ਕਿਸੇ ਪੁਰਾਣੀ ਰੰ-ਜਿ-ਸ਼ ਦੇ ਚੱਲਦੇ, ਪਿੰਡ ਵਿਚ ਬੈਠੇ, ਦੋ ਨੌਜਵਾਨਾਂ ਉਤੇ ਕੀਤਾ ਵਾਰ, ਇਕ ਨੇ ਤਿਆਗੇ ਪ੍ਰਾਣ, ਦੂਜਾ ਗੰਭੀਰ, ਹਸਪਤਾਲ ਭਰਤੀ

Punjab

ਜਿਲ੍ਹਾ ਬਰਨਾਲਾ (ਪੰਜਾਬ) ਦੇ ਪਿੰਡ ਕਾਲੇਕੇ ਵਿਚ ਉਸ ਸਮੇਂ ਡ-ਰ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਪਿੰਡ ਦੇ ਚੌਕ ਵਿਚ ਇਕੱਠੇ ਹੋਏ 15 ਤੋਂ 20 ਨੌਜਵਾਨਾਂ ਵਲੋਂ ਕਿਸੇ ਪੁਰਾਣੀ ਰੰ-ਜਿ-ਸ਼ ਦੇ ਚੱਲਦੇ ਤਿੱਖੀਆਂ ਚੀਜ਼ਾਂ ਨਾਲ ਦੋ ਨੌਜਵਾਨਾਂ ਉਤੇ ਹ-ਮ-ਲਾ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹ-ਮ-ਲੇ ਦੇ ਕਾਰਨ ਇਕ ਨੌਜਵਾਨ ਦੀ ਮੌ-ਤ ਹੋ ਗਈ ਹੈ ਅਤੇ ਦੂਜੇ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰੁਪਿੰਦਰ ਸ਼ਰਮਾ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ।

ਇਸ ਮਾਮਲੇ ਬਾਰੇ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪਿੰਡ ਕਾਲਕੇ ਦੇ ਰਹਿਣ ਵਾਲੇ ਰੁਪਿੰਦਰ ਸ਼ਰਮਾ ਉਮਰ 23 ਸਾਲ ਪੁੱਤਰ ਰਾਜ ਕੁਮਾਰ ਅਤੇ ਜਸਪਾਲ ਸਿੰਘ ਪਿੰਡ ਕਾਲੇਕੇ ਵਿਚ ਸਥਿਤ ਪੀ. ਐਨ. ਬੀ. ਬੈਂਕ ਦੇ ਕੋਲ ਬੈਠੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ 15 ਤੋਂ 20 ਨੌਜਵਾਨਾਂ ਨੇ ਉਨ੍ਹਾਂ ਉਤੇ ਹ-ਮ-ਲਾ ਕਰ ਦਿੱਤਾ। ਇਸ ਹ-ਮ-ਲੇ ਦੇ ਚਲਦਿਆਂ ਰੁਪਿੰਦਰ ਸ਼ਰਮਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਦੋਂ ਕਿ ਉਸ ਦੇ ਦੂਜੇ ਸਾਥੀ ਦੇ ਹੱਥ ਵਿਚੋਂ ਗੋ-ਲੀ ਲੰਘ ਗਈ।

ਇਸ ਦੌਰਾਨ ਪਿੰਡ ਵਿੱਚ ਰੌਲਾ ਪੈ ਗਿਆ ਅਤੇ ਇਸ ਮਾਮਲੇ ਦੀ ਸੂਚਨਾ ਉਕਤ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਤੱਕ ਪਹੁੰਚ ਗਈ। ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਮੌਕੇ ਉਤੇ ਪਹੁੰਚ ਕੇ ਉਨ੍ਹਾਂ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਲਿਜਾ ਕੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਰੁਪਿੰਦਰ ਸ਼ਰਮਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੂਜੇ ਜ਼ਖ਼ਮੀ ਜਸਪਾਲ ਸਿੰਘ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਇਸ ਘ-ਟ-ਨਾ ਸਬੰਧੀ ਧਨੌਲਾ ਪੁਲਿਸ ਨੂੰ ਸੂਚਿਤ ਕਰਨ ਉਪਰੰਤ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ।

Leave a Reply

Your email address will not be published. Required fields are marked *