ਘਰੋਂ ਮੋਟਰਸਾਇਕਲ ਤੇ ਗਿਆ ਕਿਸਾਨ, ਖੇਤਾਂ ਵਿਚੋਂ ਜਖਮੀਂ ਹਾਲ ਵਿਚ ਮਿਲਿਆ, ਇਲਾਜ ਦੌਰਾਨ ਤੋੜਿਆ ਦਮ, ਦੱਸਿਆ ਜਾ ਰਿਹਾ ਜ਼ਮੀਨੀ ਰੌ-ਲਾ

Punjab

ਜਿਲ੍ਹਾ ਪਟਿਆਲਾ (ਪੰਜਾਬ) ਦੇ ਪਾਤੜਾਂ ਵਿੱਚ ਦੁ-ਖ-ਦ ਵਾਰ-ਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਾਤੜਾਂ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਜ਼ਮੀਨੀ ਵਿਵਾਦ ਦੇ ਚਲਦਿਆਂ ਗੰ-ਡਾ-ਸੇ ਦਾ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ ਹੈ। ਦੋਸ਼ੀਆਂ ਨੇ ਮ੍ਰਿਤਕ ਨੂੰ ਬਲੱਡ ਨਾਲ ਭਿੱਜੇ ਹਾਲ ਵਿੱਚ ਖੇਤ ਵਿੱਚ ਸੁੱ-ਟ ਦਿੱਤਾ ਅਤੇ ਫ਼ਰਾਰ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲੀ ਤੋਂ ਬਾਅਦ ਮੌਕੇ ਉਤੇ ਆਈ ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਮ੍ਰਿਤਕ ਦੀ ਪਹਿਚਾਣ ਮੇਘ ਸਿੰਘ ਵਾਸੀ ਪਿੰਡ ਹਮਝੇੜੀ ਦੇ ਰੂਪ ਵਜੋਂ ਹੋਈ ਹੈ। ਇਸ ਕਾਰ-ਨਾਮੇ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਦੀ ਗਿਣਤੀ 10 ਤੋਂ ਵੱਧ ਦੱਸੀ ਜਾ ਰਹੀ ਹੈ। ਕੁਝ ਦੋਸ਼ੀਆਂ ਦੀ ਪਹਿਚਾਣ ਕਰ ਲਈ ਗਈ ਹੈ, ਜਦੋਂ ਕਿ ਬਾਕੀ ਲੋਕਾਂ ਦੀ ਪਹਿਚਾਣ ਲਈ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਰਾਹਗੀਰਾਂ ਨੇ ਦਿੱਤੀ ਪਰਿਵਾਰ ਨੂੰ ਸੂਚਨਾ

ਇਸ ਮਾਮਲੇ ਬਾਰੇ ਪੁਲਿਸ ਦੇ ਦੱਸਣ ਅਨੁਸਾਰ ਮ੍ਰਿਤਕ ਮੇਘ ਸਿੰਘ ਆਪਣੇ ਘਰ ਤੋਂ ਮੋਟਰਸਾਈਕਲ ਉਤੇ ਸਵਾਰ ਹੋਕੇ ਗਿਆ ਸੀ। ਪਰ ਉਹ ਵਾਪਸ ਨਹੀਂ ਆਇਆ। ਬੀਤੀ ਸ਼ਾਮ ਨੂੰ ਕਿਸੇ ਰਾਹਗੀਰ ਵਲੋਂ ਫੋਨ ਕਰਕੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਕਿ ਮੇਘ ਸਿੰਘ ਜ਼ਖ਼ਮੀ ਹਾਲ ਵਿੱਚ ਖੇਤਾਂ ਵਿੱਚ ਪਿਆ ਹੈ। ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਖੇਤਾਂ ਵਿਚ ਪਹੁੰਚੇ ਅਤੇ ਜਖਮੀਂ ਨੂੰ ਹਸਪਤਾਲ ਪਹੁੰਚਦੇ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਮੇਘ ਸਿੰਘ ਦੀ ਮੌ-ਤ ਹੋ ਗਈ। ਪੁਲਿਸ ਨੇ ਦੇਹ ਨੂੰ ਕਬਜ਼ੇ ਵਿਚ ਲੈ ਕੇ ਪਰਿਵਾਰ ਦੇ ਬਿਆਨਾਂ ਉਤੇ 10 ਤੋਂ ਵੱਧ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *