ਅਬੋਹਰ (ਪੰਜਾਬ) ਵਿਚ ਪੈਂਦੇ ਪਿੰਡ ਦਾਨੇਵਾਲ ਸਤਕੋਸੀ ਤੋਂ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਇਥੇ ਪਿੰਡ ਦਾਨੇਵਾਲ ਸਤਕੋਸੀ ਵਿਚ ਬੀਤੀ ਰਾਤ ਠੇਕੇ ਉਤੇ ਬੈਠ ਕੇ ਸ਼-ਰਾ-ਬ ਪੀ ਰਹੇ ਦੋ ਵਿਅਕਤੀਆਂ ਵਿੱਚ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਬਹਿਸ-ਬਾਜ਼ੀ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਇਹ ਮਾਮਲਾ ਝ-ਗ-ੜੇ ਦਾ ਰੂਪ ਧਾਰਨ ਕਰ ਗਿਆ। ਇਸ ਝ-ਗ-ੜੇ ਦੌਰਾਨ ਇਕ ਵਿਅਕਤੀ ਨੇ ਇਕ ਬਜੁਰਗ ਆਦਮੀ ਦੀ ਬੁ-ਰੀ ਤਰ੍ਹਾਂ ਕੁੱਟ-ਮਾਰ ਕਰ ਦਿੱਤੀ। ਇਸ ਦੌਰਾਨ ਜਖਮੀਂ ਹੋਏ ਬਜੁਰਗ ਆਦਮੀ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਬੀਤੀ ਰਾਤ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ।
ਇਸ ਤੋਂ ਬਾਅਦ ਸਥਾਨਕ ਪੁਲਿਸ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਦੇਹ ਨੂੰ ਆਪਣੇ ਕਬਜੇ ਵਿੱਚ ਲੈ ਲਿਆ। ਇਸ ਮਾਮਲੇ ਸਬੰਧੀ ਥਾਣਾ ਖੂਹੀਆਂ ਸਰਵਰ ਵਿਖੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਦੋਸ਼ੀ ਵਿਅਕਤੀ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਜਗਰ ਸਿੰਘ ਪੁੱਤਰ ਜਗਜੀਤ ਸਿੰਘ ਉਮਰ ਕਰੀਬ 65 ਸਾਲ ਜੋ ਕਿ ਮਿਹਨਤ ਮਜਦੂਰੀ ਦਾ ਕੰਮ ਕਰਦਾ ਸੀ। ਪਰਿਵਾਰ ਵਾਲਿਆਂ ਦੇ ਦੱਸਣ ਅਨੁਸਾਰ ਕੱਲ ਜਗਰ ਸਿੰਘ ਉਸ ਪਿੰਡ ਦੇ ਹੀ ਸੁਭਾਸ਼ ਨਾਮ ਦੇ ਇਕ ਵਿਅਕਤੀ ਨਾਲ ਠੇਕੇ ਉਤੇ ਬੈਠ ਕੇ ਸ਼-ਰਾ-ਬ ਪੀ ਰਿਹਾ ਸੀ। ਜਿਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਬਹਿਸ ਹੋ ਗਈ। ਜਿਸ ਤੋਂ ਬਾਅਦ ਸੁਭਾਸ਼ ਨੇ ਜਗਰ ਸਿੰਘ ਦੀ ਕੁੱਟ-ਮਾਰ ਕਰ ਦਿੱਤੀ ਅਤੇ ਉਸ ਨੂੰ ਧੱਕਾ ਦੇ ਕੇ ਸੁੱ-ਟ ਦਿੱਤਾ।
ਇਸ ਦੌਰਾਨ ਜਗਰ ਸਿੰਘ ਬੇ-ਹੋ-ਸ਼ ਹੋ ਗਿਆ ਅਤੇ ਸੜਕ ਉਤੇ ਹੀ ਡਿੱ-ਗ ਪਿਆ। ਅਜਿਹਾ ਕਰਨ ਤੋਂ ਬਾਅਦ ਸੁਭਾਸ਼ ਮੌਕੇ ਵਾਲੀ ਥਾਂ ਤੋਂ ਭੱਜ ਗਿਆ। ਇਸ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਜਗਰ ਸੜਕ ਉਤੇ ਬੇ-ਹੋ-ਸ਼ ਹਾਲ ਵਿਚ ਪਿਆ ਹੈ। ਇਹ ਪਤਾ ਲੱਗਣ ਤੋਂ ਬਾਅਦ ਉਸ ਦਾ ਲੜਕਾ ਸੰਦੀਪ ਮੌਕੇ ਉਤੇ ਪਹੁੰਚ ਗਿਆ। ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਸ ਨੂੰ ਸਿਵਲ ਹਸਪਤਾਲ ਪਹੁੰਚਦੇ ਕੀਤਾ ਗਿਆ। ਜਿਥੇ ਉਸ ਦਾ ਗੰਭੀਰ ਹਾਲ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਅੱਗੇ ਰੈਫਰ ਕਰ ਦਿੱਤਾ।
ਪਰ ਪਰਿਵਾਰ ਨੇ ਉਸ ਨੂੰ ਬਾਹਰ ਲਿਜਾਣ ਤੋਂ ਅਸਮਰੱਥਾ ਪ੍ਰਗਟ ਕੀਤੀ ਅਤੇ ਇਲਾਜ ਲਈ ਉਥੇ ਹੀ ਰੱਖਿਆ। ਜਿਥੇ ਇਲਾਜ ਦੌਰਾਨ ਰਾਤ ਕਰੀਬ ਬਾਰਾਂ ਵਜੇ ਜਗਰ ਸਿੰਘ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਇਸ ਮਾਮਲੇ ਵਿਚ ਥਾਣਾ ਖੂਹੀਆਂ ਸਰਵਰ ਦੀ ਪੁਲਿਸ ਵਲੋਂ ਮ੍ਰਿਤਕ ਦੇ ਪੁੱਤਰ ਸੰਦੀਪ ਗਗਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ਉੱਤੇ ਦੋਸ਼ੀ ਸੁਭਾਸ਼ ਖਿਲਾਫ ਕ-ਤ-ਲ (302 ਤਹਿਤ) ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।