ਜਿਲ੍ਹਾ ਫਾਜ਼ਿਲਕਾ (ਪੰਜਾਬ) ਦੇ ਅਬੋਹਰ ਵਿਚ ਸਵੇਰੇ ਇੰਦਰਾ ਨਗਰੀ ਸਥਿਤ ਗੋਦਾਮ ਦੇ ਨੇੜੇ ਇਕ ਨੌਜਵਾਨ ਦੀ ਦੇਹ ਸ਼ੱ-ਕੀ ਹਾਲ ਵਿੱਚ ਪਈ ਮਿਲੀ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਹੁਲ ਵਾਸੀ ਜਸਵੰਤ ਨਗਰੀ ਗਲੀ ਨੰਬਰ ਤਿੰਨ ਦੇ ਰੂਪ ਵਜੋਂ ਹੋਈ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਮੌਕੇ ਉਤੇ ਪਹੁੰਚ ਕੇ ਦੋ ਨੌਜਵਾਨਾਂ ਉਤੇ ਨ-ਸ਼ੇ ਦੀ ਓਵਰ-ਡੋਜ਼ ਦੇ ਕੇ ਉਸ ਦਾ ਕ-ਤ-ਲ ਕਰਨ ਦੇ ਦੋਸ਼ ਲਾਏ ਗਏ ਹਨ।
ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪੁਲਿਸ ਉਕਤ ਨੌਜਵਾਨ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਨਹੀਂ ਕਰਦੀ, ਉਦੋਂ ਤੱਕ ਉਹ ਦੇਹ ਨੂੰ ਨਹੀਂ ਚੁੱਕਣਗੇ ਅਤੇ ਰੋਡ ਜਾ-ਮ ਵੀ ਕਰਨਗੇ।
ਕੱਲ੍ਹ ਦੁਪਹਿਰ ਨੂੰ ਘਰੋਂ ਗਿਆ ਸੀ ਨੌਜਵਾਨ
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਰਾਹੁਲ ਉਮਰ 37 ਸਾਲ ਪੁੱਤਰ ਰਾਮਜੀਵਨ ਰਾਨੀ ਝਾਂਸੀ ਦੇ ਬਾਜ਼ਾਰ ਵਿੱਚ ਇੱਕ ਸ਼-ਰਾ-ਬ ਦਾ ਹਾਤਾ ਚਲਾਉਂਦਾ ਸੀ। ਉਹ ਤਿੰਨ ਜੁਆਕਾਂ ਦਾ ਪਿਤਾ ਸੀ। ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਕੱਲ੍ਹ ਦੁਪਹਿਰ 2 ਵਜੇ ਉਹ ਅਚਾ-ਨਕ ਘਰੋਂ ਕਿਤੇ ਚਲਿਆ ਗਿਆ। ਸ਼ਾਮ ਤੱਕ ਜਦੋਂ ਉਹ ਵਾਪਸ ਨਾ ਆਇਆ ਤਾਂ ਪਰਿਵਾਰ ਵਾਲੇ ਉਸ ਦੀ ਭਾਲ ਕਰਦੇ ਰਹੇ ਪਰ ਉਹ ਕਿਤੋਂ ਨਹੀਂ ਮਿਲਿਆ। ਰਾਤ 10 ਵਜੇ ਦੇ ਕਰੀਬ ਉਸ ਦਾ ਫੋਨ ਵੀ ਬੰਦ ਆਉਣ ਲੱਗ ਪਿਆ।
ਗੋਦਾਮ ਨੇੜੇ ਪਈ ਮਿਲੀ ਦੇਹ
ਦੂਜੇ ਪਾਸੇ ਅੱਜ ਸਵੇਰੇ ਇੰਦਰਾ ਨਗਰੀ ਸਥਿਤ ਗੋਦਾਮ ਦੇ ਨੇੜੇ ਉਸ ਦਾ ਮੋਟਰਸਾਈਕਲ ਅਤੇ ਰਾਹੁਲ ਦੀ ਦੇਹ ਪਈ ਮਿਲੀ। ਮ੍ਰਿਤਕ ਦੇ ਸਾਲੇ ਅਤੇ ਭੈਣ ਨੇ ਦੋਸ਼ ਲਾਇਆ ਕਿ ਇੰਦਰਾ ਨਗਰੀ ਦੇ ਦੋ ਲੜਕੇ ਜੋ ਉਸ ਦੇ ਜਾਣਕਾਰ ਸਨ, ਉਹ ਉਸ ਨੂੰ ਆਪਣੇ ਨਾਲ ਲੈ ਗਏ ਸਨ ਅਤੇ ਜ਼ਬਰ-ਦਸਤੀ ਉਸ ਨੂੰ ਨ-ਸ਼ੇ ਦੀ ਓਵਰ-ਡੋਜ਼ ਦੇ ਦਿੱਤੀ। ਜਿਸ ਕਾਰਨ ਉਸ ਦੀ ਮੌ-ਤ ਹੋ ਗਈ।
ਪਰਿਵਾਰ ਨੇ ਪੁਲਿਸ ਨੂੰ ਦਿੱਤੀ ਚਿਤਾ-ਵਨੀ
ਇਸ ਮਾਮਲੇ ਵਿਚ ਪਰਿਵਾਰਕ ਮੈਂਬਰਾਂ ਨੇ ਥਾਣਾ ਸਿਟੀ ਵਨ ਦੀ ਪੁਲਿਸ ਨੂੰ ਉਕਤ ਨੌਜਵਾਨ ਖਿਲਾਫ ਕ-ਤ-ਲ ਦਾ ਮਾਮਲਾ ਦਰਜ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਹ ਪੋਸਟ ਮਾਰਟਮ ਨਹੀਂ ਕਰਵਾਉਣਗੇ। ਕੀਤਾ ਗਿਆ ਅਤੇ ਜੇਕਰ ਪੁਲਿਸ ਨੇ ਦੋਸ਼ੀ ਨੌਜਵਾਨਾਂ ਉਤੇ ਸਖਤ ਕਾਰਵਾਈ ਨਾ ਕੀਤੀ ਤਾਂ ਉਹ ਰੋਡ ਜਾ-ਮ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਦੀ ਦੇਹ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਇਸ ਘਟਨਾ ਦੀ ਜਾਂਚ ਵਿੱਚ ਲੱਗੀ ਹੋਈ ਹੈ।