ਜਿਲ੍ਹਾ ਸੰਗਰੂਰ (ਪੰਜਾਬ) ਦੇ ਪਿੰਡ ਕਣਕਵਾਲ ਭੰਗੂਆ ਵਿੱਚ ਸ਼ਨੀਵਾਰ ਨੂੰ ਇੱਕ ਦਰਦ-ਨਾਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਥੇ ਇੱਕ ਉਸਾਰੀ ਅਧੀਨ ਸ਼ੈਲਰ ਦੀ ਕੰਧ ਡਿੱ-ਗ ਪਈ। ਇਸ ਦੌਰਾਨ ਤਿੰਨ ਮਜ਼ਦੂਰਾਂ ਦੀ ਕੰਧ ਹੇ-ਠ ਆਉਣ ਕਾਰਨ ਮੌ-ਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਜਾਣਕਾਰੀ ਅਨੁਸਾਰ ਪਿੰਡ ਵਿੱਚ ਇੱਕ ਸ਼ੈਲਰ ਦੀ ਉਸਾਰੀ ਹੋ ਰਹੀ ਸੀ ਜਿਸ ਦੀ 25 ਫੁੱਟ ਉੱਚੀ ਕੰਧ ਤਿਆਰ ਹੋ ਚੁੱਕੀ ਸੀ ਅਤੇ 5 ਮਜ਼ਦੂਰ ਕੰਧ ਉਤੇ ਸੀਮਿੰਟ ਦਾ ਪਲੱਸਤਰ ਕਰ ਰਹੇ ਸਨ।
ਤਿੰਨ ਨੇ ਤਿਆਗੇ ਪ੍ਰਾਣ ਦੋ ਜਖਮੀਂ
ਦੱਸਿਆ ਜਾ ਰਿਹਾ ਹੈ ਕਿ ਜਦੋਂ ਮਜਦੂਰ 25 ਫੁੱਟ ਉੱਚੀ ਕੰਧ ਉਤੇ ਸੀਮਿੰਟ ਲਾ ਰਹੇ ਸਨ ਤਾਂ ਅਚਾ-ਨਕ ਕੰਧ ਉਨ੍ਹਾਂ ਉਪਰ ਆ ਡਿੱ-ਗੀ। ਜਿਸ ਕਾਰਨ ਪੰਜ ਮਜ਼ਦੂਰ ਕੰਧ ਹੇਠਾਂ ਦੱ-ਬ ਗਏ। ਇਸ ਮਗਰੋਂ ਪਿੰਡ ਦੇ ਲੋਕ ਮੌਕੇ ਉਤੇ ਪੁੱਜੇ ਅਤੇ ਮਜ਼ਦੂਰਾਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਵਿੱਚ ਤਿੰਨ ਮਜ਼ਦੂਰਾਂ ਦੀ ਮੌ-ਤ ਹੋ ਗਈ ਹੈ ਅਤੇ ਦੋ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ ਹੈ।
ਮ੍ਰਿਤਕਾਂ ਦੀ ਪਹਿਚਾਣ ਬਿੱਟੂ ਸਿੰਘ ਪੁੱਤਰ ਅਜੀਤ ਸਿੰਘ, ਅਮਨਦੀਪ ਸਿੰਘ ਪੁੱਤਰ ਬਿੱਲੂ ਸਿੰਘ ਦੋਵੇਂ ਵਾਸੀ ਹੀਰੋ ਖੁਰਦ ਅਤੇ ਜਨਕਰਾਜ ਪੁੱਤਰ ਨਛੱਤਰ ਸਿੰਘ ਵਾਸੀ ਧਰਮਗੜ੍ਹ ਦੇ ਰੂਪ ਵਜੋਂ ਹੋਈ ਹੈ, ਜਦੋਂ ਕਿ ਜੱਸਾ ਸਿੰਘ ਅਤੇ ਕ੍ਰਿਸ਼ਨ ਸਿੰਘ ਜ਼ਖ਼ਮੀ ਦੱਸੇ ਜਾ ਰਹੇ ਹਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਾਣੀ ਪੀਣ ਗਏ ਸਨ ਕੁਝ ਮਜਦੂਰ ਕੁਝ
ਇਸ ਮੌਕੇ ਜਖਮੀਂ ਮਜਦੂਰ ਨੇ ਦੱਸਿਆ ਕਿ ਪੰਜ ਮਜਦੂਰ ਕੰਧ ਉਤੇ ਕੰਮ ਕਰ ਰਹੇ ਸਨ ਅਤੇ ਉਦੋਂ ਅਚਾਨਕ ਕੰਧ ਡਿੱ-ਗ ਗਈ, ਕੁਝ ਮਜਦੂਰ ਪਾਣੀ ਪੀਣ ਲਈ ਗਏ ਹੋਏ ਸਨ। ਜਾਣਕਾਰੀ ਦਿੰਦਿਆਂ ਪਿੰਡ ਦੇ ਮੁਖੀ ਨੇ ਦੱਸਿਆ ਕਿ ਮ੍ਰਿਤਕ ਮਜ਼ਦੂਰ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਸਨ। ਇੱਕ ਦੀਆਂ ਦੋ ਧੀਆਂ ਹਨ, ਇੱਕ ਪੁੱਤਰ ਅਤੇ ਦੂਜੇ ਦੀਆਂ ਦੋ ਧੀਆਂ ਹਨ। ਉਸ ਨੇ ਕਿਹਾ ਕਿ ਇਨ੍ਹਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ।