ਜਿਲ੍ਹਾ ਜਲੰਧਰ (ਪੰਜਾਬ) ਵਿਚ ਬਸ਼ੀਰਪੁਰ ਰੇਲਵੇ ਕਰਾ-ਸਿੰਗ ਨੇੜੇ ਰੇਲ ਗੱ-ਡੀ ਦੀ ਲ-ਪੇ-ਟ ਵਿਚ ਆਉਣ ਨਾਲ ਦਿਹਾਤੀ ਪੁਲਿਸ ਵਿਚ ਤਾਇਨਾਤ ਡੀ. ਐੱਸ. ਪੀ. ਸੁਖਜੀਤ ਸਿੰਘ ਦੇ ਨੌਜਵਾਨ ਪੁੱਤਰ ਦੀ ਮੌ-ਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਅਜੇ ਪਾਲ ਸਿੰਘ ਉਰਫ ਲਾਲੀ ਉਮਰ 28 ਸਾਲ ਦੇ ਰੂਪ ਵਜੋਂ ਹੋਈ ਹੈ। ਲਾਲੀ ਦਾ ਅੱਜ ਸਿਵਲ ਹਸਪਤਾਲ ਜਲੰਧਰ ਵਿਖੇ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੁਲਿਸ ਨੇ ਸੋਮਵਾਰ ਰਾਤ ਨੂੰ ਹੀ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਸੀ। ਪੁਲਿਸ ਨੂੰ ਅਜੇਪਾਲ ਸਿੰਘ ਲਾਲੀ ਦੀ ਜੇਬ ਵਿੱਚੋਂ ਇੱਕ ਪਰਚੀ ਮਿਲੀ ਸੀ।
ਜਿਸ ਉਤੇ ਡੀ. ਐਸ. ਪੀ. ਸੁਖਜੀਤ ਸਿੰਘ ਦਾ ਫੋਨ ਨੰਬਰ ਲਿਖਿਆ ਹੋਇਆ ਸੀ। ਪਹਿਲਾਂ ਤਾਂ ਪੁਲਿਸ ਨੇ ਦੇਹ ਨੂੰ ਅਣਪਛਾਤੀ ਸਮਝਿਆ ਸੀ, ਪਰ ਡੀ. ਐਸ. ਪੀ ਦਾ ਨੰਬਰ ਹੋਣ ਕਾਰਨ ਪੁਲਿਸ ਚਿੰਤਤ ਹੋ ਗਈ। ਡੀ. ਐਸ. ਪੀ. ਸੁਖਜੀਤ ਸਿੰਘ ਨੂੰ ਤੁਰੰਤ ਉਨ੍ਹਾਂ ਦੇ ਨੰਬਰ ਉਤੇ ਫੋਨ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਦੇਹ ਡੀ. ਐਸ. ਪੀ. ਦੇ ਪੁੱਤਰ ਦੀ ਹੈ। ਲਾਲੀ ਦੀ ਜੇਬ ਵਿਚੋਂ ਪਰਚੀ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਖੁ-ਦ-ਕੁ-ਸ਼ੀ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਵਾਲੀ ਥਾਂ ਤੋਂ ਲਾਲੀ ਦਾ ਨਹੀਂ ਮਿਲਿਆ ਕੋਈ ਵਾਹਨ
ਇਸ ਮੌਕੇ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕੋਈ ਵੀ ਸ਼ੱ-ਕੀ ਵਾਹਨ ਨਹੀਂ ਮਿਲਿਆ। ਜਿਸ ਕਾਰਨ ਮਾਮਲਾ ਸਪੱਸ਼ਟ ਹੋ ਜਾਂਦਾ ਹੈ ਕਿ ਉਹ ਪੈਦਲ ਹੀ ਘ-ਟ-ਨਾ ਵਾਲੀ ਥਾਂ ਉਤੇ ਪਹੁੰਚਿਆ ਸੀ। ਲਾਲੀ ਦਾ ਅੱਜ ਪੋਸਟ ਮਾਰਟਮ ਕਰਵਾਇਆ ਜਾਵੇਗਾ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਮਾਮਲਾ ਕੀ ਹੈ। ਇਸ ਦੌਰਾਨ ਲਾਲੀ ਦੀ ਮੌ-ਤ ਨਾਲ ਡੀ. ਐਸ. ਪੀ. ਸੁਖਜੀਤ ਸਿੰਘ ਅਤੇ ਉਸ ਦੇ ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਦੂਜੇ ਪੁੱਤਰ ਦੇ ਕੈਨੇਡਾ ਤੋਂ ਵਾਪਸ ਆਉਣ ਤੇ ਲਾਲੀ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
ਇਸ ਮਾਮਲੇ ਬਾਰੇ ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸੋਮਵਾਰ ਦੇਰ ਸ਼ਾਮ ਨੂੰ ਵਾਪਰਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਉਹ ਜਾਂਚ ਲਈ ਮੌਕੇ ਉਤੇ ਪਹੁੰਚੇ ਗਏ ਸਨ। ਦਾਦਰ ਐਕਸਪ੍ਰੈਸ ਦੀ ਲਪੇਟ ਵਿਚ ਆਉਣ ਨਾਲ ਲਾਲੀ ਦੀ ਮੌ-ਤ ਹੋਈ ਹੈ। ਜੀ. ਆਰ. ਪੀ. ਥਾਣੇ ਵੱਲੋਂ ਡੀ. ਐਸ. ਪੀ. ਪਿਤਾ ਦੇ ਬਿਆਨ ਦਰਜ ਕਰ ਲਏ ਗਏ ਹਨ।
ਇਸ ਮਾਮਲੇ ਬਾਰੇ ਟਰੇਨ ਦੇ ਡਰਾਈਵਰ ਨੇ ਪੁਲਿਸ ਨੂੰ ਦੱਸਿਆ ਹੈ ਕਿ ਘ-ਟ-ਨਾ ਵੇਲੇ ਲਾਲੀ ਰੇਲਵੇ ਟਰੈਕ ਪਾਰ ਕਰ ਰਿਹਾ ਸੀ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਹੈ। ਜਾਂਚ ਲਈ ਪਹੁੰਚੀ ਟੀਮ ਨੇ ਜਦੋਂ ਦੇਹ ਦੀ ਤਲਾਸ਼ੀ ਲਈ ਤਾਂ ਇਕ ਪਰਚੀ ਮਿਲੀ ਉਸ ਉਤੇ ਇਕ ਫੋਨ ਨੰਬਰ ਅਤੇ ਨਾਮ ਲਿਖਿਆ ਹੋਇਆ ਸੀ। ਜਦੋਂ ਕਾਲ ਕੀਤੀ ਗਈ ਤਾਂ ਪਤਾ ਲੱਗਿਆ ਕਿ ਇਹ ਮੋਬਾਈਲ ਨੰਬਰ ਡੀ. ਐਸ. ਪੀ. ਸੁਖਜੀਤ ਸਿੰਘ ਦਾ ਹੈ।