ਹਰਿਆਣਾ ਸੂਬੇ ਵਿਚ ਕਰਨਾਲ ਦੇ ਇੱਕ ਨੌਜਵਾਨ ਦੀ ਅਮਰੀਕਾ ਦੇ ਵਾਸ਼ਿੰਗਟਨ ਵਿੱਚ ਮੌ-ਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪਾਰਸਲ ਡਿਲੀਵਰੀ ਦਾ ਕੰਮ ਕਰਦਾ ਸੀ। ਕੰਮ ਉਤੇ ਜਾਂਦੇ ਸਮੇਂ ਉਸ ਦੀ ਕਾਰ ਨੂੰ ਇਕ ਕਾਰ ਨੇ ਟੱ-ਕ-ਰ ਮਾਰ ਦਿੱਤੀ। ਮ੍ਰਿਤਕ ਦੀ ਪਹਿਚਾਣ ਬਲਡੀ ਪਿੰਡ ਦੇ ਰਹਿਣ ਵਾਲੇ ਰਾਹੁਲ ਉਮਰ 23 ਸਾਲ ਦੇ ਰੂਪ ਵਜੋਂ ਹੋਈ ਹੈ।
ਇਸ ਘਟਨਾ ਤੋਂ ਬਾਅਦ ਮ੍ਰਿਤਕ ਨੌਜਵਾਨ ਦਾ ਪਿਤਾ, ਮਾਂ ਅਤੇ ਭੈਣ ਡੂੰਘੇ ਸਦਮੇ ਵਿਚ ਹਨ। ਨੌਜਵਾਨ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਦੇ ਲਈ ਅਮਰੀਕਾ ਵਿਚ ਨੌਜਵਾਨਾਂ ਵੱਲੋਂ ਫੰਡ ਇਕੱਠਾ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਜਾਣਕਾਰੀ ਦਿੰਦਿਆਂ ਰਾਹੁਲ ਦੇ ਪਿਤਾ ਸੁਭਾਸ਼ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦਾ ਪਰਿਵਾਰ ਬਸੰਤ ਵਿਹਾਰ ਵਿਚ ਰਹਿੰਦਾ ਹੈ। ਉਸ ਦਾ ਸੁਪਨਾ ਸੀ ਕਿ ਉਸ ਦਾ ਪੁੱਤਰ ਵਿਦੇਸ਼ ਵਿੱਚ ਕੰਮ ਕਰੇ। ਇਸ ਦੇ ਲਈ ਉਸ ਨੇ 50 ਲੱਖ ਰੁਪਏ ਦਾ ਕਰਜ਼ਾ ਲਿਆ ਅਤੇ 8 ਮਹੀਨੇ ਪਹਿਲਾਂ ਆਪਣੇ ਪੁੱਤਰ ਨੂੰ ਡੌਂਕੀ ਰਾਹੀਂ ਅਮਰੀਕਾ ਭੇਜ ਦਿੱਤਾ। ਕਰੀਬ ਦੋ ਮਹੀਨੇ ਪਹਿਲਾਂ ਉਸ ਨੂੰ ਵਾਸ਼ਿੰਗਟਨ ਵਿੱਚ ਪਾਰਸਲ ਡਿਲੀਵਰ ਕਰਨ ਦੀ ਨੌਕਰੀ ਮਿਲੀ ਸੀ। ਇੱਥੇ ਉਹ ਪਾਰਸਲ ਵਾਲੀ ਗੱ-ਡੀ ਚਲਾਉਂਦਾ ਸੀ।
ਉਨ੍ਹਾਂ ਦੱਸਿਆ ਕਿ 29 ਮਈ (ਭਾਰਤ ਵਿੱਚ 30 ਮਈ) ਰਾਤ 9 ਵਜੇ, ਰਾਹੁਲ ਆਪਣੀ ਕਾਰ ਵਿਚ ਰੈਡ ਬੱਤੀ ਤੇ ਖੜਾ ਸੀ। ਉਸੇ ਸਮੇਂ ਦੂਜੇ ਪਾਸਿਓਂ ਆਈ ਇਕ ਤੇਜ਼ ਸਪੀਡ ਕਾਰ ਨੇ ਰਾਹੁਲ ਦੀ ਕਾਰ ਨੂੰ ਟੱ-ਕ-ਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰ-ਦਸਤ ਸੀ ਕਿ ਰਾਹੁਲ ਦੀ ਮੌਕੇ ਉਤੇ ਹੀ ਮੌ-ਤ ਹੋ ਗਈ।
ਜਦੋਂ ਰਾਹੁਲ ਵਾਸ਼ਿੰਗਟਨ ਸਥਿਤ ਘਰ ਨਹੀਂ ਪਹੁੰਚਿਆ ਤਾਂ ਉਸ ਦੇ ਚਚੇਰੇ ਭਰਾ ਰਮਨ ਨੇ ਉਸ ਨੂੰ ਫੋਨ ਕੀਤਾ। ਨੰਬਰ ਬੰਦ ਹੋਣ ਉਤੇ ਰਮਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਰਾਹੁਲ ਦੀ ਭਾਲ ਸ਼ੁਰੂ ਕਰ ਦਿੱਤੀ। ਉਸ ਦੀ ਕਾਰ ਰੈਡ ਲਾਈਟ ਉਤੇ ਖਰਾਬ ਹਾਲ ਵਿਚ ਮਿਲੀ। ਇਸ ਤੋਂ ਬਾਅਦ ਸਾਰੇ ਨੌਜਵਾਨ ਤੁਰੰਤ ਥਾਣੇ ਪੁੱਜੇ। ਇੱਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਰਾਹੁਲ ਦੀ ਸੜਕ ਹਾਦਸੇ ਵਿਚ ਮੌ-ਤ ਹੋ ਗਈ ਹੈ। ਇਸ ਤੋਂ ਬਾਅਦ ਬਲਡੀ ਪਿੰਡ ਵਿਚ ਪਰਿਵਾਰ ਨੂੰ ਰਾਹੁਲ ਦੀ ਮੌ-ਤ ਦੀ ਸੂਚਨਾ ਦਿੱਤੀ ਗਈ।
ਰਾਹੁਲ ਦੇ ਪਿਤਾ ਵਲੋਂ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਗਈ ਹੈ। ਉਸ ਦਾ ਕਹਿਣਾ ਹੈ ਕਿ ਕਰਜ਼ਾ ਲੈਣ ਤੋਂ ਬਾਅਦ ਪਰਿਵਾਰ ਦਾ ਆਰਥਿਕ ਹਾਲ ਠੀਕ ਨਹੀਂ ਹੈ। ਉਨ੍ਹਾਂ ਦੇ ਪੁੱਤਰ ਦੀ ਦੇਹ ਨੂੰ ਭਾਰਤ ਲਿਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ ਜਾਵੇ।
ਪਿਤਾ ਕਰਦੇ ਹਨ ਇਲੈਕਟ੍ਰੀਸ਼ੀਅਨ ਦਾ ਕੰਮ
ਰਾਹੁਲ ਦੇ ਪਰਿਵਾਰ ਵਿਚ ਉਸ ਦੀ ਛੋਟੀ ਭੈਣ ਹੈ, ਜੋ ਅਜੇ ਪੜ੍ਹ ਰਹੀ ਹੈ। ਪਿਤਾ ਇਲੈਕਟ੍ਰੀਸ਼ੀਅਨ ਦਾ ਕੰਮ ਕਰਦੇ ਹਨ। ਪਿਤਾ ਨੇ ਕਰਜ਼ਾ ਲੈ ਕੇ ਆਪਣੇ ਪੁੱਤਰ ਨੂੰ ਵਿਦੇਸ਼ ਭੇਜ ਦਿੱਤਾ ਤਾਂ ਜੋ ਘਰ ਦੇ ਹਾ-ਲਾ-ਤ ਸੁਧਰ ਸਕਣ ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜੂਰ ਸੀ।