ਵਿਦੇਸ਼ੀ ਧਰਤੀ ਕੈਨੇਡਾ ਤੋਂ ਪੰਜਾਬ ਅਤੇ ਪੰਜਾਬੀ ਭਾਈਚਾਰੇ ਲਈ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਕੈਨੇਡਾ ਵਿਚ ਪੰਜਾਬੀ ਨੌਜਵਾਨ ਦੀ ਮੌ-ਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਦੇ ਸ਼ਹਿਰ ਟੋਰੰਟੋ ਵਿਖੇ ਪਿਛਲੇ ਪੰਜ ਸਾਲਾਂ ਤੋਂ ਰਹਿ ਰਹੇ ਜਿਲ੍ਹਾ ਫਾਜਿਲਕਾ ਦੇ ਪਿੰਡ ਕੰਧਵਾਲਾ ਹਾਜਰ ਖਾਂ ਦੇ ਰਹਿਣ ਵਾਲੇ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ ਨੇ ਅਚਾ-ਨਕ ਦਮ ਤੋੜ ਦਿੱਤਾ। ਨੌਜਵਾਨ ਦੀ ਮੌ-ਤ ਦਾ ਕਾਰਨ ਦਿਲ ਦਾ ਦੌ-ਰਾ ਪੈਣਾ ਦੱਸਿਆ ਜਾ ਰਿਹਾ ਹੈ। ਆਪਣੇ ਨੌਜਵਾਨ ਪੁੱਤਰ ਦੀ ਅਚਾ-ਨਕ ਹੋਈ ਮੌ-ਤ ਤੋਂ ਬਾਅਦ ਪਰਿਵਾਰ ਸਦਮੇ ਵਿਚ ਹੈ।
ਗੀਤਕਾਰੀ ਅਤੇ ਗਾਉਣ ਦਾ ਸ਼ੌਂਕੀਨ ਸੀ ਨੌਜਵਾਨ
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਰਵਿੰਦਰ ਪਾਲ ਸਿੰਘ ਉਰਫ ਕਾਕਾ ਵਿਰਕ ਦੀ ਉਮਰ 29 ਸਾਲ ਦੇ ਕਰੀਬ ਸੀ। ਦੱਸਿਆ ਜਾ ਰਿਹਾ ਹੈ ਕਿ ਕਾਕਾ ਵਿਰਕ ਸਾਲ 2019 ਦੇ ਵਿਚ ਆਪਣੇ ਚੰਗੇ ਭਵਿੱਖ ਦੇ ਸੁਪਨੇ ਪੂਰੇ ਕਰਨ ਲਈ ਪੰਜਾਬ ਤੋਂ ਕੈਨੇਡਾ ਦੇ ਸ਼ਹਿਰ ਟੋਰੰਟੋ ਵਿਖੇ ਗਿਆ ਸੀ। ਮ੍ਰਿ-ਤ-ਕ ਨੌਜਵਾਨ ਨੇ ਬੀਟੈੱਕ ਦੀ ਡਿਗਰੀ ਹਾਸਲ ਕੀਤੀ ਹੋਈ ਸੀ। ਕਾਕਾ ਵਿਰਕ ਦੇ ਪਿਤਾ ਦਰਸ਼ਨ ਸਿੰਘ ਪੰਜਾਬ ਪੁਲਿਸ ਵਿਚ ਸਬ ਇੰਸਪੈਕਟਰ ਰਹੇ ਹਨ। ਜਿਨ੍ਹਾਂ ਦੀ ਪਹਿਲਾਂ ਹੀ ਮੌ-ਤ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਕਾ ਵਿਰਕ ਆਪਣੇ ਪਰਿਵਾਰ ਵਿਚੋਂ ਦੋ ਭੈਣਾਂ ਅਤੇ ਆਪਣੇ ਇਕ ਭਰਾ ਤੋਂ ਛੋਟਾ ਸੀ। ਉਹ ਗੀਤਕਾਰੀ ਅਤੇ ਗਾਉਣ ਦਾ ਸ਼ੌਕ ਵੀ ਰੱਖਦਾ ਸੀ। ਉਸ ਨੇ ਕੈਨੇਡਾ ਵਿਚ ਜਾਣ ਤੋਂ ਬਾਅਦ ਆਪਣੇ ਦੋ ਗੀਤ “ਨੋ ਮਨੀ” ਅਤੇ “ਵਾਹੇ ਯੂ ਹੇਟ” ਟਾਇਟਲਾਂ ਹੇਠ ਯੂ ਟਿਊਬ ਚੈਨਲ ਕਾਕਾ ਵਿਰਕ ਉਤੇ ਰਿਲੀਜ਼ ਕਰਵਾਏ ਸਨ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਕਾ ਵਿਰਕ ਆਪਣੇ ਦੋਸਤਾਂ ਨਾਲ ਬੀਤੀ ਰਾਤ ਕਿਸੇ ਹੋਟਲ ਵਿਚ ਖਾਣਾ ਖਾਣ ਲਈ ਗਿਆ ਸੀ। ਉਥੇ ਖਾਣਾ ਖਾਣ ਤੋਂ ਬਾਅਦ ਉਸ ਦੇ ਸਾਰੇ ਦੋਸਤ ਉਥੋਂ ਚਲੇ ਗਏ ਅਤੇ ਕਾਕਾ ਵਿਰਕ ਦੀ ਆਪਣੀ ਗੱਡੀ ਵਿਚ ਹੀ ਮੌ-ਤ ਹੋ ਗਈ। ਇਸ ਘਟਨਾ ਦਾ ਪਤਾ ਉਥੇ ਤੈਨਾਤ ਸੁਰੱਖਿਆ ਗਾਰਡ ਤੋਂ ਲੱਗਿਆ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵਲੋਂ ਭਾਰਤ ਅਤੇ ਪੰਜਾਬ ਸਰਕਾਰ ਨੂੰ ਵਿਦੇਸ਼ ਮੰਤਰਾਲੇ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਦੇ ਪੁੱਤਰ ਦੀ ਦੇਹ ਭਾਰਤ (ਪੰਜਾਬ) ਲਿਆਉਣ ਲਈ ਅਪੀਲ ਕੀਤੀ ਗਈ ਹੈ।