ਪੰਜਾਬ ਵਿਚ ਕਰਤਾਰਪੁਰ, ਭੁਲੱਥ ਰੋਡ ਉਤੇ ਸਥਿਤ ਪਿੰਡ ਮੱਲੀਆਂ ਵਿੱਚ ਕੱਲ ਸ਼ਾਮ 6 ਵਜੇ ਦੇ ਕਰੀਬ ਦੋ ਵਿਅਕਤੀਆਂ ਵਿੱਚ ਹੋਏ ਝ-ਗ-ੜੇ ਵਿੱਚ ਬਚਾਅ ਕਰਨ ਲਈ ਆਏ ਇੱਕ ਨੌਜਵਾਨ ਦੀ ਗੋ-ਲੀ ਲੱਗਣ ਕਾਰਨ ਮੌ-ਤ ਹੋ ਗਈ, ਜਦੋਂਕਿ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਸ ਮਾਮਲੇ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੁਰਪ੍ਰੀਤ ਸਿੰਘ ਲਾਲੀ ਪੁੱਤਰ ਪਰਮਜੀਤ ਸਿੰਘ ਵਾਸੀ ਪਿੰਡ ਮੱਲੀਆਂ ਜੋ ਕਿ ਜੇ. ਸੀ. ਬੀ. ਨਾਲ ਮਿੱਟੀ ਭਰਨ ਦਾ ਕੰਮ ਕਰਦਾ ਹੈ ਅਤੇ ਪਿੰਡ ਵਿੱਚ ਹੀ ਕਿਸੇ ਦੇ ਪਲਾਟ ਵਿੱਚ ਮਿੱਟੀ ਭਰ ਰਿਹਾ ਸੀ। ਉਨ੍ਹਾਂ ਦੀ ਇੱਕ ਟ੍ਰਾਲੀ ਦਾ ਡਰਾਈਵਰ ਆਪਣੀ ਟ੍ਰਾਲੀ ਨੂੰ ਮਿੱਟੀ ਨਾਲ ਭਰ ਕੇ ਪਲਾਟ ਵਿੱਚ ਪਾਉਣ ਲਈ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਕਾਰ ਸੜਕ ਉਤੇ ਖੜ੍ਹੀ ਸੀ ਜਿਸ ਦੇ ਬਾਹਰ ਕੁਝ ਨੌਜਵਾਨ ਵੀ ਖੜ੍ਹੇ ਸਨ।
ਡਰਾਈਵਰ ਨੇ ਫੋਨ ਕਰਕੇ ਸੱਦਿਆ ਮਾਲਕ
ਟ੍ਰਾਲੀ ਦੇ ਡਰਾਈਵਰ ਨੇ ਉਨ੍ਹਾਂ ਨੂੰ ਕਾਰ ਸਾਈਡ ਉਤੇ ਕਰਨ ਦੇ ਲਈ ਕਿਹਾ ਪਰ ਉਨ੍ਹਾਂ ਨੇ ਕਥਿਤ ਤੌਰ ਉਤੇ ਕਾਰ ਨੂੰ ਸਾਈਡ ਉਤੇ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਟ੍ਰਾਲੀ ਦੇ ਡਰਾਈਵਰ ਨੇ ਆਪਣੇ ਮਾਲਕ ਗੁਰਪ੍ਰੀਤ ਸਿੰਘ ਲਾਲੀ ਨੂੰ ਫੋਨ ਕਰਕੇ ਮੌਕੇ ਉਤੇ ਬੁਲਾ ਲਿਆ। ਜਿੱਥੇ ਕਾਰ ਸਵਾਰ ਵਿਅਕਤੀਆਂ ਦੀ ਗੁਰਪ੍ਰੀਤ ਸਿੰਘ ਨਾਲ ਬ-ਹਿ-ਸ ਹੋ ਗਈ।
ਇਸੇ ਦੌਰਾਨ ਨੇੜੇ ਹੀ ਰਹਿੰਦੇ ਗੁਰਪ੍ਰੀਤ ਸਿੰਘ ਦੇ ਚਚੇਰੇ ਭਰਾ ਮਨਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਤਾਂ ਉਹ ਵੀ ਮੌਕੇ ਉਤੇ ਆ ਗਿਆ। ਇਸ ਦੌਰਾਨ ਕਾਰ ਡਰਾਈਵਰ ਨੇ ਗੋ-ਲੀ-ਆਂ ਚਲਾ ਦਿੱਤੀਆਂ। ਗੋ-ਲੀ-ਆਂ ਲੱਗਣ ਨਾਲ ਮਨਜਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਅਤੇ ਗੁਰਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਤੁਰੰਤ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਮਨਜਿੰਦਰ ਸਿੰਘ ਦੀ ਮੌ-ਤ ਹੋ ਗਈ ਅਤੇ ਗੁਰਪ੍ਰੀਤ ਸਿੰਘ ਗੰਭੀਰ ਜ਼ਖਮੀ ਹਾਲ ਵਿਚ ਦਾਖਲ ਹੈ।
ਚੰਗੇ ਸੁਭਾਅ ਦਾ ਮਾਲਕ ਸੀ ਮ੍ਰਿਤਕ
ਇਸ ਮੌਕੇ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਮਨਜਿੰਦਰ ਸਿੰਘ ਬਹੁਤ ਹੀ ਸਾਦੇ ਸੁਭਾਅ ਦਾ ਵਿਅਕਤੀ ਸੀ ਅਤੇ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਦੀਆਂ ਦੋ ਲੜਕੀਆਂ ਅਤੇ ਇੱਕ ਲੜਕਾ ਹੈ ਜੋ ਅਜੇ ਛੋਟਾ ਹੈ। ਇਸ ਸਬੰਧੀ ਮੀਡੀਆ ਵਲੋਂ ਪੁਲਿਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।
ਪਤਾ ਲੱਗਿਆ ਹੈ ਕਿ ਪੁਲਿਸ ਵੱਲੋਂ ਪਿੰਡ ਵਿੱਚ ਜਾ ਕੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਅਤੇ ਪਿੰਡ ਵਿੱਚ ਲੱਗੇ CCTV ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਨ੍ਹਾਂ ਚੋਣਾਂ ਦੇ ਦਿਨਾਂ ਦੌਰਾਨ ਪੁਲਿਸ ਵੱਲੋਂ ਲਾਇਸੈਂਸੀ ਹ-ਥਿ-ਆ-ਰ ਜਮ੍ਹਾਂ ਕਰਵਾਏ ਜਾਂਦੇ ਹਨ, ਪਰ ਫਿਰ ਵੀ ਲੋਕਾਂ ਵੱਲੋਂ ਇਸ ਤਰ੍ਹਾਂ ਸ਼ਰੇਆਮ ਗੋ-ਲੀ-ਆਂ ਚਲਾਉਣ ਕਾਰਨ ਪਿੰਡ ਵਿੱਚ ਸਹਿਮ ਤੇ ਸੋਗ ਦਾ ਮਾਹੌਲ ਬਣ ਗਿਆ ਹੈ।