ਜਿਲ੍ਹਾ ਰੋਹਤਕ (ਹਰਿਆਣਾ) ਦੇ ਸੈਕਟਰ-1 ਵਿੱਚ ਆਪਣੀ ਧੀ ਅਤੇ ਜਵਾਈ ਵਿਚ ਚੱਲ ਰਹੇ ਕਲੇਸ਼ ਨੂੰ ਖਤਮ ਕਰਨ ਲਈ ਬਿਹਾਰ ਤੋਂ ਇੱਕ ਦਿਨ ਪਹਿਲਾਂ ਆਈ 60 ਸਾਲ ਉਮਰ ਦੀ ਔਰਤ ਹੇਮੰਤੀ ਪਾਸਵਾਨ ਨੂੰ ਉਸ ਦੇ ਜਵਾਈ ਨੇ ਮੰਗਲਵਾਰ ਦੀ ਰਾਤ ਨੂੰ ਚਾ-ਕੂ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਹੈ। ਹੇਮੰਤੀ ਦੇਵੀ ਬਿਹਾਰ ਦੇ ਲਖੀਸਰਾਏ ਦੇ ਹਨੂੰਮਾਨ ਨਗਰ ਦੀ ਰਹਿਣ ਵਾਲੀ ਸੀ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬਿਹਾਰ ਦੀ ਰਹਿਣ ਅਨੀਤਾ ਦੇਵੀ ਨੇ ਦੱਸਿਆ ਕਿ ਉਸ ਦੀ ਭੈਣ ਮਮਤਾ ਦਾ ਵਿਆਹ 15 ਸਾਲ ਪਹਿਲਾਂ ਰਾਕੇਸ਼ ਉਰਫ ਮੰਗਲਾ ਦੇ ਨਾਲ ਹੋਇਆ ਸੀ।
ਅਨੀਤਾ ਨੇ ਦੱਸਿਆ ਕਿ ਮੰਗਲਾ ਦਾ ਪਰਿਵਾਰ ਹਿਸਾਰ ਰੋਡ ਉਤੇ ਰਹਿੰਦਾ ਹੈ। ਰਾਕੇਸ਼ ਉਰਫ ਮੰਗਲਾ ਇਥੇ ਕੱਪੜੇ ਪ੍ਰੈਸ ਕਰਨ ਦਾ ਕੰਮ ਕਰਦਾ ਹੈ, ਜਦੋਂ ਕਿ ਉਸ ਦੀ ਪਤਨੀ ਮਮਤਾ ਘਰਾਂ ਦੀ ਸਫਾਈ ਦਾ ਕੰਮ ਕਰਦੀ ਹੈ। ਉਸ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਅਨੀਤਾ ਨੇ ਦੱਸਿਆ ਕਿ ਉਸ ਨੂੰ ਮਮਤਾ ਦਾ ਫੋਨ ਆਇਆ। ਉਸ ਨੇ ਦੱਸਿਆ ਕਿ ਉਸ ਦਾ ਪਤੀ ਸ਼-ਰਾ-ਬ ਪੀ ਕੇ ਉਸ ਦੀ ਕੁੱਟ-ਮਾਰ ਕਰਦਾ ਹੈ। ਪਿਛਲੇ ਚਾਰ-ਪੰਜ ਮਹੀਨਿਆਂ ਤੋਂ ਪ੍ਰੇਸ਼ਾ-ਨੀਆਂ ਵਧ ਗਈਆਂ ਹਨ। ਉਸ ਨੇ ਆਪਣੀ ਮਾਂ ਹੇਮੰਤੀ ਨੂੰ ਬਿਹਾਰ ਤੋਂ ਬੁਲਾ ਲਿਆ ਹੈ। ਹੇਮੰਤੀ ਸੋਮਵਾਰ ਨੂੰ ਹਰਿਆਣਾ ਦੇ ਰੋਹਤਕ ਪਹੁੰਚੀ ਸੀ।
ਦੱਸਿਆ ਜਾ ਰਿਹਾ ਹੈ ਕਿ ਮੰਗਲਾ ਸ਼ਾਮ ਕਰੀਬ 7.30 ਵਜੇ ਸ਼-ਰਾ-ਬ ਪੀ ਕੇ ਘਰ ਆਇਆ ਸੀ। ਹੇਮੰਤੀ ਦੇਵੀ ਨੇ ਕਿਹਾ ਕਿ ਜੁਆਕਾਂ ਨੂੰ ਖਾਣੇ ਦੀ ਸਮੱਸਿਆ ਹੈ। ਉਨ੍ਹਾਂ ਕੋਲ ਚੰਗੇ ਕੱਪੜੇ ਨਹੀਂ ਹਨ, ਤੁਸੀਂ ਸ਼-ਰਾ-ਬ ਪੀ ਕੇ ਅਤੇ ਆਪਣੀ ਪਤਨੀ ਨੂੰ ਕੁੱ-ਟ-ਦੇ ਹੋ। ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿਚਕਾਰ ਝ-ਗ-ੜਾ ਵਧ ਗਿਆ। ਦੋਸ਼ ਹੈ ਕਿ ਰਾਕੇਸ਼ ਨੇ ਚਾ-ਕੂ ਨਾਲ ਆਪਣੀ ਸੱਸ ਦੇ ਪੇ-ਟ ਵਿਚ ਤਿੰਨ ਤੋਂ ਚਾਰ ਵਾਰ ਕਰ ਦਿੱਤੇ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਿਆ। ਇਸ ਮਾਮਲੇ ਬਾਰੇ ਮਮਤਾ ਨੇ ਆਪਣੀ ਭੈਣ ਨੂੰ ਸੂਚਨਾ ਦਿੱਤੀ। ਪਰਿਵਾਰਕ ਮੈਂਬਰ ਮੌਕੇ ਉਤੇ ਪਹੁੰਚ ਗਏ, ਪਰ ਉਦੋਂ ਤੱਕ ਹੇਮੰਤੀ ਪਾਸਵਾਨ ਦੀ ਮੌ-ਤ ਹੋ ਚੁੱਕੀ ਸੀ।