ਪੰਜਾਬ ਸੂਬੇ ਦੇ ਜਿਲ੍ਹਾ ਮੋਹਾਲੀ ਵਿਚ ਸ਼ਨੀਵਾਰ ਨੂੰ ਸਵੇਰੇ ਇਕ ਲੜਕੀ ਦਾ ਸੜਕ ਵਿਚਕਾਰ ਤਲ-ਵਾਰ ਨਾਲ ਵਾਰ ਕਰਕੇ ਕ-ਤ-ਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਫੇਜ਼ 5 ਨੇੜੇ ਵਾਪਰੀ ਹੈ। ਲੜਕੀ ਕੰਮ ਉਤੇ ਜਾਣ ਲਈ ਘਰੋਂ ਗਈ ਸੀ। ਰਸਤੇ ਵਿਚ ਇਕ ਨਕਾਬ-ਪੋਸ਼ ਨੌਜਵਾਨ ਨੇ ਉਸ ਉਤੇ ਤਲ-ਵਾਰ ਨਾਲ ਵਾਰ ਕਰ ਦਿੱਤਾ। ਜਦੋਂ ਲੜਕੀ ਬੇ-ਹੋ-ਸ਼ ਹੋ ਗਈ ਤਾਂ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ। ਜਿਸ ਤੋਂ ਬਾਅਦ ਨੇੜੇ ਮੌਜੂਦ ਲੋਕਾਂ ਨੇ ਇਸ ਘ-ਟ-ਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਜਖਮੀਂ ਲੜਕੀ ਨੂੰ ਤੁਰੰਤ ਫੇਜ਼-6 ਦੇ ਹਸਪਤਾਲ ਲਿਜਾਇਆ ਗਿਆ। ਪਰ, ਉਥੇ ਇਲਾਜ ਦੌਰਾਨ ਉਸ ਦੀ ਮੌ-ਤ ਹੋ ਗਈ। ਇਹ ਸਾਰੀ ਘਟਨਾ CCTV ਕੈਮਰੇ ਵਿੱਚ ਕੈਦ ਹੋ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੜਕੀ ਦੀ ਪਹਿਚਾਣ ਬਲਜਿੰਦਰ ਕੌਰ ਉਮਰ ਕਰੀਬ 31 ਸਾਲ ਦੇ ਰੂਪ ਵਜੋਂ ਹੋਈ ਹੈ। ਉਹ ਪਿਛਲੇ 9 ਸਾਲਾਂ ਤੋਂ ਇੱਕ ਨਿੱਜੀ ਬੈਂਕ ਦੇ ਕਾਲ ਸੈਂਟਰ ਵਿੱਚ ਕੰਮ ਕਰ ਰਹੀ ਸੀ। ਪੁਲਿਸ ਸੂਤਰਾਂ ਦੇ ਦੱਸਣ ਅਨੁਸਾਰ ਇਹ ਮਾਮਲਾ ਪ੍ਰੇ-ਮ ਸਬੰਧਾਂ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੁਝ ਨਹੀਂ ਪਤਾ। ਉਨ੍ਹਾਂ ਦੇ ਸਾਹਮਣੇ ਕਦੇ ਅਜਿਹੀ ਕੋਈ ਗੱਲ ਨਹੀਂ ਹੋਈ।
ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐਸ. ਪੀ. ਸਿਟੀ-1 ਮੋਹਿਤ ਅਗਰਵਾਲ ਨੇ ਦੱਸਿਆ ਕਿ ਦੋਸ਼ੀ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਨੌਜਵਾਨ ਨੇ ਵਾਰ ਕਿਉਂ ਕੀਤਾ, ਅਜੇ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੌਜਵਾਨ ਤੋਂ ਪੁੱਛ ਗਿੱਛ ਕਰ ਰਹੀ ਹੈ।
CCTV ਕੈਮਰੇ ਵਿਚ ਕੈਦ ਹੋਈ ਘ-ਟ-ਨਾ
CCTV ਕੈਮਰੇ ਵਿਚ ਕੈਦ ਹੋਏ ਮਾਮਲੇ ਦੇ ਅਨੁਸਾਰ 5 ਲੜਕੀਆਂ ਮੋਰਿੰਡਾ ਤੋਂ ਫੇਜ਼ 5 ਵੱਲ ਨੂੰ ਆ ਰਹੀਆਂ ਸਨ। ਨਕਾਬ-ਪੋਸ਼ ਨੌਜਵਾਨ ਦਰੱਖਤ ਹੇਠਾਂ ਲੁਕਿਆ ਹੋਇਆ ਸੀ। ਜਿਵੇਂ ਹੀ ਲੜਕੀਆਂ ਦਰਖਤ ਦੇ ਨੇੜੇ ਆਈਆਂ ਤਾਂ ਨੌਜਵਾਨ ਨੇ ਆਪਣੀ ਤਲ-ਵਾਰ ਕੱਢ ਲਈ। ਇਸ ਤੋਂ ਬਾਅਦ ਉਸ ਨੇ ਬਲਜਿੰਦਰ ਕੌਰ ਉਤੇ ਵਾਰ ਕਰ ਦਿੱਤਾ। ਇਹ ਦੇਖ ਕੇ ਹੋਰ ਕੁੜੀਆਂ ਉਥੋਂ ਭੱਜਣ ਲੱਗੀਆਂ। ਬਲਜਿੰਦਰ ਕੌਰ ਨੇ ਵੀ ਭੱਜਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਉਸ ਦਾ ਪਿੱਛਾ ਕਰਦਾ ਰਿਹਾ।
ਨੌਜਵਾਨ ਨੂੰ ਵਾਰ ਕਰਦਾ ਦੇਖ ਕੇ ਸਕੂਟਰੀ ਸਵਾਰ ਵਿਅਕਤੀ ਰੁਕ ਗਿਆ, ਪਰ ਨੌਜਵਾਨ ਦੇ ਹੱਥ ਵਿਚ ਤਲ-ਵਾਰ ਦੇਖ ਕੇ ਉਹ ਵੀ ਲੜਕੀ ਦੀ ਮਦਦ ਨਾ ਕਰ ਸਕਿਆ। ਇਸ ਤੋਂ ਬਾਅਦ ਲੜਕੀ ਬੇ-ਹੋ-ਸ਼ ਹੋ ਕੇ ਜ਼ਮੀਨ ਉਤੇ ਡਿੱ-ਗ ਗਈ। ਫਿਰ ਵੀ ਨੌਜਵਾਨ ਉਸ ਉਤੇ ਬੇ-ਰ-ਹਿ-ਮੀ ਨਾਲ ਵਾਰ ਕਰਦਾ ਰਿਹਾ। ਇਸ ਤੋਂ ਬਾਅਦ ਉਕਤ ਨੌਜਵਾਨ ਉਥੋਂ ਪੈਦਲ ਹੀ ਸੜਕ ਵੱਲ ਤੁਰ ਗਿਆ।