ਜਿਲ੍ਹਾ ਹੁਸ਼ਿਆਰਪੁਰ (ਪੰਜਾਬ) ਵਿਚ ਬੀਤੇ ਦਿਨੀਂ ਦਸੂਹਾ ਹੁਸ਼ਿਆਰਪੁਰ ਰੋਡ ਉਤੇ ਸਥਿਤ ਟੋਲ ਪਲਾਜ਼ਾ ਮਾਨਗੜ੍ਹ ਦੇ ਨੇੜੇ ਸੜਕ ਕਿਨਾਰੇ ਝਾੜੀਆਂ ਵਿਚੋਂ 18 ਸਾਲ ਉਮਰ ਦੀ ਇਕ ਲੜਕੀ ਦੀ ਦੇਹ ਮਿਲਣ ਦੇ ਮਾਮਲੇ ਵਿਚ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਜਿਲ੍ਹਾ ਹੁਸ਼ਿਆਰਪੁਰ ਦੇ ਗੜ੍ਹਦੀਵਾਲਾ ਥਾਣੇ ਦੀ ਪੁਲਿਸ ਵਲੋਂ ਗੁਰਨੀਲ ਕੌਰ ਦਾ ਕ-ਤ-ਲ ਕਰਨ ਵਾਲੇ ਦੋਸ਼ੀ ਪਲਵਿੰਦਰ ਸਿੰਘ ਪੁੱਤਰ ਓਮਕਾਰ ਸਿੰਘ ਦੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਇਹ ਮਾਮਲਾ ਮ੍ਰਿਤਕਾ ਗੁਰਲੀਨ ਕੌਰ ਦੀ ਮਾਤਾ ਮਨਦੀਪ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਦਰਜ ਕੀਤਾ ਹੈ। ਮ੍ਰਿਤਕਾ ਦੀ ਮਾਂ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਹ ਹਰ ਰੋਜ਼ ਆਪਣੀ ਧੀ ਨੂੰ ਪਿੰਡ ਮਾਨਗੜ੍ਹ ਟੋਲ ਪਲਾਜ਼ਾ ਉਤੇ ਛੱਡਣ ਅਤੇ ਘਰ ਲਿਜਾਣ ਲਈ ਆਉਂਦੀ ਸੀ। ਬੀਤੇ ਬੁੱਧਵਾਰ ਜਦੋਂ ਗੁਰਲੀਨ ਕੌਰ ਬੱਸ ਤੋਂ ਉਤਰ ਕੇ ਉਸ ਦੇ ਵੱਲ ਆਉਣ ਲੱਗੀ ਤਾਂ ਪਹਿਲਾਂ ਤੋਂ ਉਸ ਦੇ ਪਿੱਛੇ ਆ ਰਿਹਾ ਮੋਟਰਸਾਈਕਲ ਸਵਾਰ ਪਲਵਿੰਦਰ ਸਿੰਘ ਉਸ ਦੇ ਕੋਲ ਆ ਕੇ ਰੁਕ ਗਿਆ। ਇਸ ਦੌਰਾਨ ਪਲਵਿੰਦਰ ਸਿੰਘ ਦੇ ਹੱਥ ਵਿੱਚ ਤੇ-ਜ਼-ਧਾ-ਰ ਹਥਿ-ਆਰ ਸੀ ਅਤੇ ਉਹ ਗੁਰਲੀਨ ਕੌਰ ਨੂੰ ਫ-ੜ ਕੇ ਝਾੜੀਆਂ ਵਿੱਚ ਲੈ ਗਿਆ।
ਇਸ ਦੌਰਾਨ ਉਨ੍ਹਾਂ ਨੇ ਕਾਫੀ ਰੌਲਾ ਪਾਇਆ ਪਰ ਦੇਖਦੇ ਹੀ ਦੇਖਦੇ ਪਲਵਿੰਦਰ ਸਿੰਘ ਨੇ ਤਿੱਖੀ ਚੀਜ ਨਾਲ ਉਸ ਦੀ ਲੜਕੀ ਦੀ ਗਰ-ਦਨ, ਪੇਟ ਅਤੇ ਛਾਤੀ ਉਤੇ ਵਾਰ ਕਰ ਦਿੱਤਾ। ਇਸ ਦੌਰਾਨ ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਪਲਵਿੰਦਰ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ। ਗੁਰਲੀਨ ਕੌਰ ਦੀ ਮੌਕੇ ਉਤੇ ਹੀ ਮੌ-ਤ ਹੋ ਗਈ। ਇਸ ਤੋਂ ਬਾਅਦ ਦੋਸ਼ੀ ਨੇ ਖੁਦ ਉਤੇ ਵੀ ਵਾਰ ਕਰਕੇ ਖੁਦ ਨੂੰ ਜਖਮੀਂ ਕਰ ਲਿਆ ਅਤੇ ਉਸ ਦਾ ਦਸੂਹਾ ਦੇ ਸਿਵਲ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਇਸ ਕਾਰਨ ਦਿੱਤਾ ਵਾਰ-ਦਾਤ ਨੂੰ ਅੰਜਾਮ
ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਮਾਤਾ ਗੁਰਲੀਨ ਕੌਰ ਨੇ ਦੱਸਿਆ ਕਿ ਦੋਸ਼ੀ ਪਲਵਿੰਦਰ ਸਿੰਘ ਕੁਝ ਦਿਨ ਪਹਿਲਾਂ ਪਰਿਵਾਰ ਸਮੇਤ ਉਨ੍ਹਾਂ ਦੇ ਘਰ ਰਿਸ਼ਤਾ ਲੈ ਕੇ ਆਇਆ ਸੀ। ਉਹ ਉਨ੍ਹਾਂ ਦੀ ਧੀ ਗੁਰਲੀਨ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਪਰ ਅਸੀਂ ਸਾਰਿਆਂ ਨੇ ਪਲਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਇਸ ਰਿਸ਼ਤੇ ਤੋਂ ਇਨਕਾਰ ਕਰ ਦਿੱਤਾ। ਇਸੇ ਰੰ-ਜਿ-ਸ਼ ਕਾਰਨ ਦੋਸ਼ੀ ਪਲਵਿੰਦਰ ਸਿੰਘ ਨੇ ਗੁਰਲੀਨ ਕੌਰ ਉਤੇ ਕਿਸੇ ਤਿੱਖੀ ਚੀਜ ਨਾਲ ਵਾਰ ਕਰਕੇ ਉਸ ਦਾ ਕ-ਤ-ਲ ਕਰ ਦਿੱਤਾ।
ਤੁਹਾਨੂੰ ਦੱਸ ਦੇਈਏ ਕਿ ਬੀਤੇ ਬੁੱਧਵਾਰ ਦੇਰ ਸ਼ਾਮ ਨੂੰ ਗੁਰਲੀਨ ਕੌਰ ਦੀ ਦੇਹ ਦਸੂਹਾ ਹੁਸ਼ਿਆਰਪੁਰ ਰੋਡ ਉਤੇ ਸਥਿਤ ਟੋਲ ਪਲਾਜ਼ਾ ਮਾਨਗੜ੍ਹ ਨੇੜੇ ਸੜਕ ਕਿਨਾਰੇ ਝਾੜੀਆਂ ਵਿਚੋਂ ਪੰਚਾਇਤੀ ਜ਼ਮੀਨ ਵਿਚੋਂ ਮਿਲੀ ਸੀ। ਗੁਰਲੀਨ ਕੌਰ ਗੜ੍ਹਦੀਵਾਲਾ ਦੀ ਕੋਕਲਾ ਮਾਰਕੀਟ ਵਿਚ ਸਥਿਤ ਕੰਪਿਊਟਰ ਸੈਂਟਰ ਵਿੱਚ ਕੰਪਿਊਟਰ ਦਾ ਕੋਰਸ ਕਰ ਰਹੀ ਸੀ। ਰੋਜ਼ ਦੀ ਤਰ੍ਹਾਂ ਉਹ ਬੁੱਧਵਾਰ ਨੂੰ ਵੀ ਕੰਪਿਊਟਰ ਸਿੱਖਣ ਦੇ ਲਈ ਗਈ ਸੀ।
ਇਸ ਦੌਰਾਨ ਜਦੋਂ ਉਸ ਦੇ ਨਾਨੇ ਧਰਮ ਨੇ ਫੋਨ ਕਰਕੇ ਪੁੱਛਿਆ ਕਿ ਉਹ ਕਿੱਥੇ ਹੈ ਤਾਂ ਉਸ ਨੇ ਦੱਸਿਆ ਕਿ ਉਹ ਪਿੰਡ ਜਾਣ ਲਈ ਗੜ੍ਹਦੀਵਾਲਾ ਦੇ ਬੱਸ ਸਟੈਂਡ ਉਤੇ ਖੜ੍ਹੀ ਹੈ। ਜਿਸ ਤੋਂ ਬਾਅਦ ਦੇਰ ਸ਼ਾਮ ਨੂੰ ਰਾਹਗੀਰਾਂ ਨੇ ਮਾਨਗੜ੍ਹ ਟੋਲ ਪਲਾਜ਼ਾ ਨੇੜੇ ਸੜਕ ਕਿਨਾਰੇ ਝਾੜੀਆਂ ਵਿੱਚ ਉਸ ਦੀ ਦੇਹ ਪਈ ਦੇਖੀ ਅਤੇ ਉਨ੍ਹਾਂ ਵਲੋਂ ਇਸ ਮਾਮਲੇ ਦੀ ਸੂਚਨਾ ਤੁਰੰਤ ਹੀ ਪੁਲਿਸ ਨੂੰ ਦਿੱਤੀ ਗਈ।