ਕਰੀਬ ਢਾਈ ਸਾਲ ਪਹਿਲਾਂ ਵਿਆਹੀ ਲੜਕੀ ਨੇ ਜਿੰਦਗੀ ਨੂੰ ਆਖੀ ਅਲਵਿਦਾ, ਪੇਕੇ ਪਰਿਵਾਰ ਨੇ ਸਹੁਰਿਆਂ ਤੇ ਲਾਏ ਗੰਭੀਰ ਇਲ-ਜ਼ਾਮ

Punjab

ਜਿਲ੍ਹਾ ਬਰਨਾਲਾ (ਪੰਜਾਬ) ਵਿਚ ਪੈਂਦੇ ਧਨੌਲਾ ਦੇ ਪਿੰਡ ਅਤਰਗੜ੍ਹ ਤੋਂ ਬਹੁਤ ਹੀ ਦੁਖ-ਦਾਈ ਖ਼ਬਰ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਧਨੌਲਾ ਦੇ ਪਿੰਡ ਅਤਰਗੜ੍ਹ ਦੇ ਰਹਿਣ ਵਾਲੇ ਸੁਖਵਿੰਦਰ ਦੀ ਪਤਨੀ ਸੰਦੀਪ ਕੌਰ ਉਮਰ ਕਰੀਬ 35 ਸਾਲ ਦੀ ਭੇਤ ਭਰੇ ਹਾਲ ਵਿਚ ਮੌ-ਤ ਹੋ ਗਈ ਹੈ। ਇਸ ਮਾਮਲੇ ਸਬੰਧੀ ਹਾਸਲ ਜਾਣਕਾਰੀ ਅਨੁਸਾਰ ਸੰਦੀਪ ਕੌਰ ਉਮਰ 35 ਸਾਲ ਜੋ ਕਿ ਪਿੰਡ ਅਤਰਗੜ੍ਹ ਵਿਖੇ ਵਿਆਹੀ ਹੋਈ ਸੀ ਅਤੇ ਜਿਸ ਦਾ ਪੇਕੇ ਪਿੰਡ ਧਨੌਲਾ ਖੁਰਦ ਹੈ, ਉਸ ਨੇ ਆਪਣੇ ਆਪ ਨੂੰ ਫਾ-ਹਾ, ਲਾ ਖੁ-ਦ-ਕੁ-ਸ਼ੀ ਕਰ ਲਈ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਧੀ ਸੰਦੀਪ ਕੌਰ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਹੀ ਹੋਇਆ ਸੀ। ਮ੍ਰਿ-ਤ-ਕ ਸੰਦੀਪ ਕੌਰ ਦੇ ਅਜੇ ਤੱਕ ਕੋਈ ਜੁਆਕ ਨਹੀਂ ਹੋਇਆ ਸੀ। ਮ੍ਰਿ-ਤ-ਕਾ ਸੰਦੀਪ ਕੌਰ ਦੇ ਪੇਕੇ ਪਰਿਵਾਰ ਨੇ ਸਹੁਰਿਆਂ ਉਤੇ ਦੋਸ਼ ਲਾਉਂਦਿਆਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਨੂੰ ਸਹੁਰਿਆਂ ਵੱਲੋਂ ਤੰ-ਗ, ਪ੍ਰੇ-ਸ਼ਾ-ਨ ਕੀਤਾ ਜਾ ਰਿਹਾ ਸੀ। ਸਹੁਰੇ ਪਰਿਵਾਰ ਤੋਂ ਤੰ-ਗ ਹੋਕੇ ਉਨ੍ਹਾਂ ਦੀ ਧੀ ਨੇ ਇਹ ਘਾ-ਤ-ਕ ਕਦਮ ਚੁੱਕਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਸੰਦੀਪ ਕੌਰ ਨੂੰ ਸਰਕਾਰੀ ਹਸਪਤਾਲ ਵੀ ਲਿਜਾਇਆ ਗਿਆ ਸੀ। ਪਰ ਹਸਪਤਾਲ ਵਿਚ ਡਿਊਟੀ ਉਤੇ ਮੌਜੂਦ ਡਾਕਟਰਾਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਸੰਦੀਪ ਕੌਰ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਇਸ ਮਾਮਲੇ ਦੀ ਰਿਪੋਰਟ ਸਬੰਧਤ (ਥਾਣੇ) ਪੁਲਿਸ ਪ੍ਰਸ਼ਾਸਨ ਨੂੰ ਭੇਜ ਦਿੱਤੀ ਗਈ।

Leave a Reply

Your email address will not be published. Required fields are marked *