ਹਰਿਆਣਾ ਸੂਬੇ ਵਿਚ ਗੋਹਾਨਾ ਦੇ ਖਾਨਪੁਰ ਵਿੱਚ ਇੱਕ ਵਿਅਕਤੀ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਸਮੇਂ ਉਹ ਆਪਣੇ ਕਿਸੇ ਦੋਸਤ ਨਾਲ ਮੋਟਰਸਾਈਕਲ ਉਤੇ ਸਵਾਰ ਹੋਕੇ ਘਰ ਨੂੰ ਆ ਰਿਹਾ ਸੀ। ਉਕਤ ਦੋਸ਼ੀ ਵੀ ਮੋਟਰਸਾਈਕਲ ਉਤੇ ਸਵਾਰ ਹੋਕੇ ਆਏ ਸਨ ਅਤੇ ਉਨ੍ਹਾਂ ਨੇ ਨੌਜਵਾਨ ਉਤੇ ਤਿੰਨ ਫਾ-ਇ-ਰ ਚਲਾਏ ਅਤੇ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਨੌਜਵਾਨ ਦੀ ਪਹਿਚਾਣ ਅਨਿਲ ਨਾਮ ਦੇ ਰੂਪ ਵਜੋਂ ਹੋਈ ਹੈ। ਮ੍ਰਿਤਕ ਨੌਜਵਾਨ ਖੇਤੀਬਾੜੀ ਦੇ ਨਾਲ-ਨਾਲ ਦੁੱਧ ਦੀ ਡੇਅਰੀ ਵੀ ਚਲਾ ਰਿਹਾ ਸੀ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਉਤੇ ਪਹੁੰਚੀ ਪੁਲਿਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਦੇਹ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਾਨਪੁਰ ਕਲਾਂ ਦਾ ਰਹਿਣ ਵਾਲਾ ਅਨਿਲ ਬੀਤੀ ਰਾਤ ਖੇਤ ਤੋਂ ਘਰ ਨੂੰ ਆ ਰਿਹਾ ਸੀ। ਰਸਤੇ ਵਿਚ ਉਹ ਆਪਣੇ ਦੋਸਤਾਂ ਨਾਲ ਮੋਟਰਸਾਈਕਲ ਉਤੇ ਚੌਪਾਲ ਨੇੜੇ ਆ ਰਿਹਾ ਸੀ। ਅਨਿਲ ਸਭ ਤੋਂ ਪਿੱਛੇ ਬੈਠਾ ਸੀ। ਇਸ ਦੌਰਾਨ ਮੋਟਰਸਾਈਕਲ ਉਤੇ ਆਏ ਨੌਜਵਾਨ ਨੇ ਪਿੱਛਿਓਂ ਉਸ ਉਤੇ ਗੋ-ਲੀ-ਆਂ ਚਲਾ ਦਿੱਤੀਆਂ। ਅਨਿਲ ਨੂੰ ਤਿੰਨ ਗੋ-ਲੀ-ਆਂ ਲੱਗ ਗਈਆਂ। ਇਸ ਤੋਂ ਪਹਿਲਾਂ ਕਿ ਉਸ ਦੇ ਨਾਲ ਮੋਟਰਸਾਈਕਲ ਉਤੇ ਬੈਠੇ ਪ੍ਰਦੀਪ ਅਤੇ ਗੌਤਮ ਦੇ ਠੀਕ ਹੁੰਦੇ, ਦੋਸ਼ੀ ਮੌਕੇ ਤੋਂ ਫ਼ਰਾਰ ਹੋ ਗਏ। ਇੱਕ ਤੋਂ ਬਾਅਦ ਇੱਕ ਗੋ-ਲੀ ਚੱਲਣ ਕਾਰਨ ਖਾਨਪੁਰ ਕਲਾਂ ਵਿੱਚ ਡ-ਰ ਦਾ ਮਾਹੌਲ ਬਣ ਗਿਆ।
ਪਿੰਡ ਵਾਲੇ ਆਪਣੇ ਘਰਾਂ ਤੋਂ ਬਾਹਰ ਆ ਗਏ। ਇਸ ਦੌਰਾਨ ਗੋ-ਲੀ-ਆਂ ਲੱਗ ਜਾਣ ਕਰਕੇ ਅਨਿਲ ਮੋਟਰਸਾਇਕਲ ਤੋਂ ਹੇਠਾਂ ਡਿੱ-ਗ ਪਿਆ। ਜਦੋਂ ਪਿੰਡ ਵਾਸੀਆਂ ਨੇ ਉਸ ਨੂੰ ਸੰਭਾਲਿਆ ਤਾਂ ਉਹ ਦਮ ਤੋੜ ਚੁੱਕਿਆ ਸੀ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।