ਕਲੈਕਟਰ ਦੇ ਪੁੱਤਰ ਨਾਲ ਵਾਪਰਿਆ ਦੁ-ਖ-ਦ ਭਾਣਾ, ਇਲਾਜ ਦੌਰਾਨ ਹਸਪਤਾਲ ਵਿਚ ਤੋੜਿਆ ਦਮ, ਪਰਿਵਾਰਕ ਮੈਂਬਰ ਗਹਿਰੇ ਸੋਗ ਵਿਚ

Punjab

ਜਿਲ੍ਹਾ ਜਬਲਪੁਰ (ਮੱਧ ਪ੍ਰਦੇਸ਼) ਦੇ ਕਲੈਕਟਰ ਦੀਪਕ ਸਕਸੈਨਾ ਦੇ ਪੁੱਤਰ ਅਮੋਲ ਦੀ ਐਤਵਾਰ ਨੂੰ ਦਿੱਲੀ ਵਿੱਚ ਮੌ-ਤ ਹੋ ਗਈ। ਅਮੋਲ ਦੀ ਉਮਰ ਕਰੀਬ 21 ਸਾਲ ਦੀ ਸੀ ਅਤੇ ਉਹ ਦਿੱਲੀ ਵਿੱਚ ਪੜ੍ਹ ਰਿਹਾ ਸੀ, ਦੱਸਿਆ ਜਾ ਰਿਹਾ ਹੈ ਕਿ ਉਸ ਦੀ ਸਿਹਤ ਹੀਟ ਸਟ੍ਰੋਕ (ਗਰਮੀ) ਦੇ ਕਾਰਨ ਵਿਗੜ ਗਈ ਸੀ, ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਬਾਕੀ ਦੀ ਸਥਿਤੀ ਸਪੱਸ਼ਟ ਹੋ ਸਕੇਗੀ। ਕਲੈਕਟਰ ਦੀਪਕ ਸਕਸੈਨਾ ਆਪਣੇ ਪੁੱਤਰ ਦੀ ਖਰਾਬ ਸਿਹਤ ਦੀ ਸੂਚਨਾ ਉਤੇ ਨਾਗਪੁਰ ਤੋਂ ਦਿੱਲੀ ਲਈ ਰਵਾਨਾ ਹੋ ਗਏ ਸਨ। ਪਰ, ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਖ਼ਬਰ ਪਹੁੰਚ ਗਈ ਕਿ ਉਨ੍ਹਾਂ ਦਾ ਪੁੱਤਰ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ। ਜਿਸ ਤੋਂ ਬਾਅਦ ਦੀਪਕ ਸਕਸੈਨਾ ਜਬਲਪੁਰ ਪਰਤ ਆਏ ਹਨ।

ਸ਼ਨੀਵਾਰ ਨੂੰ ਵਿਗੜੀ ਸੀ ਅਮੋਲ ਦੀ ਸਿਹਤ

ਸ਼ਨੀਵਾਰ ਨੂੰ ਅਮੋਲ ਦੀ ਸਿਹਤ ਵਿਗੜ ਗਈ ਸੀ। ਜਿਸ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਜਬਲਪੁਰ ਦੇ ਕਲੈਕਟਰ ਦੀਪਕ ਸਕਸੈਨਾ ਨੇ ਦਿੱਲੀ ਏਮਜ਼ ਦੇ ਡਾਕਟਰ ਨੂੰ ਦੇਹ ਦਾ ਪੋਸਟ ਮਾਰਟਮ ਕਰਵਾਉਣ ਦੀ ਬੇਨਤੀ ਕੀਤੀ ਹੈ। ਪੋਸਟ ਮਾਰਟਮ ਤੋਂ ਬਾਅਦ ਅਮੋਲ ਦੀ ਦੇਹ ਨੂੰ ਏਅਰ ਐਂਬੂਲੈਂਸ ਰਾਹੀਂ ਜਬਲਪੁਰ ਲਿਆਂਦਾ ਜਾਵੇਗਾ ਅਤੇ ਗੌਰੀ ਘਾਟ ਉਤੇ ਦੇਹ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਕਲੈਕਟਰ ਦੀਪਕ ਸਕਸੈਨਾ ਦੇ ਪੁੱਤਰ ਦੀ ਮੌ-ਤ ਦੀ ਸੂਚਨਾ ਮਿਲਦੇ ਹੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਕੁਲੈਕਟਰ ਦੇ ਬੰਗਲੇ ਉਤੇ ਆਉਣੇ ਸ਼ੁਰੂ ਹੋ ਗਏ।

ਮੁੱਖ ਮੰਤਰੀ ਮੋਹਨ ਯਾਦਵ ਵਲੋਂ ਦੁੱਖ ਦਾ ਪ੍ਰਗਟਾਵਾ

ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਐਕਸ (X) ਪਲੇਟਫਾਰਮ ਉਤੇ ਲਿਖਿਆ ਜਬਲਪੁਰ ਦੇ ਕਲੈਕਟਰ ਸ੍ਰੀ ਦੀਪਕ ਸਕਸੈਨਾ ਜੀ ਦੇ ਨੌਜਵਾਨ ਪੁੱਤਰ ਸ੍ਰੀ ਅਮੋਲ ਸਕਸੈਨਾ ਦੇ ਅਚਾ-ਨਕ ਸਦੀਵੀ ਵਿਛੋੜੇ ਦਾ ਦੁ-ਖ-ਦ ਸਮਾਚਾਰ ਪ੍ਰਾਪਤ ਹੋਇਆ ਹੈ। ਬਾਬਾ ਮਹਾਕਾਲ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਅਤੇ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ। ਮੱਧ ਪ੍ਰਦੇਸ਼ ਸਰਕਾਰ ਦੀ ਤਰਫੋਂ ਮੈਂ ਮ੍ਰਿਤਕਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।

Leave a Reply

Your email address will not be published. Required fields are marked *