ਦੁਬਈ ਵਿਚ ਹੋਏ ਵਾਰ ਦੌਰਾਨ, ਨੌਜਵਾਨ ਨੇ ਤਿਆਗੇ ਸੀ ਪ੍ਰਾਣ, ਅੱਜ ਘਰ ਪਹੁੰਚੇਗੀ ਦੇਹ, ਸ਼ਾਮ ਨੂੰ ਹੋਵੇਗਾ ਅੰਤਿਮ ਸਸਕਾਰ

Punjab

ਜਿਲ੍ਹਾ ਜਲੰਧਰ (ਪੰਜਾਬ) ਤੋਂ ਦੁਬਈ ਗਏ ਨੌਜਵਾਨ ਦਾ 23 ਦਿਨ ਪਹਿਲਾਂ ਦੁਬਈ ਵਿਚ ਕ-ਤ-ਲ ਕਰ ਦਿੱਤਾ ਗਿਆ ਸੀ। ਪੰਕਜ ਡੌਲ ਪੁੱਤਰ ਬਲਵਿੰਦਰ ਡੌਲ ਵਾਸੀ ਪੱਤੀ ਸੇਖੋਂ, ਪਿੰਡ ਜਮਸ਼ੇਰ (ਜਲੰਧਰ ਕੈਂਟ) ਦੀ ਦੇਹ 30 ਮਈ ਨੂੰ ਭਾਰਤ (ਪੰਜਾਬ) ਪਹੁੰਚ ਰਹੀ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਵੱਲੋਂ ਪੰਕਜ ਡੌਲ ਦੀ ਮ੍ਰਿਤਕ ਦੇਹ ਨੂੰ ਦੁਬਈ ਵਿੱਚ ਰਹਿਣ ਵਾਲਾ ਉਸ ਦਾ ਛੋਟਾ ਭਰਾ ਗੁਰਪ੍ਰੀਤ ਗੋਪੀ ਡੌਲ ਆਪਣੇ ਨਾਲ ਪੰਜਾਬ ਲਿਆ ਰਿਹਾ ਹੈ।

ਇਸ ਦੌਰਾਨ ਜਾਣਕਾਰੀ ਦਿੰਦਿਆਂ ਪੰਕਜ ਦੀ ਭੈਣ ਸੁਖਮੀਤ ਕੌਰ ਸ਼ਾਲੂ ਨੇ ਦੱਸਿਆ ਕਿ ਉਸ ਤੋਂ ਇਲਾਵਾ ਉਸ ਦੀ ਮਾਂ ਅਤੇ ਸਾਰੇ ਪਰਿਵਾਰਕ ਮੈਂਬਰ ਲੰਬੇ ਸਮੇਂ ਤੋਂ ਪੰਕਜ ਡੌਲ ਦੀ ਦੇਹ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਅੱਜ ਉਸ ਦੇ ਭਰਾ ਗੋਪੀ ਡੌਲ ਨੇ ਫੋਨ ਉਤੇ ਦੱਸਿਆ ਕਿ ਪੰਕਜ ਦੀ ਦੇਹ ਨੂੰ ਭਾਰਤ ਲਿਜਾਣ ਲਈ ਸਭ ਜਰੂਰੀ ਦਸਤਾਵੇਜ਼ ਤਿਆਰ ਹਨ ਅਤੇ ਸਾਰੀ ਪ੍ਰਕਿਰਿਆ ਪੂਰੀ ਹੋ ਗਈ ਹੈ। ਉਹ ਵੀਰਵਾਰ ਨੂੰ ਦੁਪਹਿਰ ਤੱਕ ਦੇਹ ਲੈ ਕੇ ਘਰ (ਪੰਜਾਬ) ਪਹੁੰਚ ਜਾਵੇਗਾ।

ਅੱਗੇ ਸ਼ਾਲੂ ਨੇ ਦੱਸਿਆ ਕਿ ਉਸ ਦੇ ਭਰਾ ਦੇ ਕ-ਤ-ਲ ਕੇਸ ਵਿਚ ਲੋੜੀਂਦੇ ਸਾਰੇ ਦੋਸ਼ੀਆਂ ਨੂੰ ਅਲਕੋਜ਼ ਪੁਲਿਸ ਨੇ ਫੜ ਲਿਆ ਹੈ ਅਤੇ ਪੁਲਿਸ ਵਲੋਂ ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ। ਪਤਾ ਲੱਗਿਆ ਹੈ ਕਿ ਪੰਕਜ ਕ-ਤ-ਲ ਕੇਸ ਵਿੱਚ ਨਾਮਜ਼ਦ ਦੋਸ਼ੀਆਂ ਦੀ ਗਿਣਤੀ 7 ਤੋਂ 8 ਹੈ ਅਤੇ ਇਨ੍ਹਾਂ ਵਿੱਚੋਂ ਕੁਝ ਨੂੰ ਫਾਂ-ਸੀ ਦੀ ਸਜ਼ਾ ਅਤੇ ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਸ਼ਾਲੂ ਨੇ ਦੱਸਿਆ ਕਿ ਉਸ ਦੇ ਭਰਾ ਗੋਪੀ ਨੇ ਦੱਸਿਆ ਕਿ ਉਹ ਇਸ ਮਾਮਲੇ ਸਬੰਧੀ ਬਾਕੀ ਹੋਰ ਜਾਣਕਾਰੀ ਘਰ ਪਹੁੰਚ ਕੇ ਦੇਣਗੇ।

ਪਰਿਵਾਰ ਨੂੰ ਅਜੇ ਤੱਕ ਪੰਕਜ ਦੇ ਕ-ਤ-ਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸ਼ਾਲੂ ਨੇ ਕਿਹਾ ਕਿ ਉਹ ਆਪਣੇ ਭਰਾ ਪੰਕਜ ਡੌਲ ਦੀ ਮ੍ਰਿਤਕ ਦੇਹ ਨੂੰ ਘਰ ਲਿਆ ਕੇ ਸਾਰੀਆਂ ਰੀਤੀ ਰਸਮਾਂ ਪੂਰੀਆਂ ਕਰਕੇ ਉਸ ਨੂੰ ਅੰਤਿਮ ਵਿਦਾਈ ਦੇਣਗੇ। ਅੰਤਿਮ ਸਸਕਾਰ ਦਾ ਸਮਾਂ ਸ਼ਾਮ 4 ਵਜੇ ਦਾ ਰੱਖਿਆ ਗਿਆ ਹੈ ਅਤੇ ਅੰਤਿਮ ਸਸਕਾਰ ਪਿੰਡ ਜਮਸ਼ੇਰ ਦੇ ਸ਼ਮਸ਼ਾਨ-ਘਾਟ ਵਿੱਚ ਕੀਤਾ ਜਾਵੇਗਾ।

Leave a Reply

Your email address will not be published. Required fields are marked *