ਰਾਜਸਥਾਨ ਦੇ ਜਿਲ੍ਹਾ ਉਦੈਪੁਰ ਵਿਚ ਪੈਂਦੇ ਫਲਾਸਿਆ ਥਾਣਾ ਇਲਾਕੇ ਵਿਚ ਬਹੁਤ ਹੀ ਦੁੱਖ-ਦਾਈ ਹਾਦਸਾ ਵਾਪਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਲਾਸਿਆ ਥਾਣੇ ਦੇ ਏਰੀਏ ਵਿਚ ਵਿੱਚ ਜੀਪ ਅਤੇ ਮੋਟਰਸਾਈਕਲ ਦੀ ਟੱਕਰ ਦੌਰਾਨ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਦੀ ਮੌ-ਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੁਨੀਲ ਉਮਰ 20 ਸਾਲ, ਰਾਹੁਲ ਉਮਰ 17 ਸਾਲ ਅਤੇ ਦੀਪਕ ਉਮਰ 18 ਸਾਲ ਵਾਸੀ ਟੁੰਡਰ ਦੇ ਰੂਪ ਵਜੋਂ ਹੋਈ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਥਾਣਾ ਖੇਤਰ ਦੇ ਗਰਨਵਾਸ ਪਿੰਡ ਤੋਂ ਆਮੋੜ ਪਿੰਡ ਵਿਚ ਬਰਾਤ ਆਈ ਸੀ। ਸੋਮਵਾਰ ਦੇਰ ਸ਼ਾਮ ਨੂੰ ਜਿਵੇਂ ਹੀ ਬਰਾਤ ਦੀਆਂ ਸਵਾਰੀਆਂ ਨੂੰ ਲੈ ਕੇ ਇੱਕ ਜੀਪ ਤੂੰਦਰ ਤੋਂ ਉਦੈਪੁਰ-ਆਬੂ ਰੋਡ ਨੈਸ਼ਨਲ ਹਾਈਵੇ ਦੇ ਉਤੇ ਪਹੁੰਚੀ ਤਾਂ ਇਸੇ ਦੌਰਾਨ ਤੂੰਦਰ ਮੋੜ ਉਤੇ ਫਲਾਸਿਆ ਦੇ ਵੱਲੋਂ ਆ ਰਹੇ ਤੇਜ਼ ਸਪੀਡ ਮੋਟਰਸਾਈਕਲ ਨਾਲ ਜੀਪ ਦੀ ਟੱਕਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੋਟਰਸਾਇਕਲ ਸਵਾਰ ਸੁਨੀਲ ਉਮਰ 20 ਸਾਲ, ਰਾਹੁਲ ਉਮਰ 17 ਸਾਲ ਅਤੇ ਦੀਪਕ ਉਮਰ 18 ਸਾਲ ਵਾਸੀ ਤੂੰਦਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਵਾਹਨਾਂ ਦੀ ਟੱਕਰ ਹੋਣ ਕਾਰਨ ਚੰਗਿ-ਆੜੀ ਤੋਂ ਅੱ-ਗ ਲੱਗ ਗਈ ਅਤੇ ਜੀਪ ਵਿੱਚ ਸਵਾਰ ਛੇ ਵਿਅਕਤੀ ਬੁ-ਰੀ ਤਰ੍ਹਾਂ ਝੁ-ਲ-ਸ ਗਏ। ਇਸ ਜੀਪ ਵਿੱਚ ਬੈਠੀ ਇਕ ਔਰਤ ਨਿਰਮਾ ਦੀ ਸਾ-ੜੀ ਫਸ ਗਈ ਅਤੇ ਉਹ ਅੱ-ਗ ਦੀਆਂ ਲਪਟਾਂ ਵਿੱਚ ਘਿਰ ਗਈ। ਇਸ ਦੌਰਾਨ ਮੌਕੇ ਤੇ ਇਕੱਠੇ ਹੋਏ ਪਿੰਡ ਵਾਸੀਆਂ ਨੇ ਇਸ ਘ-ਟ-ਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦਿੱਤੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ਉਤੇ ਪਹੁੰਚ ਗਈ। ਪੁਲਿਸ ਟੀਮ ਵਲੋਂ ਜ਼ਖਮੀ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਝਾਡੋਲ ਦੇ ਹਸਪਤਾਲ ਪਹੁੰਚਦੇ ਕੀਤਾ ਗਿਆ।