ਜਿਲ੍ਹਾ ਜਲੰਧਰ (ਪੰਜਾਬ) ਵਿਚ ਪੈਂਦੇ ਇੰਡਸਟਰੀ-ਅਲ ਏਰੀਆ ਦੇ ਸ਼ਮਸ਼ਾਨ ਘਾਟ ਦੇ ਕਮਰੇ ਵਿਚੋਂ 21 ਸਾਲ ਉਮਰ ਦੇ ਇਕ ਨੌਜਵਾਨ ਦੀ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਮ੍ਰਿਤਕ ਦੇਹ ਦਾ ਹਾਲ ਦੇਖ ਕੇ ਅਜਿਹਾ ਲੱਗ ਰਿਹਾ ਸੀ, ਕਿ ਜਿਵੇਂ ਨੌਜਵਾਨ ਦੀ ਮੌ-ਤ ਕਿਤੇ ਹੋਰ ਹੋ ਗਈ ਹੋਵੇ ਅਤੇ ਉਸ ਨੂੰ ਸ਼ਮਸ਼ਾਨ ਘਾਟ ਵੱਲ ਖਿੱਚ ਕੇ ਲਿਆਂਦਾ ਗਿਆ ਹੋਵੇ। ਮ੍ਰਿਤਕ ਨੌਜਵਾਨ ਦੀ ਪਹਿਚਾਣ ਸੰਤੋਖਪੁਰਾ ਦੇ ਰਹਿਣ ਵਾਲੇ ਕਰਨ ਉਰਫ ਨੰਨੂ, ਦੇ ਰੂਪ ਵਜੋਂ ਹੋਈ ਹੈ, ਜਿਸ ਨੇ ਹਾਲ ਹੀ ਵਿਚ ਆਈਲੈਟਸ ਦੀ ਪੜ੍ਹਾਈ ਨੂੰ ਪੂਰਾ ਕੀਤਾ ਸੀ।
ਇਸ ਮਾਮਲੇ ਬਾਰੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦਾ ਦੋਸਤ ਰਾਜਾ ਉਸ ਨੂੰ ਘਰੋਂ ਬੁਲਾ ਕੇ ਆਪਣੇ ਨਾਲ ਲੈ ਕੇ ਗਿਆ ਸੀ, ਜੋ ਨ-ਸ਼ੇ ਦਾ ਸੇਵਨ ਕਰਦਾ ਹੈ, ਪਰ ਉਨ੍ਹਾਂ ਦਾ ਪੁੱਤਰ ਘਰ ਵਾਪਸ ਨਹੀਂ ਆਇਆ। ਜਦੋਂ ਆਸ-ਪਾਸ ਦੇ ਲੋਕਾਂ ਵਲੋਂ ਸ਼ਮਸ਼ਾਨ ਘਾਟ ਵਿੱਚ ਉਸ ਦੀ ਦੇਹ ਪਈ ਦੇਖੀ ਗਈ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਕੰਟਰੋਲ ਨੂੰ ਇਸ ਮਾਮਲੇ ਸਬੰਧੀ ਸੂਚਨਾ ਦਿੱਤੀ। ਏ. ਸੀ. ਪੀ. ਉੱਤਰੀ ਅਤੇ ਥਾਣਾ 8 ਦੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵਲੋਂ ਨੌਜਵਾਨ ਦੀ ਦੇਹ ਨੂੰ ਕਬਜੇ ਵਿੱਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਜੁੱਤੀ ਤੋਂ ਇੰਜ ਜਾਪਦਾ ਸੀ ਕਿ ਜਿਵੇਂ ਉਸ ਨੂੰ ਦੋ ਪਹੀਆ ਵਾਹਨ ਉਤੇ ਬਿਠਾ ਕੇ 4 ਤੋਂ 5 ਕਿਲੋਮੀਟਰ ਦੀ ਦੂਰੀ ਤੱਕ ਘ-ਸੀ-ਟ ਕੇ ਉਥੇ ਲਿਆਂਦਾ ਗਿਆ ਹੋਵੇ। ਅੱਗੇ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਚਿਹਰੇ ਉਤੇ ਸੱ-ਟਾਂ ਦੇ ਨਿਸ਼ਾਨ ਵੀ ਪਾਏ ਗਏ ਹਨ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵਲੋਂ ਉਸ ਦੇ ਦੋਸਤ ਰਾਜਾ ਉਤੇ ਸ਼ੱ-ਕ ਪ੍ਰਗਟਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਵਿਚ ਲੱਗੀ ਹੋਈ ਹੈ।