ਦੋ ਧਿਰਾਂ ਵਿਚਕਾਰ ਹੋਇਆ ਝ-ਗ-ੜਾ, ਇਕ ਨੌਜਵਾਨ ਨੇ ਤੋੜਿਆ ਦਮ, ਜਾਂਂਚ ਜਾਰੀ, ਮੁੱਢਲੀ ਜਾਣਕਾਰੀ ਵਿਚ, ਦੱਸੀ ਜਾ ਰਹੀ ਹੈ ਇਹ ਵਜ੍ਹਾ

Punjab

ਜਿਲ੍ਹਾ ਲੁਧਿਆਣਾ (ਪੰਜਾਬ) ਦੇ ਥਾਣਾ ਸੁਧਾਰ ਵਿਚ ਪੈਂਦੇ ਪਿੰਡ ਰਾਜੋਆਣਾ ਤੋਂ ਦੁ-ਖ-ਦ ਸਮਾਚਾਰ ਮਿਲਿਆ ਹੈ। ਇਥੇ ਇਲ-ਜ਼ਾਮ ਲਾਇਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਨੂੰ ਕੁਰਸੀ ਨਾਲ ਬੰ-ਨ੍ਹ ਕੇ, ਪਾਣੀ ਵਿੱਚ ਨੱਕ ਡੁ-ਬੋ ਕੇ ਕ-ਤ-ਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪੁਲਿਸ ਨੇ ਉਸ ਨੂੰ ਬਚਾ ਲਿਆ। ਨੌਜਵਾਨ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ, ਜਿਸ ਦਾ ਹਾਲ ਨਾਜ਼ੁਕ ਬਣਿਆ ਹੋਇਆ ਹੈ। ਦੂਜੀ ਧਿਰ ਦੇ ਇੱਕ 65 ਸਾਲ ਉਮਰ ਦੇ ਵਿਅਕਤੀ ਨੂੰ ਵੀ ਗੰਭੀਰ ਹਾਲ ਵਿੱਚ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਸੁਧਾਰ ਥਾਣੇ ਵਿਚ ਪੈਂਦੇ ਪਿੰਡ ਰਾਜੋਆਣਾ ਕਲਾਂ ਵਿਚ ਅਮਨਜੀਤ ਸਿੰਘ ਅਤੇ ਗੱਗੂ ਧਿਰ ਵਿਚ ਚੱਲ ਰਹੀ ਰੰ-ਜਿ-ਸ਼ ਵਿਚ ਸ਼ਨੀਵਾਰ ਰਾਤ ਨੂੰ ਗੱਗੂ ਧਿਰ ਦੇ ਕਈ ਨੌਜਵਾਨਾਂ ਨੇ ਅਮਨਜੀਤ ਸਿੰਘ ਧਿਰ ਨਾਲ ਸਬੰਧਤ ਰਾਜਨ ਸਿੰਘ ਉਮਰ 22 ਸਾਲ ਵਾਸੀ ਹਾਂਸ ਕਲਾਂ ਦਾ ਹ-ਥਿ-ਆ-ਰਾਂ ਨਾਲ ਕੁੱਟ-ਮਾਰ ਕਰਕੇ ਕ-ਤ-ਲ ਕਰ ਦਿੱਤਾ। ਐਤਵਾਰ ਦੀ ਦੁਪਹਿਰ ਨੂੰ ਉਸ ਦੀ ਦੇਹ ਬਰਾਮਦ ਕੀਤੀ ਗਈ।

ਦੱਸਿਆ ਜਾ ਰਿਹਾ ਹੈ ਕਿ ਰਾਜਨ ਸਿੰਘ ਆਪਣੇ ਦੋਸਤ ਅਮਨਜੀਤ ਸਿੰਘ ਦੀ ਇਸ ਝ-ਗ-ੜੇ ਵਿੱਚ ਮਦਦ ਕਰਨ ਲਈ ਕਈ ਹੋਰ ਦੋਸਤਾਂ ਨੂੰ ਨਾਲ ਲੈ ਕੇ ਆਇਆ ਸੀ ਅਤੇ ਉਨ੍ਹਾਂ ਨੇ ਮਿਲ ਕੇ ਸ਼ਨੀਵਾਰ ਰਾਤ ਨੂੰ ਗੱਗੂ ਦੇ ਘਰ ਉਤੇ ਹ-ਮ-ਲਾ ਕਰ ਦਿੱਤਾ ਸੀ। ਪਰ ਗੱਗੂ ਧਿਰ ਦੀ ਵੀ ਪਹਿਲਾਂ ਤੋਂ ਪੂਰੀ ਤਿਆਰੀ ਕੀਤੀ ਹੋਈ ਸੀ। ਕਿਉਂਕਿ ਬੀਤੀ 14 ਮਈ ਨੂੰ ਵੀ ਅਮਨਜੀਤ ਸਿੰਘ ਦੇ ਦੋਸਤ ਰਾਜਨ ਨੇ ਗੱਗੂ ਦੇ ਘਰ ਉਤੇ ਹ-ਮ-ਲਾ ਕਰ ਦਿੱਤਾ ਸੀ। ਇਲਜ਼ਾਮ ਹੈ ਕਿ ਇਸ ਸਬੰਧੀ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਇਸ ਝ-ਗ-ੜੇ ਵਿੱਚ ਗੱਗੂ ਦੇ ਪਿਤਾ ਜਗਦੇਵ ਸਿੰਘ ਉਮਰ 65 ਸਾਲ ਦੇ ਹੱਥਾਂ ਅਤੇ ਲੱਤਾਂ ਉਤੇ ਸੱ-ਟਾਂ ਲੱਗ ਗਈਆਂ ਸਨ। ਰਾਏਕੋਟ ਦੇ ਸਰਕਾਰੀ ਹਸਪਤਾਲ ਵਿੱਚ ਐਤਵਾਰ ਦੁਪਹਿਰ ਉਸ ਨੂੰ ਹੋਸ਼ ਆਈ। ਇਸ ਦੌਰਾਨ ਰਾਜਨ ਧਿਰ ਦਾ ਬਲਜੋਤ ਸਿੰਘ ਬੌਬੀ ਗੱਗੂ ਧਿਰ ਦੇ ਹੱਥ ਚੜ੍ਹ ਗਿਆ। ਗੱਗੂ ਧਿਰ ਨੇ ਪਹਿਲਾਂ ਰਾਜਨ ਦੀ ਦੇਹ ਨੂੰ ਚੁੱਕ ਕੇ ਰਾਜੋਆਣਾ ਕਲਾਂ ਤੋਂ ਬੁਰਜ ਹਰੀ ਸਿੰਘ ਲਿੰਕ ਰੋਡ ਉਤੇ ਸਥਿਤ ਹੱਡਾ-ਰੋੜੀ ਨੇੜੇ ਖੇਤਾਂ ਵਿਚ ਸੁੱ-ਟ ਦਿੱਤਾ, ਦੱਸਿਆ ਜਾ ਰਿਹਾ ਹੈ ਕਿ ਦੇਹ ਨੂੰ ਟ੍ਰੈਕਟਰ ਨਾਲ ਦ-ਰ-ੜ ਕੇ ਸਾ-ੜ-ਨ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਬਾਅਦ ਰਾਜਨ ਦੇ ਦੋਸਤ ਬਲਜੋਤ ਸਿੰਘ ਬੌਬੀ ਉਮਰ 20 ਸਾਲ ਨੂੰ ਵੀ ਮਾ-ਰ-ਨ ਦੇ ਇਰਾਦੇ ਨਾਲ ਗੱਗੂ ਅਤੇ ਉਸ ਦੇ ਦੋਸਤ ਘਰ ਦੀ ਕੁਰਸੀ ਨਾਲ ਬੰ-ਨ੍ਹ ਕੇ ਉਸ ਦੀ ਕੁੱਟ-ਮਾਰ ਕਰਦੇ ਰਹੇ।

ਦੱਸਿਆ ਜਾ ਰਿਹਾ ਹੈ ਕਿ ਬੌਬੀ ਦਾ ਨੱਕ ਪਾਣੀ ਵਿੱਚ ਡੁ-ਬੋ ਕੇ ਕੁੱ-ਟਿ-ਆ ਗਿਆ ਅਤੇ ਉਸ ਦੇ ਸਰੀਰ ਉਤੇ ਤੇਜ਼-ਧਾਰ ਚੀਜ਼ਾਂ ਨਾਲ ਕਈ ਵਾਰ ਕੀਤੇ ਗਏ। ਬੌਬੀ ਵਲੋਂ ਰੌਲਾ ਪਾਉਣ ਦੀ ਆਵਾਜ਼ ਸੁਣ ਕੇ ਪਿੰਡ ਦੇ ਇੱਕ ਵਿਅਕਤੀ ਨੇ ਪੁਲਿਸ ਕੰਟਰੋਲ ਰੂਮ ਅਤੇ 112 ਨੰਬਰ ਉਤੇ ਫ਼ੋਨ ਕਰਕੇ ਇਸ ਸਬੰਧੀ ਸੂਚਨਾ ਦੇ ਦਿੱਤੀ। ਇਸ ਤੋਂ ਪਹਿਲਾਂ ਕਿ ਦੋਸ਼ੀ ਬੌਬੀ ਦਾ ਵੀ ਕ-ਤ-ਲ ਕਰ ਦਿੰਦੇ, ਇਸ ਤੋਂ ਪਹਿਲਾਂ ਹੀ ਥਾਣਾ ਸੁਧਾਰ ਦੀ ਪੁਲਿਸ ਨੇ ਤੁਰੰਤ ਪਹੁੰਚ ਕੇ ਉਸ ਨੂੰ ਛੁਡਵਾਇਆ ਅਤੇ ਰਾਏਕੋਟ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ।

ਇਸ ਮਾਮਲੇ ਵਿਚ ਹਰਮਨਦੀਪ ਸਿੰਘ ਨੇ ਦੋਸ਼ ਲਾਇਆ ਹੈ ਕਿ ਗੱਗੂ ਦੇ ਨਾਲ ਰਾਜੋਆਣਾ ਕਲਾਂ ਦੇ ਜੱਸਾ, ਚਰਨਾ, ਅੰਮ੍ਰਿਤ, ਕਾਂਤੀ, ਰਵੀ, ਵਿਕਰਮ, ਰਵੀ ਸਮੇਤ ਅੱਧੀ ਦਰਜਨ ਅਣ-ਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਰਾਜਨ ਸਿੰਘ ਦਾ ਕ-ਤ-ਲ ਕਰ ਦਿੱਤਾ ਹੈ।

ਦੂਜੀ ਤਰਫ ਇਸ ਮਾਮਲੇ ਵਿਚ ਅਮਨਜੀਤ ਸਿੰਘ ਨੇ ਦੋਸ਼ ਲਾਇਆ ਕਿ 14 ਮਈ ਨੂੰ ਗੱਗੂ ਧਿਰ ਨੇ ਹਲਵਾਰਾ ਲਿੰਕ ਰੋਡ ਉਤੇ ਉਸ ਦੀ ਬੁਰੀ ਤਰ੍ਹਾਂ ਕੁੱਟ-ਮਾਰ ਕਰ ਕੇ 47 ਹਜ਼ਾਰ ਰੁਪਏ ਖੋਹ ਲਏ ਸਨ। ਉਸ ਨੇ ਥਾਣਾ ਸੁਧਾਰ ਵਿਖੇ ਸ਼ਿਕਾਇਤ ਕੀਤੀ ਪਰ ਉਲਟਾ ਪੁਲਿਸ ਨੇ ਉਸ ਨੂੰ ਹੀ ਝੂ-ਠੇ ਕਰਾਸ ਕੇਸ ਵਿੱਚ ਫਸਾਉਣ ਦੀ ਧ-ਮ-ਕੀ ਦੇਣ ਲੱਗੀ। ਜਦੋਂ ਉਹ ਗੱਗੂ ਦੇ ਘਰ ਆਪਣੇ ਪੈਸੇ ਲੈਣ ਗਿਆ ਤਾਂ ਉਸ ਦੀ ਕੁੱਟ-ਮਾਰ ਕੀਤੀ ਗਈ।

Leave a Reply

Your email address will not be published. Required fields are marked *