ਜਿਲ੍ਹਾ ਗੁਰਦਾਸਪੁਰ (ਪੰਜਾਬ) ਵਿਚ ਚੋ-ਣ ਜ਼ਾਬਤੇ ਦੌਰਾਨ ਇਕ ਵੱ-ਡੀ ਘਟਨਾ ਵਾਪਰ ਜਾਣ ਦਾ ਦੁਖ-ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰਦਾਸਪੁਰ ਦੇ ਐਫ. ਸੀ. ਆਈ. ਗੋਦਾਮਾਂ ਵਿੱਚ ਕਣਕ ਦੀ ਢੋਆ-ਢੁਆਈ ਦਾ ਕੰਮ ਕਰਦੇ ਸਮੇਂ ਟਰੱਕਾਂ ਨੂੰ ਖੜ੍ਹਾ ਕਰਨ ਦੀ ਜਗ੍ਹਾ ਨੂੰ ਲੈ ਕੇ ਟਰੱਕ ਡਰਾਈਵਰਾਂ ਦਾ ਆਪਸ ਵਿੱਚ ਝ-ਗ-ੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਝ-ੜ-ਪ ਦੌਰਾਨ ਇਕ ਧਿਰ ਵੱਲੋਂ ਆੜ੍ਹਤੀਏ ਨੂੰ ਬੁਲਾਇਆ ਗਿਆ, ਜਿਸ ਨੇ ਮੌਕੇ ਉਤੇ ਪਹੁੰਚ ਕੇ ਦੂਜੀ ਧਿਰ ਦੇ ਡਰਾਈਵਰ ਉਤੇ ਗੋ-ਲੀ-ਆਂ ਚਲਾ ਦਿੱਤੀਆਂ। ਇਸ ਕਾਰਨ ਇਕ ਡਰਾਈਵਰ ਦੀ ਦੁ-ਖ-ਦ, ਮੌ-ਤ ਹੋ ਗਈ ਹੈ।
ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੱਖਣ ਪੁੱਤਰ ਬਾਊ ਮਸੀਹ ਪਿੰਡ ਅਲੂਣਾ ਦਾ ਰਹਿਣ ਵਾਲਾ ਆਪਣੇ ਟਰੱਕ ਵਿੱਚ ਕਣਕ ਲੱਦ ਕੇ ਪਠਾਨਕੋਟ ਰੋਡ ਉਤੇ ਮਿਲਕ ਪਲਾਂਟ ਦੇ ਨੇੜੇ ਸਥਿਤ ਐਫ. ਸੀ. ਆਈ. ਦੇ ਗੋਦਾਮਾਂ ਵਿਚ ਆਇਆ ਸੀ। ਇਸ ਦੌਰਾਨ ਉਸ ਦੇ ਟਰੱਕ ਨਾਲ ਦੂਜੇ ਡਰਾਈਵਰ ਦਾ ਟਰੱਕ ਲੱਗ ਗਿਆ। ਇਸ ਸਬੰਧੀ ਮਾਮੂਲੀ ਤਕ-ਰਾਰ ਨੂੰ ਲੈ ਕੇ ਇਕ ਧਿਰ ਦੇ ਡਰਾਈਵਰ ਨੇ ਆਪਣੇ ਆੜਤੀਏ ਹਰਪਾਲ ਸਿੰਘ ਉਰਫ ਸਾਜਨ ਨੂੰ ਫੋਨ ਕਰ ਦਿੱਤਾ। ਉਹ ਦੋ ਗੱਡੀਆਂ ਉਤੇ ਆਇਆ ਅਤੇ ਮੱਖਣ ਨਾਲ ਬਹਿਸ ਕਰਨ ਲੱਗ ਪਿਆ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਹਰਪਾਲ ਸਿੰਘ ਉਰਫ ਸਾਜਨ ਨੇ ਟਰੱਕ ਡਰਾਈਵਰ ਮੱਖਣ ਮਸੀਹ ਉਤੇ ਫਾ-ਇ-ਰ ਕਰ ਦਿੱਤਾ ਜੋ ਉਸ ਦੇ ਪੇਟ ਵਿਚ ਜਾ ਲੱਗਿਆ ਅਤੇ ਉਸ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਮ੍ਰਿਤਕ ਮੱਖਣ ਡਰਾਈਵਰ ਦੇ ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚ ਗਏ ਅਤੇ ਗੁੱ-ਸੇ ਵਿਚ ਆਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਆੜਤੀਏ ਦੀਆਂ ਦੋਵੇਂ ਗੱਡੀਆਂ ਦੀ ਭੰਨ-ਤੋੜ ਕਰ ਦਿੱਤੀ ਅਤੇ ਐਫ. ਸੀ. ਆਈ. ਗੋਦਾਮ ਦੇ ਬਾਹਰ ਧਰਨਾ ਲਾ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਆੜ੍ਹਤੀਏ ਦੀਆਂ ਗੱਡੀਆਂ ਵੀ ਜ਼ਬਤ ਕਰ ਲਈਆਂ ਹਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਮੌਕੇ ਉਤੇ ਪੁੱਜੇ ਡੀ. ਐਸ. ਪੀ. ਮੋਹਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਉਤੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਖਬਰ ਲਿਖੇ ਜਾਣ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਸੀ।