ਆਟੋ ਰਿਕਸ਼ੇ ਵਿਚ ਸਵਾਰ, ਨੌਜਵਾਨਾਂ ਨੇ ਚਾਲਕ ਉਤੇ ਕੀਤਾ ਵਾਰ, ਜਖਮੀਂ ਨੇ ਤੋੜਿਆ ਦਮ, ਭਰਾ ਦੀ ਸ਼ਿਕਾਇਤ ਉਤੇ ਮਾਮਲਾ ਹੋਇਆ ਦਰਜ

Punjab

ਹਰਿਆਣਾ ਸੂਬੇ ਦੇ ਭਿਵਾਨੀ ਵਿਖੇ ਸਵੇਰੇ ਭਿਵਾਨੀ ਦੇ ਕੋਂਟ ਰੋਡ ਬਾਈਪਾਸ ਨੇੜੇ ਇੱਕ ਆਟੋ ਰਿਕਸ਼ਾ ਚਾਲਕ ਦਾ ਉਸ ਦੇ ਆਟੋ ਰਿਕਸ਼ੇ ਵਿੱਚ ਸਵਾਰ ਕੁਝ ਵਿਅਕਤੀਆਂ ਵੱਲੋਂ ਚਾ-ਕੂ ਅਤੇ ਤਿੱਖੇ ਹ-ਥਿ-ਆ-ਰ ਨਾਲ ਵਾਰ ਕਰਕੇ ਬੇ-ਰ-ਹਿ-ਮੀ ਦੇ ਨਾਲ ਕ-ਤ-ਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਟੋ ਰਿਕਸ਼ਾ ਚਾਲਕ ਆਪਣੇ ਆਟੋ ਰਿਕਸ਼ੇ ਤੋਂ ਕਰੀਬ 150 ਮੀਟਰ ਦੀ ਦੂਰੀ ਉਤੇ ਬੇ-ਹੋ-ਸ਼ ਹਾਲ ਵਿਚ ਪਿਆ ਮਿਲਿਆ ਹੈ। ਜਿਸ ਨੂੰ ਇਲਾਜ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਇਸ ਮਾਮਲੇ ਬਾਰੇ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਆਟੋ ਚਾਲਕ ਦੀ ਦੇਹ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਪੁਲਿਸ ਵਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਉੱਤੇ ਤਿੰਨ ਨਾਮਜ਼ਦ ਵਿਅਕਤੀਆਂ ਸਮੇਤ ਹੋਰਨਾਂ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਮਾਨਹੇਰੂ ਦੇ ਰਹਿਣ ਵਾਲੇ ਮੋਨੂੰ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਸਭ ਤੋਂ ਵੱਡਾ ਸੋਨੂੰ ਅਤੇ ਫਿਰ ਮੋਨੂੰ ਅਤੇ ਸਭ ਤੋਂ ਛੋਟਾ ਸੋਮਬੀਰ ਉਮਰ 27 ਸਾਲ ਸੀ। ਸੋਨੂੰ ਅਤੇ ਸੋਮਬੀਰ ਦਾ ਵਿਆਹੇ ਹੋਏ ਹਨ। ਸੋਮਬੀਰ ਸ਼ਹਿਰ ਵਿੱਚ ਆਟੋ ਰਿਕਸ਼ਾ ਚਲਾਉਂਦਾ ਸੀ।

ਅੱਗੇ ਮੋਨੂੰ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਉਸ ਦਾ ਭਰਾ ਸੋਮਬੀਰ ਆਟੋ ਰਿਕਸ਼ੇ ਉਤੇ ਪਿੰਡ ਨੰਗਲ ਤੋਂ ਭਿਵਾਨੀ ਨੂੰ ਆ ਰਿਹਾ ਸੀ। ਸੋਮਬੀਰ ਨਾਲ ਦੋ ਹੋਰ ਮੁੰਡੇ ਵੀ ਸਨ। ਜਿਨ੍ਹਾਂ ਵਿੱਚ ਇੱਕ ਰਾਹੁਲ ਵਾਸੀ ਨੰਗਲ ਅਤੇ ਦੂਜਾ ਬੇਦੂ ਵਾਸੀ ਮਾਨਹੇਰੂ ਸੀ। ਉਸ ਨੇ ਦੱਸਿਆ ਕਿ ਉਹ ਹੋਰ ਨੌਜਵਾਨਾਂ ਨੂੰ ਨਹੀਂ ਜਾਣਦਾ। ਉਸ ਨੂੰ ਸੂਚਨਾ ਮਿਲੀ ਕਿ ਉਸ ਦੇ ਭਰਾ ਸੋਮਬੀਰ ਦਾ ਆਟੋ ਵਿਚ ਤੇ-ਜ਼-ਧਾ-ਰ ਚੀਜਾਂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ।

Leave a Reply

Your email address will not be published. Required fields are marked *