿਤਕ ਦੇ ਪਰਿਵਾਰ ਨੂੰ 5,000 ਰੁਪਏ ਦਿੱਤੇ ਗਏ ਹਨ।